ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡਾ ਝਟਕਾ : ਮਹਿੰਗਾ ਹੋ ਸਕਦਾ ਹੈ ਮੋਬਾਈਲ 'ਤੇ ਗੱਲ ਕਰਨਾ

ਕਰੋੜਾਂ ਮੋਬਾਈਲ ਯੂਜਰਾਂ ਨੂੰ ਇਸ ਸਾਲ ਝਟਕਾ ਲੱਗ ਸਕਦਾ ਹੈ। ਸਾਲ 2020 'ਚ ਮੋਬਾਈਲ ਯੂਜਰਾਂ ਦਾ ਫੋਨ ਬਿੱਲ ਵੱਧ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਟੈਲੀਕਾਮ ਕੰਪਨੀਆਂ ਟੈਰਿਫ 'ਚ 15 ਤੋਂ 20 ਫੀਸਦੀ ਤਕ ਵਾਧਾ ਕਰ ਸਕਦੀਆਂ ਹਨ। ਇਸ ਬਾਰੇ ਟੈਲੀਕਾਮ ਦੇ ਮਾਹਿਰਾਂ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਟੈਲੀਕਾਮ ਸਹੂਲਤਾਂ 'ਤੇ ਸਬਸਕ੍ਰਾਇਬਰਾਂ ਦਾ ਕੁਲ ਖਰਚਾ ਘੱਟ ਹੈ। ਕੰਪਨੀਆਂ ਦੇ ਐਵਰੇਜ਼ ਰੈਵੇਨਿਊ 'ਤੇ ਯੂਜਰ (ARPU) 'ਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ।
 

ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈਲ ਨੂੰ ਐਡਜਸਟਿਡ ਗ੍ਰੋਸ ਰੈਵਨਿਊ (ਏਜੀਆਰ) ਦੀ ਬਕਾਇਆ ਰਕਮ ਵਜੋਂ ਭੁਗਤਾਨ ਕਰਨਾ ਹੈ। 24 ਅਕਤੂਬਰ 2019 ਨੂੰ ਹਾਈ ਕੋਰਟ ਨੇ ਵੋਡਾਫੋਨ-ਆਈਡੀਆ ਨੂੰ ਏਜੀਆਰ ਦੇ ਬਕਾਇਆ ਰਕਮ ਵਜੋਂ 53,039 ਕਰੋੜ ਰੁਪਏ ਚੁਕਾਉਣ ਦੇ ਆਦੇਸ਼ ਦਿੱਤੇ ਸਨ, ਜਿਸ ਦੇ ਲਈ ਸਮਾਂ ਸੀਮਾ 23 ਜਵਨਰੀ 2020 ਤਕ ਦੀ ਹੈ। ਇਸ ਲਈ ਇਨ੍ਹਾਂ ਟੈਲੀਕਾਮ ਕੰਪਨੀਆਂ ਨੂੰ ਆਪਣੀ ਵਿੱਤੀ ਹਾਲਤ ਸੁਧਾਰਨ ਲਈ ਟੈਰਿਫ ਵਧਾਉਣਾ ਪਵੇਗਾ, ਜਿਸ ਕਾਰਨ ਯੂਜਰਾਂ ਦਾ ਮੋਬਾਈਲ ਬਿੱਲ ਵਧੇਗਾ। ਜੇ ਇਹ ਕੰਪਨੀ ਬੰਦ ਹੁੰਦੀ ਹੈ ਤਾਂ ਬਾਜ਼ਾਰ 'ਚ ਭਾਰਤ ਏਅਰਟੈਲ ਅਤੇ ਰਿਲਾਇੰਸ ਜੀਓ ਦਾ ਦਬਦਬਾ ਹੋ ਜਾਵੇਗਾ।
 

ਇਕੋਨਾਮਿਕਸ ਟਾਈਮਸ ਦੀ ਖਬਰ ਮੁਤਾਬਿਕ ਇਸ ਸਬੰਧੀ ਆਈਆਈਐਫਐਲ ਸਕਿਊਰਿਟੀਜ਼ ਦੇ ਡਾਇਰੈਕਟਰ ਸੰਜੀਵ ਭਸੀਨ ਨੇ ਕਿਹਾ, "ਰਿਲਾਇੰਸ ਜੀਓ ਦੇ ਬਾਜ਼ਾਰ 'ਚ ਆਉਣ ਤੋਂ ਪਹਿਲਾਂ ਟੈਲੀਕਾਮ ਕੰਪਨੀਆਂ ਦਾ ਏ.ਆਰ.ਪੀ.ਯੂ. 180-200 ਰੁਪਏ ਦਾ ਸੀ। ਮੌਜੂਦਾ ਸਮੇਂ 'ਚ ਇਹ ਇਸ ਤੋਂ ਕਾਫੀ ਘੱਟ ਹੈ। ਬੀਤੇ ਤਿੰਨ ਸਾਲਾਂ 'ਚ ਟੈਲੀਕਾਮ ਨਾਲ ਸਬੰਧਤ ਸਮੱਸਿਆਵਾਂ 'ਤੇ ਯੂਜਰਾਂ ਦਾ ਖਰਚਾ ਘੱਟ ਹੋਇਆ ਹੈ। ਸਾਲ 2020 'ਚ ਟੈਲੀਕਾਮ ਕੰਪਨੀਆਂ ਟੈਰਿਫ 'ਚ 300 ਫੀਸਦੀ ਤਕ ਦਾ ਵਾਧਾ ਕਰ ਸਕਦੀਆਂ ਹਨ।"
 

ਤਿੰਨ ਸਾਲਾਂ ਵਿੱਚ ਪਹਿਲੀ ਵਾਰ ਸਾਲ 2019 ਦੇ ਅਖੀਰ ਵਿੱਚ ਪ੍ਰੀਪੇਡ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ। ਭਾਰਤੀ ਏਅਰਟੈਲ, ਵੋਡਾਫੋਨ-ਆਈਡੀਆ ਅਤੇ ਰਿਲਾਇੰਸ ਜੀਓ ਨੇ ਇਸ 'ਚ 14-33 ਫੀਸਦੀ ਦਾ ਵਾਧਾ ਕੀਤਾ ਸੀ ਤਾਂ ਜੋ ਇਨ੍ਹਾਂ ਕੰਪਨੀਆਂ ਦਾ ਏਆਰਪੀਯੂ ਮੌਜੂਦਾ 120 ਰੁਪਏ ਤੋਂ ਆਉਣ ਵਾਲੇ ਮਹੀਨਿਆਂ 'ਚ ਵੱਧ ਕੇ 160 ਰੁਪਏ ਦੇ ਆਸਪਾਸ ਹੋ ਸਕਦਾ ਹੈ। ਅਮਰੀਕਾ, ਬ੍ਰਿਟੇਨ, ਸਿੰਗਾਪੁਰ, ਚੀਨ, ਫਿਲੀਪੀਨਜ਼, ਜਾਪਾਨ ਅਤੇ ਆਸਟ੍ਰੇਲੀਆ ਦੇ ਮੁਕਾਬਲੇ ਭਾਰਤ 'ਚ ਕਮਿਊਨਿਕੇਸ਼ਨ 'ਤੇ ਯੂਜਰਾਂ ਦਾ ਖਰਚਾ ਬਹੁਤ ਘੱਟ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vodafone Idea and Bharti Airtel staring at huge payouts after they got no relief from AGR dues