ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੇਨਈ: 11 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਵਕੀਲਾਂ ਨੇ ਕੁੱਟਿਆ, ਵੇਖੋ ਵੀਡਿਓ

ਵਕੀਲਾਂ ਨੇ ਕੁੱਟਿਆ

ਚੇਨਈ 'ਚ ਮੰਗਲਵਾਰ ਨੂੰ 11 ਸਾਲ ਦੀ ਇਕ ਲੜਕੀ ਨਾਲ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਨਾਲ ਅਦਾਲਤ ਪਰਿਸਰ 'ਚ ਕੁਝ ਵਕੀਲਾਂ ਨੇ ਮਾਰਕੁੱਟ ਕੀਤੀ।  ਮਦਰਾਸ ਹਾਈ ਕੋਰਟ ਐਡਵੋਕੇਟ ਯੂਨੀਅਨ  ਦੇ ਪ੍ਰਧਾਨ ਜੀ. ਮੋਹਨ ਕ੍ਰਿਸ਼ਣਨ ਨੇ ਕਿਹਾ ਕਿ ਸੰਘ ਨੇ ਕਥਿਤ ਅਪਰਾਧ 'ਤੇ ਵਿਚਾਰ ਕਰਦੇ ਹੋਏ ਦੋਸ਼ੀਆਂ ਦੀ ਤਰਫੋਂ ਪੈਰਵੀ ਨਾ ਕਰਨ ਦਾ ਫੈਸਲਾ ਕੀਤਾ ਹੈ।

 

 ਇਸ ਘਟਨਾ ਪ੍ਰਤੀ ਜਨਤਕ ਰੋਸ ਪਾਇਆ ਜਾ ਰਿਹਾ ਹੈ। 11 ਸਾਲ ਦੀ ਲੜਕੀ ਨਾਲ ਇੱਕ ਅਪਾਰਟਮੈਂਟ 'ਚ ਕਈ ਲੋਕਾਂ ਨੇ ਵਾਰ-ਵਾਰ ਜਿਨਸੀ ਸ਼ੋਸ਼ਣ ਕੀਤਾ ਸੀ। ਜਦੋਂ ਮੁਲਜ਼ਮਾਂ ਨੂੰ ਔਰਤਾਂ ਦੀ ਅਦਾਲਤ ਦੀਆਂ ਪੌੜੀਆਂ ਤੋਂ ਹੇਠਾਂ ਲਿਜਾਇਆ ਜਾ ਰਿਹਾ ਸੀ ਤਾਂ ਵਕੀਲਾਂ ਦੇ ਸਮੂਹ ਨੇ ਮੁਲਜਮਾਂ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਮਹਿਲਾ ਕਾਂਸਟੇਬਲ ਡਿਊਟੀ 'ਤੇ ਤਾਇਨਾਤ ਸੀ ਪਰ ਉਹ ਹਮਲਾ ਹੋਣ ਤੋਂ ਨਹੀਂ ਬਚਾ ਸਕੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਅਦਾਲਤ ਪਰਿਸਰ ਵਿੱਚ ਤਣਾਅ ਪੈਦਾ ਕਰਨ ਦੇ ਅੱਠ ਦੋਸ਼ੀਆਂ ਨੂੰ ਫੈਮਲੀ ਕੋਰਟ ਵਿੱਚ ਲਿਜਾਇਆ ਗਿਆ ਅਤੇ ਬਾਕੀ 9 ਦੋਸ਼ੀਆਂ ਨੂੰ ਮਹਿਲਾ ਅਦਾਲਤ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਸਾਰੇ 17 ਮੁਲਜ਼ਮਾਂ ਨੂੰ ਮਹਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 31 ਜੁਲਾਈ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:viral video of lawyers beating rape accused in chenai