ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਡਾਫ਼ੋਨ–ਆਈਡੀਆ ਬੰਦ ਹੋ ਜਾਵੇਗੀ ਜੇ ਸਰਕਾਰ ਤੋਂ ਰਾਹਤ ਨਾ ਮਿਲੀ: ਆਦਿੱਤਿਆ ਬਿਰਲਾ

ਵੋਡਾਫ਼ੋਨ–ਆਈਡੀਆ ਬੰਦ ਹੋ ਜਾਵੇਗੀ ਜੇ ਸਰਕਾਰ ਤੋਂ ਰਾਹਤ ਨਾ ਮਿਲੀ: ਆਦਿੱਤਿਆ ਬਿਰਲਾ

17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ–2019 ’ਚ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਕੰਪਨੀ ਨੂੰ ਦੁਕਾਨ (ਵੋਡਾਫ਼ੋਨ–ਆਈਡੀਆ) ਬੰਦ ਕਰਨੀ ਪਵੇਗੀ; ਜੇ ਸਰਕਾਰ ਵੱਲੋਂ ਕੋਈ ਰਾਹਤ ਨਾ ਮਿਲੀ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 24 ਅਕਤੂਬਰ ਨੂੰ ਸੁਪਰੀਮ ਕੋਰਟ ਲੇ ਆਪਣੇ ਫ਼ੈਸਲੇ ’ਚ ਕੰਪਨੀਆਂ ਨੂੰ 92,000 ਕਰੋੜ ਰੁਪਏ ਦਾ ਬਕਾਇਆ ਟੈਲੀ–ਕਮਿਊਨੀਕੇਸ਼ਨ ਵਿਭਾਗ (DoT) ਨੂੰ ਤਿੰਨ ਮਹੀਨਿਆਂ ’ਚ ਦੇਣ ਲਈ ਕਿਹਾ ਸੀ।

 

 

ਸ੍ਰੀ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਉਨ੍ਹਾਂ ਨੂੰ ਦੁਕਾਨ ਬੰਦ ਕਰਨੀ ਪਵੇਗੀ, ਜੇ ਰਾਹਤ ਨਾ ਮਿਲੀ। ਉਨ੍ਹਾਂ ਕਿਹਾ ਕਿ ਉਹ ਆਪਣੇ ਟੈਲੀਕਾਮ ਵੈਂਚਰ ਨੂੰ ਫ਼ੇਲ੍ਹ ਨਹੀਂ ਆਖ ਸਕਦੇ।

 

 

ਬਿਰਲਾ ਨੇ ਸਰਕਾਰ ਤੋਂ ਰਾਹਤ ਨਾ ਮਿਲਣ ਦੀ ਹਾਲਤ ’ਚ ਕੰਪਨੀ ਵਿੱਚ ਕਿਸੇ ਹੋਰ ਤਰ੍ਹਾਂ ਦਾ ਨਿਵੇਸ਼ ਨਾ ਕਰਨ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਕੋਈ ਮਤਲਬ ਨਹੀਂ ਹੈ ਕਿ ਡੁੱਬ ਰਹੇ ਪੈਸੇ ਵਿੱਚ ਹੋਰ ਪੈਸਾ ਲਾ ਦਿੱਤਾ ਜਾਵੇ।

 

 

ਸ੍ਰੀ ਬਿਰਲਾ ਨੇ ਕਿਹਾ ਕਿ ਰਾਹਤ ਨਾ ਮਿਲਣ ਦੀ ਹਾਲਤ ’ਚ ਉਹ ਕੰਪਨੀ ਨੂੰ ਦੀਵਾਲਾ ਪ੍ਰਕਿਰਿਆ ਵਿੱਚ ਲੈ ਜਾਣਗੇ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vodafone Idea to be closed if Govt does not give support says Aditya Birla