ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ 'ਚ ਕਾਲਿੰਗ, SMS ਅਤੇ 2G ਇੰਟਰਨੈਟ ਸੇਵਾ ਸ਼ੁਰੂ

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਨਿੱਚਰਵਾਰ ਨੂੰ ਲੋਕਾਂ ਨੂੰ ਰਾਹਤ ਦਿੰਦਿਆਂ ਵੱਡਾ ਫੈਸਲਾ ਲਿਆ ਹੈ। ਘਾਟੀ 'ਚ ਸਾਰੇ ਲੋਕਲ ਪ੍ਰੀਪੇਡ ਮੋਬਾਈਲ ਸੇਵਾਵਾਂ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਸੂਬੇ 'ਚ ਪ੍ਰੀਪੇਡ ਕਾਲ, ਐਸਐਮਐਸ ਅਤੇ 2ਜੀ ਇੰਟਰਨੈਟ ਸੇਵਾਵਾਂ ਸ਼ੁਰੂ ਹੋ ਗਈਆਂ ਹਨ।
 

ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਸਨਿੱਚਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਸੂਬੇ 'ਚ ਪ੍ਰੀਪੇਡ ਮੋਬਾਈਲ ਸੇਵਾਵਾਂ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ 'ਤੇ ਲੱਗੀ ਰੋਕ ਦੀ ਸਾਵਧਾਨੀਪੂਰਨ ਸਮੀਖਿਆ ਕਰਨ ਤੋਂ ਬਾਅਦ ਸਨਿੱਚਰਵਾਰ ਨੂੰ ਪੂਰੇ ਸੂਬੇ 'ਚ ਲੋਕਲ ਪ੍ਰੀਪੇਡ ਸਿਮ ਕਾਰਡ 'ਤੇ ਸਾਰੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਨਾਗਰਿਕਾਂ ਨੇ ਰਾਹਤ ਮਹਿਸੂਸ ਕੀਤੀ ਹੈ।
 

 

ਜੰਮੂ-ਕਸ਼ਮੀਰ ਦੇ ਲਗਭਗ 80% ਸਰਕਾਰੀ ਹਸਪਤਾਲਾਂ 'ਚ ਬਰਾਡਬੈਂਡ ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ ਇਸ ਦਾ ਲਾਭ ਆਮ ਨਾਗਰਿਕਾਂ ਨੂੰ ਮਿਲ ਰਿਹਾ ਸੀ। ਹਸਪਤਾਲਾਂ 'ਚ ਇਹ ਸੇਵਾ ਦਫਤਰਾਂ ਨਾਲ ਸਬੰਧਤ ਕੰਮਕਾਜ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸੀ।  
 

ਰੋਹਿਤ ਕਾਂਸਲ ਨੇ ਦੱਸਿਆ ਕਿ ਵ੍ਹਾਈਟ ਲਿਸਟਿਡ ਵੈੱਬਸਾਈਟਾਂ ਤਕ ਪਹੁੰਚਣ ਲਈ ਪੋਸਟਪੇਡ ਮੋਬਾਈਲ 'ਤੇ 2ਜੀ ਮੋਬਾਈਲ ਡਾਟਾ ਕਸ਼ਮੀਰ ਦੇ ਜੰਮੂ, ਕੁਪਵਾੜਾ ਅਤੇ ਬਾਂਦੀਪੋਰਾ ਦੇ ਸਾਰੇ 10 ਜ਼ਿਲ੍ਹਿਆਂ 'ਚ ਚਾਲੂ ਕੀਤਾ ਜਾਵੇਗਾ। ਬਡਗਾਮ, ਗਾਂਦਰਬਲ, ਬਾਰਾਮੂਲਾ, ਸ੍ਰੀਨਗਰ, ਕੁਲਗਾਮ, ਅਨੰਤਨਾਗ, ਸ਼ੌਪੀਆਂ ਅਤੇ ਪੁਲਵਾਮਾ 'ਚ ਮੋਬਾਈਲ ਇੰਟਰਨੈਟ ਬੰਦ ਰਹੇਗਾ।
 

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੀਤੀ 14 ਜਨਵਰੀ ਦੀ ਸ਼ਾਮ ਨੂੰ ਜੰਮੂ ਖੇਤਰ ਦੇ ਕਈ ਹਿੱਸਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ਨੂੰ ਬਹਾਲ ਕਰਨ ਦੀ ਮਨਜੂਰੀ ਦਿੱਤੀ ਸੀ। ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ 'ਚ ਲਗਾਈਆਂ ਗਈਆਂ ਪਾਬੰਦੀਆਂ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voice and SMS facilities restored on all local prepaid SIM cards in Jammu and Kashmir