ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਪਿਨ ਰਾਵਤ ਹੋ ਸਕਦੇ ਨੇ ਭਾਰਤ ਦੇ ਪਹਿਲੇ CDS

ਵਿਪਿਨ ਰਾਵਤ ਹੋ ਸਕਦੇ ਨੇ ਭਾਰਤ ਦੇ ਪਹਿਲੇ CDS

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 73ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ‘ਚੀਫ਼ ਆੱਫ਼ ਡਿਫ਼ੈਂਸ ਸਟਾਫ਼’ (CDS) ਦੇ ਨਵਾਂ ਅਹੁਦਾ ਸਿਰਜਣ ਦਾ ਐਲਾਨ ਕੀਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਥਲ ਸੈਨਾ ਦੇ ਮੁਖੀ ਜਨਰਲ ਵਿਪਿਨ ਰਾਵਤ ਭਾਰਤ ਦੇ ਪਹਿਲੇ CDS ਹੋ ਸਕਦੇ ਹਨ।

 

 

ਸੀਨੀਅਰ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਚੀਫ਼ ਆੱਫ਼ ਡਿਫ਼ੈਂਸ ਸਟਾਫ਼ ਦੀ ਨਿਯੁਕਤੀ ਦੀਆਂ ਪ੍ਰਕਿਰਿਆਵਾਂ ਨੂੰ ਲੈ ਕੇ ਇੱਕ ਉੱਚ–ਪੱਧਰੀ ਲਾਗੂਕਰਣ ਕਮੇਟੀ ਦਾ ਗਠਨ ਕੀਤਾ ਗਿਆ ਹੈ।

 

 

ਇਹ ਕਮੇਟੀ ਨਵੰਬਰ 2019 ’ਚ ਆਪਣੀ ਰਿਪੋਰਟ ਦੇ ਦੇਵੇਗੀ। ਲਾਗੂਕਰਣ ਕਮੇਟੀ ਵਿੱਚ ਰੱਖਿਆ ਸਕੱਤਰ, ਚੀਫ਼ ਆੱਫ਼ ਇੰਟੈਗ੍ਰੇਟੇਡ ਡਿਫ਼ੈਂਸ ਸਟਾਫ਼ ਟੂ ਦਿ ਚੇਅਰਮੈਨ ਸਟਾਫ਼ਸ ਆੱਫ਼ ਸਟਾਫ਼ ਕਮੇਟੀ ਦੇ ਨਾਲ ਹੀ ਮੈਂਬਰ ਸ਼ਾਮਲ ਹੋਣਗੇ।

 

 

26ਵੇਂ ਥਲ ਸੈਨਾ ਮੁਖੀ ਜਨਰਲ ਰਾਵਤ ਦਸੰਬਰ 2019 ’ਚ ਰਿਟਾਇਰ ਹੋ ਰਹੇ ਹਨ। ਇਸ ਲਈ ਹੋ ਸਕਦਾ ਹੈ ਕਿ ਸਭ ਤੋਂ ਵੱਧ ਸੀਨੀਅਰ ਮਿਲਟਰੀ ਕਮਾਂਡਰ ਹੋਣ ਕਾਰਨ ਉਨ੍ਹਾਂ ਨੂੰ ਪਹਿਲਾ CDS ਬਣਾਇਆ ਜਾਵੇ।

 

 

ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਸੀਡੀਐੱਸ ਤਿੰਨੇ ਫ਼ੌਜਾਂ ਦੇ ਮੁਖੀ ਦੇ ਉੱਪਰ ਹੋਵੇਗਾ ਕਿ ਜਾਂ ਫੇਰ ਹੋਰ ਤਿੰਨੇ ਫ਼ੌਜ ਮੁਖੀਆਂ ਦੇ ਬਰਾਬਰ ਦਾ ਰੈਂਕ ਹੋਵੇਗਾ। ਸਰਕਾਰ ਦੇ ਇਸ ਮੁੱਦੇ ਉੱਤੇ ਵੱਖੋ–ਵੱਖਰੇ ਵਿਚਾਰ ਹਨ। ਹਾਲੇ ਇਹ ਵੀ ਸਪੱਸ਼ਟ ਨਹੀਂ ਹੈ ਕਿ CDS ਦਾ ਕਾਰਜਕਾਲ ਕਿੰਨਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vipin Rawat may be first CDS of India