ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਵਾਨ ਦਾ ਬੱਚੇ ਨੂੰ ਰੋਟੀ ਖਵਾਉਣ ਦਾ VIDEO ਵਾਇਰਲ

ਕਸ਼ਮੀਰ ਵਿੱਚ ਤੈਨਾਤ ਇੱਕ ਸੀਆਰਪੀਐਫ਼ ਦੇ ਹੈੱਡ ਕਾਂਸਟੇਬਲ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

 

ਸੀਆਰਪੀਐਫ਼ ਦੇ ਇਸ ਹੈੱਡ ਕਾਂਸਟੇਬਲ ਦਾ ਵੀਡੀਓ ਖ਼ੁਦ ਸੀਆਰਪੀਐਫ਼ ਨੇ ਸੀਆਰਪੀਐਫ  ਸ੍ਰੀਨਗਰ ਹੈਂਡਲ ਤੋਂ ਸ਼ੇਅਰ ਕੀਤਾ ਹੈ।

 

 

ਇਸ ਵੀਡੀਓ ਵਿੱਚ ਸੀਆਰਪੀਐਫ਼ ਦਾ ਹੈੱਡ ਕਾਂਸਟੇਬਲ ਇੱਕ ਕਸ਼ਮੀਰੀ ਬੱਚੇ ਨੂੰ ਆਪਣੇ ਹਿੱਸੇ ਦੀ ਰੋਟੀ ਖਵਾ ਰਿਹਾ ਹੈ। ਇਹ ਬੱਚਾ ਲਕਵਾਗ੍ਰਸਤ ਹੈ ਅਤੇ ਰੋਟੀ ਖਵਾਉਣ ਦੌਰਾਨ ਹੈੱਡ ਕਾਂਸਟੇਬਲ ਬੱਚੇ ਦਾ ਮੂੰਹ ਸਾਫ਼ ਕਰ ਰਿਹਾ ਹੈ ਅਤੇ ਇਸ ਨੂੰ ਪਾਣੀ ਵੀ ਪਿਲਾਉਂਦਾ ਹੈ। ਸੋਸ਼ਲ ਮੀਡੀਆ ਉੱਤੇ ਲੋਕ ਇਸ ਜਵਾਨ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ।

 

 

 

 

 

ਸੀਆਰਪੀਐਫ਼ ਵਿੱਚ ਤੈਨਾਤ ਇਸ ਹੈੱਡ ਕਾਂਸਟੇਬਲ ਦਾ ਨਾਮ ਇਕਬਾਲ ਸਿੰਘ ਹੈ। ਇਕਬਾਲ ਸਿੰਘ ਸ੍ਰੀਨਗਰ ਵਿੱਚ ਤੈਨਾਤ ਹੈ ਅਤੇ ਡੀਆਈਜੀ ਨੇ ਉਸ ਨੂੰ ਇਸ ਕੰਮ ਲਈ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਹੈ।

 

ਇਕਬਾਲ ਸਿੰਘ ਸੀਆਰਪੀਐਫ਼ ਵਿਚ ਡਰਾਈਵਰ ਹੈ ਅਤੇ 24 ਫ਼ਰਵਰੀ ਨੂੰ ਜਦੋਂ ਪੁਲਵਾਮਾ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਤਾਂ ਉਹ ਸੀਆਰਪੀਐਫ਼ ਦੇ ਕਾਫਿਲੇ ਵਿੱਚ ਮੌਜੂਦ ਇੱਕ ਵਾਹਨ ਨੂੰ ਚਲਾ ਰਿਹਾ ਸੀ।

 

ਸੀਆਰਪੀਐਫ਼ ਨੇ ਟਵਿੱਟਰ ਉੱਤੇ ਇਕਬਾਲ ਸਿੰਘ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮਾਨਵਤਾ ਸਾਰੇ ਧਰਮਾਂ ਦੀ ਜਨਨੀ ਹੈ। ਇਕਬਾਲ ਸਿੰਘ ਸੀਆਰਪੀਐਫ਼ ਦੀ ਸ੍ਰੀਨਗਰ ਸੈਕਟਰ ਵਿੱਚ ਤੈਨਾਤ 49ਵੀਂ ਬਿਟਾਲੀਅਨ ਵਿੱਚ ਹੈੱਡ ਕਾਂਸਟੇਬਲ ਡਰਾਈਵਰ ਹੈ। ਉਨ੍ਹਾਂ ਨੇ ਦਿਵਿਆਂਗ ਕਸ਼ਮੀਰੀ ਬੱਚੇ ਨੂੰ ਸ੍ਰੀਨਗਰ ਦੇ ਨਵਕਦਾਲ ਇਲਾਕੇ ਵਿੱਚ ਰੋਟੀ ਖਵਾਈ। ਰੋਟੀ ਤੋਂ ਬਾਅਦ ਉਨ੍ਹਾਂ ਬੱਚੇ ਨੂੰ ਪੁੱਛਿਆ ਕਿ ਤੁਹਾਨੂੰ ਪਾਣੀ ਚਾਹੀਦਾ ਹੈ? ਵੀਰਤਾ ਅਤੇ ਸੰਵੇਦਨਾ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਰੋਟੀ ਖਵਾਉਣ ਤੋਂ ਬਾਅਦ ਦੁਪਹਿਰ ਵਿਚ ਬੱਚੇ ਨੂੰ ਚਾਹ ਵੀ ਪਿਆਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Viral Video: CRPF Havaldar Iqbal Singh deployed in Srinagar feeds his lunch to a paralytic child