ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜ਼ੀਲੈਂਡ ’ਚ ਜਵਾਲਾਮੁਖੀ ਫਟਿਆ, 1 ਮੌਤ 27 ਲਾਪਤਾ, 100 ਸੈਲਾਨੀ ਫਸੇ

ਨਿਊ ਜ਼ੀਲੈਂਡ ’ਚ ਜਵਾਲਾਮੁਖੀ ਫਟਿਆ, 1 ਮੌਤ 27 ਲਾਪਤਾ, 100 ਸੈਲਾਨੀ ਫਸੇ

ਨਿਊ ਜ਼ੀਲੈਂਡ ਦੇ ਵ੍ਹਾਈਟ ਆਈਲੈਂਡ ’ਤੇ ਅੱਜ ਅਚਾਨਕ ਜਵਾਲਾਮੁਖੀ ਦੇ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 27 ਜਣੇ ਲਾਪਤਾ ਹਨ। ਜਿਸ ਸਥਾਨ ’ਤੇ ਇਹ ਜਵਾਲਾਮੁਖੀ ਫਟਿਆ ਹੈ, ਉੱਥੇ 100 ਤੋਂ ਵੱਧ ਸੈਲਾਨੀ ਵੀ ਫਸ ਗਏ ਹਨ। ਪੁਲਿਸ ਤੇ ਐਮਰਜੈਂਸੀ ਸੇਵਾਵਾਂ ਵੀ ਇਸ ਟਾਪੂ ਉੱਤੇ ਲਾਪਤਾ ਹੋਏ ਵਿਅਕਤੀਆਂ ਦੀ ਭਾਲ਼ ਕਰਨ ਤੋਂ ਅਸਮਰੱਥ ਹਨ ਕਿਉਂਕਿ ਇੱਥੇ ਹਾਲਾਤ ਅਸਥਿਰ ਬਣੇ ਹੋਏ ਹਨ।

 

 

ਦਰਅਸਲ, ਜਵਾਲਾਮੁਖੀ ’ਚੋਂ ਜ਼ਹਿਰੀਲੀਆਂ ਗੈਸਾਂ ਨਿੱਕਲ ਰਹੀਆਂ ਹਨ ਤੇ ਦੂਰ–ਦੂਰ ਤੱਕ ਭਿਆਨਕ ਅੱਗ ਦੀ ਸੁਆਹ ਮੀਂਹ ਵਾਂਗ ਡਿੱਗ ਰਹੀ ਹੈ।

 

 

ਅੱਜ ਸੋਮਵਾਰ ਨੂੰ ਜਦੋਂ ਬਾਅਦ ਦੁਪਹਿਰ 2:11 ਵਜੇ ਜਵਾਲਾਮੁਖੀ ਫਟਿਆ, ਤਾਂ ਹਰ ਪਾਸੇ ਸੰਘਣਾ ਧੂੰਆਂ ਛਾ ਗਿਆ ਤੇ ਨੌਰਥ ਆਈਲੈਂਡ ਨੂੰ ਪੂਰਬੀ ਕੰਢੇ ਤੋਂ ਵੇਖਣਾ ਅਸੰਭਵ ਹੋ ਗਿਆ।

 

 

ਵੇਲਿੰਗਟਨ ਦੇ ਪੁਲਿਸ ਕਮਿਸ਼ਨਰ ਜੌਨ ਟਾਈਮਜ਼ ਨੇ ਦੱਸਿਆ ਕਿ ਹਾਲੇ ਤੱਕ 23 ਵਿਅਕਤੀਆਂ ਨੂੰ ਟਾਪੂ ਤੋਂ ਬਚਾ ਕੇ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਵਿੱਚੋਂ 20 ਜਣੇ ਜ਼ਖ਼ਮੀ ਹਨ। ਸੱਤ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਤੌਰਾਂਗਾ ਤੇ ਆਕਲੈਂਡ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਕੁਝ ਹੋਰ ਅਧਿਕਾਰੀਆਂ ਨੇ ਵੀ ਦੱਸਿਆ ਕਿ ਹੁਣ ਲਾਪਤਾ ਵਿਅਕਤੀਆਂ ਦੀ ਭਾਲ਼ ਜਾਰੀ ਹੈ। ਆਮ ਲੋਕ ਅਰਦਾਸਾਂ ਕਰ ਰਹੇ ਹਨ ਤੇ ਕੁੱਲ ਮਿਲਾ ਕੇ ਅਫ਼ਰਾ–ਤਫ਼ਰੀ ਵਾਲਾ ਮਾਹੌਲ ਬਣਿਆ ਹੋਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Volcano erupts in New Zealand 1 dead 27 missing 100 Tourists stranded