ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਵੇਕ ਓਬਰਾਏ ਨੇ ਮੁਆਫੀ ਮੰਗੀ, ਵਿਵਾਦਿਤ ਟਵੀਟ ਵੀ ਮਿਟਾਇਆ

ਅਦਾਕਾਰਾ ਐਸ਼ਵਰਿਆ ਰਾਏ ਬਾਰੇ ਸ਼ੋਸਲ ਮੀਡੀਆ ’ਤੇ ਵਿਵਾਦਿਤ ਮੀਮ ਸ਼ੇਅਰ ਕਰਨ ਮਗਰੋਂ ਆਖਰਕਾਰ ਅਦਾਕਾਰ ਵਿਵੇਕ ਓਬਰਾਏ ਨੇ ਮੁਆਫੀ ਮੰਗ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਿਹੜਾ ਮੀਮ ਸ਼ੇਅਰ ਕੀਤਾ ਸੀ, ਉਸ ਨੂੰ ਵੀ ਮਿਟਾ ਦਿੱਤਾ ਹੈ।

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਉਨ੍ਹਾਂ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਵਧਣ ਤੇ ਵਿਵੇਕ ਓਬਰਾਏ ਨੇ ਕਿਹਾ ਸੀ, ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਮੈਂ ਮੁਆਫੀ ਮੰਗ ਲਵਾਂਗਾ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਗਲਤੀ ਕੀਤੀ ਹੈ। ਇਸ ਵਿਚ ਗਲਤ ਕੀ ਹੈ? ਕਿਸੇ ਨੇ ਇਕ ਮੀਮ ਟਵੀਟ ਕੀਤਾ ਤੇ ਮੈਂ ਉਸ ਤੇ ਹੱਸ ਪਿਆ।


ਮੀਮ ਪੋਸਟ ਕਰਦਿਆਂ ਹੀ ਵਿਵੇਕ ਖਿਲਾਫ ਸੋਸ਼ਲ ਮੀਡੀਆ ਤੇ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਕਈ ਸਿਤਾਰਿਆਂ ਨੇ ਇਸਦਾ ਵਿਰੋਧ ਵੀ ਕੀਤਾ।

 

 

ਜਿਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਵਿਵੇਕ ਨੇ ਮੁਆਫੀ ਮੰਗੀ ਤੇ ਦੋ ਟਵੀਟ ਕਰਦਿਆਂ ਲਿਖਿਆ, ਕਦੇ-ਕਦੇ ਕਿਸੇ ਨੂੰ ਪਹਿਲੀ ਵਾਰ ਜਿਹੜਾ ਮਜ਼ੇਦਾਰ ਅਤੇ ਹਾਨੀਮੁਕਤ ਲੱਗਦਾ ਹੈ, ਉਹ ਦੂਜਿਆਂ ਨੂੰ ਸ਼ਾਇਦ ਨਹੀਂ ਲੱਗਦਾ। ਮੈਂ ਪਿਛਲੇ 10 ਸਾਲਾਂ ਚ 2000 ਤੋਂ ਜ਼ਿਆਦਾ ਬੇਸਹਾਰਾ ਲੜਕੀਆਂ ਨੂੰ ਮਜ਼ਬੂਤ ਕਰਨ ਚ ਲੰਘਾਏ ਹਨ। ਮੈਂ ਕਦੇ ਕਿਸੇ ਔਰਤ ਦੀ ਬੇਇਜ਼ਤੀ ਬਾਰੇ ਸੋਚ ਵੀ ਨਹੀਂ ਸਕਦਾ।

 

ਦੂਜੇ ਟਵੀਟ ਚ ਉਨ੍ਹਾਂ ਲਿਖਿਆ, ਜੇਕਰ ਮੀਮ ਤੇ ਮੇਰੇ ਜਵਾਬ ਨਾਲ ਇਹ ਵੀ ਔਰਤ ਨੂੰ ਠੇਸ ਪੁੱਜੀ ਹੈ ਤਾਂ ਇਸ ਚ ਸੋਧ ਦੀ ਲੋੜ ਹੈ। ਮੁਆਫੀ ਮੰਗਦਾ ਹਾਂ। ਟਵੀਟ ਡਿਲੀਟ ਕਰ ਦਿੱਤਾ ਹੈ।

 

 

ਦੱਸਦਯੋਗ ਹੈ ਕਿ ਚੋਣ ਸਰਵੇਖਣ ਮਗਰੋਂ ਵਿਵੇਕ ਓਬਰਾਏ ਨੇ ਆਪਣੇ ਟਵੀਟਰ ਹੈਂਡਲ ਤੋਂ ਇਕ ਮੀਮ ਸ਼ੇਅਰ ਕੀਤਾ ਸੀ ਇਸ ਵਿਚ ਤਿੰਨ ਫ਼ੋਟੋਆਂ ਸਨ। ਇਕ ਤਸਵੀਰ ਚ ਐਸ਼ਵਰਿਆ ਸਲਾਮਾਨ ਨਾਲ, ਦੂਜੀ ਚ ਵਿਵੇਕ ਨਾਲ ਤੇ ਤੀਜੇ ਚ ਅਭਿਸ਼ੇਕ ਬੱਚਨ ਅਤੇ ਧੀ ਆਰਾਧਿਆ ਨਾਲ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:vivek-oberoi-apologized-for-his-controversial-tweet-and-wrote-this-tweet