ਕਿਕੀ ਚੈਲੇਂਜ ਦਾ ਅੱਜ ਕੱਲ੍ਹ ਲੋਕਾਂ `ਤੇ ਭੂਤ ਸਵਾਰ ਹੋ ਰਿਹਾ ਹੈ। ਇਸ ਚੈਲੇਂਜ ਸਵੀਕਾਰ ਕਰਕੇ ਕਾਫੀ ਲੋਕ ਪੂਰਾ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਇਸ ਸਬੰਧੀ ਵਿਵੇਕ ਓਬਰਾਏ ਨੇ ਇਸ ਚੈਲੇਂਜ ਨੂੰ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਲ ਦੂਜਿਆ ਦੀ ਜਿ਼ੰਦਗੀ ਨੂੰ ਖਤਰਾ ਰਹਿੰਦਾ ਹੈ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜਿਸ ਵੀਡਿਓ ਨੂੰ ਮੈਂ ਪਹਿਲਾਂ ਸ਼ੇਅਰ ਕੀਤਾ ਸੀ ਉਹ ਫਰਜ਼ੀ ਹੈ, ਪ੍ਰੰਤੂ ਜਿਸ ਕਿਕੀ ਚੈਲੇਂਜ ਨੂੰ ਸਾਰੇ ਲੋਕ ਕਰ ਰਹੇ ਹਨ, ਉਹ ਖਤਰਨਾਕ ਹੈ। ਕ੍ਰਿਪਾ ਕਰਕੇ ਇਸ ਤੋਂ ਬਚੋਂ, ਕਿਉਂਕਿ ਇਹ ਨਿਰਦੋਸ਼ ਜਾਨਾਂ ਲੈ ਸਕਦਾ ਹੈ, ਉਨ੍ਹਾਂ ਬਾਰੇ ਸੋਚੋ ਜੋ ਤੁਹਾਨੂੰ ਪਿਆਰ ਕਰਦੇ ਹਨ। ਤੁਹਾਡਾ ਜੀਵਨ ਅਨਮੋਲ ਹੈ, ਕਿੱਕੀ ਨੂੰ ਨਾਂਹ ਕਹੋ।
ਕੀ ਹੈ ਕਿਕੀ ਚੈਲੇਂਜ?
ਕਿਕੀ ਚੈਲੇਂਜ `ਚ ਚੱਲਦੀ ਗੱਡੀ `ਚੋਂ ਉਤਰਕੇ ਰੈਪਰ ਡ੍ਰੇਕ ਦੇ ਗਾਣੇ ਇਨ ਮਾਈ ਫੀਲਿੰਗ `ਤੇ ਨੱਚਣਾ ਹੁੰਦਾ ਹੈ। ਜਿ਼ਕਰਯੋਗ ਹੈ ਕਿ ਇਸ ਚੈਲੇਂਜ ਖਿਲਾਫ਼ ਹੁਣ ਤੱਕ ਭਾਰਤ ਦੇ ਕਈ ਸੂਬਿਆਂ `ਚ ਪੁਲਿਸ ਚੇਤਾਵਨੀ ਜਾਰੀ ਕਰ ਚੁੱਕੀ ਹੈ।ਮੁੰਬਈ, ਪੰਜਾਬ, ਕਰਨਾਟਕ ਅਤੇ ਦਿੱਲੀ ਤੋਂ ਇਲਾਵਾ ਯੂ ਪੀ ਪੁਲਿਸ ਨੇ ਵੀ ਲੋਕਾਂ ਨੂੰ ਇਹ ਡਾਂਸ ਨਾ ਕਰਨ ਦੀ ਸਲਾਹ ਦਿੱਤੀ ਹੈ। ਯੂ ਪੀ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ।