ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ `ਚ ਯੂਪੀ ਦੇ ਤੇ ਬਿਹਾਰੀ ਮਜ਼ਦੂਰਾਂ `ਤੇ ਹਿੰਸਕ ਹਮਲੇ, ਹਿਜਰਤ ਸ਼ੁਰੂ

ਗੁਜਰਾਤ `ਚ ਯੂਪੀ ਦੇ ਤੇ ਬਿਹਾਰੀ ਮਜ਼ਦੂਰਾਂ `ਤੇ ਹਿੰਸਕ ਹਮਲੇ, ਹਿਜਰਤ ਸ਼ੁਰੂ

--  324 ਸ਼ਰਾਰਤੀ ਅਨਸਰ ਗ੍ਰਿਫ਼ਤਾਰ

 

ਗੁਜਰਾਤ `ਚ ਪਿਛਲੇ ਕਈ ਦਿਨਾਂ ਤੋਂ ਬਿਹਾਰ ਤੇ ਉੱਤਰ ਪ੍ਰਦੇਸ਼ `ਚ ਰਹਿ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ `ਤੇ ਹਿੰਸਕ ਹਮਲਿਆਂ ਦਾ ਸਿਲਸਿਲਾ ਜਾਰੀ ਹੋਣ ਕਾਰਨ ਵੱਡੇ ਪੱਧਰ `ਤੇ ਹਿਜਰਤ ਸ਼ੁਰੂ ਹੋ ਗਈ ਹੈ। ਮਜ਼ਦੂਰ ਹੁਣ ਉੱਤਰ ਪ੍ਰਦੇਸ਼ ਤੇ ਬਿਹਾਰ ਵਾਪਸ ਜਾਣੇ ਸ਼ੁਰੂ ਹੋ ਗਏ ਹਨ। ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਅਜਿਹੀਆਂ ਘਟਨਾਵਾਂ ਖ਼ਤਰੇ ਦੀ ਵੱਡੀ ਘੰਟੀ ਹਨ। ਉਂਝ ਪੁਲਿਸ ਨੇ 324 ਸ਼ਰਾਰਤੀ ਅਨਸਰਾਂ ਨੁੰ ਗ੍ਰਿਫ਼ਤਾਰ ਕੀਤਾ ਹੈ। ਪ੍ਰਵਾਸੀ ਮਜ਼ਦੂਰਾਂ `ਤੇ ਅਜਿਹੇ ਹਿੰਸਕ ਹਮਲਿਆਂ ਦਾ ਰੁਝਾਨ ਜੇ ਇੰਝ ਹੀ ਜਾਰੀ ਰਿਹਾ, ਤਾਂ ਪ੍ਰਤੀਕਰਮ ਵਜੋਂ ਦੇਸ਼ ਦੇ ਵੱਖੋ-ਵੱਖਰੇ ਕੋਣਿਆਂ `ਚ ਬੈਠੇ ਗੁਜਰਾਤੀਆਂ `ਤੇ ਵੀ ਇੰਝ ਹੀ ਹਮਲੇ ਹੋ ਸਕਦੇ ਹਨ। ਅਜਿਹੀ ਖੇਤਰੀ ਅੱਗ ਇੰਝ ਹੌਲੀ-ਹੌਲੀ ਪੂਰੇ ਦੇਸ਼ `ਚ ਵੀ ਫੈਲ ਸਕਦੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਬਿਹਾਰ ਦੇ ਇੱਕ ਵਿਅਕਤੀ ਵੱਲੋਂ ਹਿੰਮਤ ਨਗਰ ਜਿ਼ਲ੍ਹੇ `ਚ 14 ਮਹੀਨਿਆਂ ਦੀ ਇੱਕ ਬੱਚੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਗੁਜਰਾਤ `ਚ ਰਹਿ ਰਹੇ ਉੱਤਰ-ਭਾਰਤੀਆਂ `ਤੇ ਸਥਾਨਕ ਲੋਕਾਂ ਨੇ ਹਿੰਸਾ ਸ਼ੁਰੂ ਕਰ ਦਿੱਤੀ ਸੀ।


ਗੁਜਰਾਤ ਦੇ ਮਹਿਸਾਣਾ, ਸਾਬਰਕਾਂਠਾ ਤੇ ਅਰਾਵਲੀ ਜਿ਼ਲ੍ਹਿਆਂ `ਚ 28 ਸਤੰਬਰ ਤੋਂ 4 ਅਕਤੂਬਰ ਦੇ ਵਿਚਕਾਰ ਉੱਤਰੀ ਭਾਰਤ ਦੇ ਕਾਮਿਆਂ `ਤੇ ਸਥਾਨਕ ਲੋਕਾਂ ਨੇ ਹਿੰਸਕ ਹਮਲੇ ਕੀਤੇ ਸਨ। ਇਸ ਤੋਂ ਬਾਅਦ ਗੁਜਰਾਤ ਦੇ ਡੀਜੀਪੀ ਨੇ ਚੇਤਾਵਨੀ ਜਾਰੀ ਕਰ ਦਿੱਤੀ ਸੀ ਪਰ ਇਸ ਚੇਤਾਵਨੀ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ ਤੇ ਉੱਤਰੀ ਭਾਰਤ ਦੇ ਪ੍ਰਵਾਸੀ ਮਜ਼ਦੂਰਾਂ ਨੂੰ਼ ਹਾਲੇ ਵੀ ਧਮਕੀਆਂ ਮਿਲ ਰਹੀਆਂ ਹਨ; ਜਿਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


ਇਹ ਵੀ ਪਤਾ ਲੱਗਾ ਹੈ ਕਿ ਗੁਜਰਾਤੀਆਂ ਦੀਆਂ ਵੱਡੀਆਂ ਭੀੜਾਂ ਇਕੱਠੀਆਂ ਹੋ ਕੇ ਪ੍ਰਵਾਸੀਆਂ ਦੇ ਘਰਾਂ `ਚ ਜਾ-ਜਾ ਕੇ ਆਖ ਰਹੀਆਂ ਹਨ ਕਿ ਉਹ ਗੁਜਰਾਤ ਛੱਡ ਕੇ ਤੁਰੰਤ ਚਲੇ ਜਾਣ।


ਡੀਜੀਪੀ ਸਿ਼ਵੇਂਦਰ ਝਾਅ ਨੇ ਦੱਸਿਆ ਕਿ ਹੁਣ ਤੱਕ ਡਰਾਉਣ-ਧਮਕਾਉਣ ਤੇ ਹਿੰਸਕ ਹਮਲੇ ਕਰਨ ਵਾਲੇ 324 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿੰਸਾ ਲਈ ਆਮ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਉਕਸਾਇਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Violent attacks upon UP Bihar labour in Gujarat