ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ’ਚ ਹਿੰਸਾ : EC ਦੀ ਮੀਟਿੰਗ ਤੋਂ ਪਹਿਲਾਂ TMC ਸਾਂਸਦ ਨੇ ਜਾਰੀ ਕੀਤੀ ਵੀਡੀਓ

ਬੰਗਾਲ ’ਚ ਹਿੰਸਾ : EC ਦੀ ਮੀਟਿੰਗ ਤੋਂ ਪਹਿਲਾਂ TMC ਸਾਂਸਦ ਨੇ ਜਾਰੀ ਕੀਤੀ ਵੀਡੀਓ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਜੰਮਕੇ ਹੋਏ ਹੰਗਾਮੇ ਬਾਅਦ ਮਮਤਾ ਬੈਨਰਜੀ ਦੀ ਟੀਐਮਸੀ ਅਤੇ ਭਾਜਪਾ ਆਹਮੋ–ਸਾਹਮਣੇ ਆ ਗਈਆਂ। ਦੋਵੇਂ ਪਾਰਟੀਆਂ ਨੇ ਹਿੰਸਾ ਫੈਲਾਉਣ ਲਈ ਇਕ ਦੂਜੇ ਉਤੇ ਦੋਸ਼ ਲਗਾਏ ਹਨ। ਉਥੇ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਮਿਲਕੇ ਹਿੰਸਾ ਲਈ ਇਕ–ਦੂਜੇ ਨੂੰ ਜ਼ਿੰਮੇਵਾਰੀ ਦੱਸਿਆ। ਬੰਗਾਲ ਵਿਚ ਜਾਰੀ ਰੌਲੇ ਵਿਚ ਚੋਣ ਕਮਿਸ਼ਨ ਨੇ ਮੀਟਿੰਗ ਬੁਲਾਈ ਹੈ। ਕਮਿਸ਼ਨ ਵੀਡੀਓ ਕਾਨਫਰੰਸਿੰਗ ਰਾਹੀਂ ਬੰਗਾਲ ਆਬਜਰਵਰ ਨਾਲ ਮੀਟਿੰਗ ਕਰੇਗਾ ਅਤੇ ਹਾਲਾਤ ਦਾ ਜਾਇਜਾ ਲਵੇਗਾ।

 

ਟੀਐਮਸੀ ਦੇ ਸਾਂਸਦ ਡੀ ਕੇ ਅਬਰਾਮ ਨੇ ਆਪਣੇ ਟਵੀਟਰ ਹੈਂਡਲ ਤੋਂ ਤਿੰਨ ਵੀਡੀਓ ਜਾਰੀ ਕੀਤੀਆਂ ਹਨ। ਇਸ ਵੀਡੀਓ ਰਾਹੀਂ ਅਬਰਾਮ ਨੇ ਹਿੰਸਾ ਲਈ ਭਾਜਪਾ ਦੇ ਵਰਕਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਹਿੰਸਾ ਦੇ ਬਾਅਦ ਅਮਿਤ ਸ਼ਾਹ ਨੇ ਇਕ ਟੀਵੀ ਚੈਨਲ ਨੂੰ ਕਿਹਾ ਕਿ ‘ਟੀਐਮਸੀ ਦੇ ਗੁੰਡਿਆਂ ਨੇ ਮੇਰੇ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮਮਤਾ ਬੈਨਰਜੀ (ਪੱਛਮੀ ਬੰਗਾਲ ਦੀ ਮੁੱਖ ਮੰਤਰੀ) ਨੇ ਹਿੰਸਾ ਭੜਕਾਉਣ ਦਾ ਯਤਨ ਕੀਤਾ। ਪ੍ਰੰਤੂ ਮੈਂ ਸੁਰੱਖਿਅਤ ਹਾਂ।’ ਸ਼ਾਹ ਨੇ ਕਿਹਾ ਕਿ ਝੜਪਾਂ ਹੋਣ ਦੌਰਾਨ ਪੁਲਿਸ ਮੂਕਦਰਸ਼ਕ ਬਣੀ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਰੋਡ ਸ਼ੋਅ ਦੀ ਆਗਿਆ ਕਾਲਜ ਦੇ ਕੋਲ ਖਤਮ ਹੁੰਦੀ ਹੈ ਅਤੇ ਉਨ੍ਹਾਂ ਸਵਾਮੀ ਵਿਵੇਕਾਨੰਦ ਦੇ ਵਿਧਾਨ ਸਾਰਣੀ ਸਥਿਤ ਪੈਤ੍ਰਿਕ ਆਵਾਸ ਉਤੇ ਲੈ ਕੇ ਜਾਇਆ ਜਾਵੇਗਾ। ਸ਼ਾਹ ਨੇ ਦਾਅਵਾ ਕੀਤਾ ਕਿ ਉਹ (ਪੁਲਿਸ) ਨਿਯੋਜਿਤ ਮਾਰਗ ਤੋਂ ਹਟ ਗਏ ਅਤੇ ਉਸ ਰਾਸਤੇ ਉਤੇ ਲੈ ਗਏ ਜਿੱਥੇ ਟ੍ਰੈਫਿਕ ਜਾਮ ਸੀ।  ਮੈਨੂੰ ਸ਼ਰਧਾਂਜਲੀ ਦੇਣ ਲਈ ਵਿਵੇਕਾਨੰਦ ਦੇ ਆਵਾਸ ਉਤੇ ਨਹੀਂ ਜਾਣ ਦਿੱਤਾ ਗਿਆ ਅਤੇ ਮੈਂ ਇਸ ਤੋਂ ਦੁੱਖੀ ਹਾਂ।’

 

ਭਾਜਪਾ ਦਾ ਮਮਤਾ ਬੈਨਰਜੀ ਦੀ ਤਿੱਖੀ ਆਲੋਚਨਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਾਹ ਨੂੰ ‘ਗੁੰਡਾ’ ਦੱਸਿਆ। ਉਨ੍ਹਾਂ ਸ਼ਹਿਰ ਦੇ ਬੇਹਾਲਾ ਦੀ ਰੈਲੀ ਵਿਚ ਕਿਹਾ, ‘ਜੇਕਰ ਤੁਸੀਂ ਵਿਦਿਆਸਾਗਰ ਤੱਕ ਹੱਕ ਲੈ ਜਾਂਦੇ ਹੈ ਤਾਂ ਮੈਂ ਤੁਹਾਨੂੰ ਗੁੰਡੇ ਦੇ ਇਲਾਵਾ ਕੀ ਕਹੂੰਗੀ।’ ਉਨ੍ਹਾਂ ਹਿਕਾ ਕਿ ਮੈਨੂੰ ਤੁਹਾਡੀ ਵਿਚਾਰਧਾਰਾ ਨਾਲ ਨਫਰਤ ਹੈ, ਮੈਨੂੰ ਤੁਹਾਡੇ ਤਰੀਕਿਆਂ ਨਾਲ ਨਫਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Violence in Bengal: TMC MP Derek O Brien release three video before Election Commission meeting