ਵਿਸਤਾਰਾ ਦੀ ਅੰਮ੍ਰਿਤਸਰ-ਦਿੱਲੀ-ਕਲਕੱਤਾ ਪੈਸੇਂਜਰ ਫਲਾਈਟ `ਚ ਸ਼ੁੱਕਰਵਾਰ ਨੂੰ ਇਕ ਯਾਤਰੀ ਨੇ ਜੰਮਕੇ ਹੰਗਾਮਾ ਕੀਤਾ। ਬੁਰੇ ਵਰਤਾਓ ਦੇ ਚਲਦੇ ਯਾਤਰੀ ਨੂੰ ਦਿੱਲੀ ਏਅਰਪੋਰਟ `ਤੇ ਜਹਾਜ਼ `ਚੋਂ ਉਤਾਰ ਦਿੱਤਾ ਗਿਆ। ਹੰਗਾਮੇ ਕਾਰਨ ਉਡਾਨ `ਚ ਤਿੰਨ ਘੰਟੇ ਦੀ ਦੇਰੀ ਹੋਈ।
ਏਐਨਆਈ ਦੀ ਖਬਰ ਮੁਤਾਬਕ ਯਾਤਰੀ ਫਲਾਈਟ `ਚ ਸਿਗਰਿਟ ਪੀਣਾ ਚਾਹੁੰਦਾ ਸੀ। ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਜਿੱਦ ਕਰਨ ਲੱਗਿਆ। ਉਸਦੀ ਚਾਲਕ ਦਲ ਦੇ ਮੈਂਬਰ ਨਾਲ ਕਾਫੀ ਬਹਿਸ ਵੀ ਹੋ ਗਈ। ਆਖਿਰ `ਚ ਉਸ ਨੂੰ ਦਿੱਲੀ ਏਅਰਪੋਰਟ `ਤੇ ਉਤਾਰ ਦਿੱਤਾ ਗਿਆ। ਉਸਦਾ ਸਮਾਨ ਵੀ ਉਤਾਰ ਦਿੱਤਾ ਗਿਆ।
ਇਸੇ ਤਰ੍ਹਾਂ ਦਾ ਹੀ ਕੁਝ ਹੀ ਦਿਨ ਪਹਿਲਾਂ ਇਕ ਹੋਰ ਉਡਾਨ `ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਸ `ਚ ਇਕ ਮਹਿਲਾ ਯਾਤਰੀ ਨੇ ਸ਼ਰਾਬ ਦੇਣ ਤੋਂ ਇਨਕਾਰ `ਤੇ ਹੰਗਾਮਾ ਕੀਤਾ ਸੀ। ਮੁੰਬਈ ਤੋਂ ਲੰਦਨ ਜਾ ਰਹੇ ਜਹਾਜ਼ `ਚ ਨਸ਼ੇ `ਚ ਟੱਲੀ ਵਿਜਨੈਸ ਕਲਾਸ `ਚ ਮਹਿਲਾ ਯਾਤਰੀ ਨੇ ਸ਼ਰਾਬ ਦੇਣ ਤੋਂ ਮਨ੍ਹਾਂ ਕਰਨ `ਤੇ ਚਾਲਕ ਦਲ ਦੇ ਮੈਂਬਰਾਂ ਨਾਲ ਬਦਸਲੂਕੀ ਕੀਤੀ ਸੀ।