ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Viral ਹੋਈ ਵੀਡੀਓ ਤੇ ਫਿਰ ਬੱਚੇ ਦੀ ਮਦਦ ਲਈ ਅੱਗੇ ਆਏ ਆਨੰਦ ਮਹਿੰਦਰਾ

 ਵਾਇਰਲ  ਵੀਡੀਓ

ਵੱਡੇ ਬਿਜਨਸਮੈਨ ਆਨੰਦ ਮਹਿੰਦਰਾ ਸ਼ੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਕਈ ਟੈਲੇਂਟਡ ਲੋਕਾਂ ਦੀਆਂ ਵਾਇਰਲ ਵੀਡੀਓ ਟਵੀਟ ਕਰਦੇ ਰਹਿੰਦੇ ਹਨ। ਇਹੀਂ ਨਹੀਂ ਉਹ ਆਪਣੇ ਟਵੀਟਸ ਦੇ ਜ਼ਰੀਏ ਉਨ੍ਹਾਂ ਲੋਕਾਂ ਦਾ ਪਤਾ ਲਗਾਉਣ ਤੇ ਮਦਦ ਕਰਨ ਨੂੰ ਵੀ ਕਹਿੰਦੇ ਹਨ। 

 

ਇਸ ਵਾਰ ਉਨ੍ਹਾਂ ਦੀ ਲਿਸਟ ਵਿੱਚ ਸ਼ਾਮਿਲ ਹੋਇਆ ਹੈ ਇੱਕ ਬੱਚਾ.ਆਨੰਦ ਮਹਿੰਦਰਾ ਇਸ ਬੱਚੇ ਤੋਂ ਕਾਫੀ ਪ੍ਰਭਾਵਿਤ ਹੋ ਗਏ ਅਤੇ ਆਪਣੀ ਟੀਮ ਨੂੰ ਇਸ ਬੱਚੇ ਬਾਰੇ ਪਤਾ ਲਗਾਉਣ ਲਈ ਕਿਹਾ.।

 

ਅਸਲ ਚ ਇੱਕ ਟਵਿਟਰ ਯੂਜ਼ਰ ਨੇ 2 ਜੁਲਾਈ ਨੂੰ ਆਨੰਦ ਮਹਿੰਦਰਾ ਨੂੰ ਉਸ ਬੱਚੇ ਦੀ ਵੀਡੀਓ ਵਾਲੇ ਇੱਕ ਟਵੀਟ ਵਿੱਚ ਟੈਗ ਕੀਤਾ ਸੀ.।ਇਹ ਬੱਚਾ ਪੱਖੇ ਵੇਚ ਰਿਹਾ ਸੀ। ਖਾਸ ਗੱਲ ਇਹ ਸੀ ਕਿ ਇਹ ਬੱਚਾ ਅਲ਼ੱਗ-ਅਲ਼ੱਗ ਭਾਸ਼ਾਵਾਂ 'ਚ ਬੋਲ ਕੇ ਪੱਖੇ ਵੇਚ ਰਿਹਾ ਸੀ। 

 

ਆਨੰਦ ਮਹਿੰਦਰਾ ਨੇ ਰੀਟਵੀਟ ਕਰਦੇ ਹੋਏ ਲਿਖਿਆ ਇਸ ਬੱਚੇ 'ਚ ਕੁਝ ਖਾਸ ਹੈ। ਆਪਣੀ ਟੀਮ ਨੂੰ ਉਸ ਬੱਚੇ ਨੂੰ ਲੱਭਣ ਅਤੇ ਉਸਦੀ ਸਹਾਇਤਾ ਕਰਨ ਬਾਰੇ ਵੀ ਮਹਿੰਦਰਾ ਨੇ ਲਿਖਿਆ।


ਇਸਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਸਾਂਝਾ ਕੀਤਾ ਜਿਸ ਚ ਉਸ ਬੱਚੇ ਨੂੰ ਲੱਭ ਲਿਆ ਗਿਆ ਗਿਆ ਸੀ। ਉਸ ਬੱਚੇ ਦਾ ਨਾਮ ਰਵੀ ਸੀ। ਪਰ ਉਹ ਵੀਡੀਓ ਕਾਫੀ ਪੁਰਾਣੀ ਸੀ ਅਤੇ ਉਹ ਬੱਚਾ ਹੁਣ ਵੱਡਾ ਹੋ ਗਿਆ ਸੀ। ਉਸਦਾ ਵਿਆਹ ਹੋ ਚੁੱਕਿਆ ਹੈ ਤੇ ਬੱਚੇ ਵੀ ਹਨ। ਮਹਿੰਦਰਾ ਨੇ ਦੱਸਿਆ ਕਿ ਉਸਦੀ ਟੀਮ ਬੱਚੇ ਦਾ ਟੈਲੇਂਟ ਨਿਖਾਰਨ ਦੀ ਯੋਜਨਾ ਬਣਾ ਰਹੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:viral video helps a boy to get noticed by anand mahindra