ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਕਾਰ ਨਿਰਮਾਤਾ ਕੰਪਨੀ Volkswagen

ਦੇਸ਼ ਦੇ ਕਈ ਸੂਬਿਆਂ ਚ ਪੈ ਰਹੇ ਭਾਰੀ ਮੀਂਹ ਅਤੇ ਹੜ੍ਹ ਕਾਰਨ ਕਈ ਕਰੋੜਾਂ ਦਾ ਨੁਕਸਾਨ ਅਤੇ ਸੈਂਕੜੇ ਲੋਕਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਬਿਹਾਰ ਅਤੇ ਅਸਮ ਚ ਅੱਜ ਕੱਲ੍ਹ ਹਾਲਾਤ ਸਭ ਤੋਂ ਵੱਧ ਖਰਾਬ ਬਣੇ ਹੋਏ ਹਨ ਜਿਸ ਕਾਰਨ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਬੇਹਦ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ।

 

ਬਿਹਾਰ ਅਤੇ ਅਸਮ ਚ ਫਸੇ ਲੋਕਾਂ ਦੀ ਮਦਦ ਕਰਨ ਲਈ ਹੁਣ ਕਾਰ ਬਣਾਉਣ ਵਾਲੀ ਕੰਪਨੀ ਫਾਕਸਵੇਗਨ (volkswagen) ਅੱਗੇ ਆਈ ਹੈ। ਫਾਕਸਵੇਗਨ ਨੇ ਹੜ੍ਹ ਚ ਫਸੇ ਗਾਹਕਾਂ ਦੀ ਮਦਦ ਲਈ ਮੁਫਤ ਰੋਡਸਾਈਡ ਅਸਿਸਟੈਂਸ ਅਤੇ ਕਾਰ ਰਿਪੇਅਰ ’ਤੇ ਭਾਰੀ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਹੈ।

 

ਕੰਪਨੀ ਨੇ ਬਿਹਾਰ ਅਤੇ ਅਸਮ ਲਈ ਲੜੀਵਾਰ ਦੋ ਨੰਬਰਾਂ 1800 102 1155 ਅਤੇ 1800 419 1155 ਜਾਰੀ ਕੀਤੇ ਹਨ ਜਿਨ੍ਹਾਂ ਤੇ ਫ਼ੋਨ ਕਰਕੇ ਗਾਹਕ ਮੁਫਤ ਰੋਡਸਾਈਡ ਅਸਿਸਟੈਂਸ ਦਾ ਲਾਭ ਲੈ ਸਕਦੇ ਹਨ।

 

ਕੰਪਨੀ ਮੁਤਾਬਕ ਇਸ ਕੰਮ ਲਈ ਇਕ ਟੀਮ ਨਿਯੁਕਤ ਕੀਤੀ ਗਈ ਹੈ ਜਿਹੜੀ ਇਸ ਪੂਰੀ ਪ੍ਰੀਕਿਆ ਤੇ ਨਜ਼ਰ ਰੱਖ ਰਹੀ ਹੈ। ਜਿਹੜਾ ਵੀ ਗਾਹਕ ਇਸ ਨੰਬਰ ਤੇ ਜਾਣਕਾਰੀ ਦੇਵੇਗਾ, ਕੰਪਨੀ ਦੇ ਕਰਮਚਾਰੀ ਤੁਰੰਤ ਇਕ ਟਾਇੰਗ ਵੈਨ ਲੈ ਕੇ ਤੁਹਾਡੀ ਦੱਸੀ ਗਈ ਥਾਂ ਤੇ ਪੁੱਜ ਜਾਵੇਗੀ ਤੇ ਤੁਹਾਡੀ ਕਾਰ ਨੂੰ ਮੁਫਤ ਚ ਨੇੜਲੇ ਫਾਕਸਵੇਗਨ ਡੀਲਰਸ਼ਿਪ ਤਕ ਪਹੁੰਚਾ ਦੇਵੇਗੀ।

 

ਕੰਪਨੀ ਨੇ ਇਸ ਫੈਸਲੇ ਸਬੰਧੀ ਆਪਣੇ ਡੀਲਰਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਕੰਪਨੀ ਨੇ ਕਾਰਾਂ ਦੇ ਜ਼ਰੂਰੀ ਪੁਰਜਿਆਂ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Volkswagen will help bihar and Assam flood affected people