ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਸਲੀਆਂ ਦੇ ਗੜ੍ਹ ਝਾਰਖੰਡ ’ਚ ਹੋਈ ਵੋਟਾਂ ਦੀ ਬਾਰਸ਼, ਪਈਆਂ ਰਿਕਾਰਡ ਵੋਟਾਂ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਚ 6 ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀਆਂ 13 ਵਿਧਾਨ ਸਭਾ ਸੀਟਾਂ ਤੇ ਮਾੜੀ ਮੋਟੀ ਘਟਨਾਵਾਂ ਨੂੰ ਛੱਡ ਕੇ ਸ਼ਾਂਤਮਈ ਵੋਟਿੰਗ ਮੁਕੰਮਲ ਹੋਈ।

 

ਹੁਣ ਤੱਕ 13 ਵਿਧਾਨ ਸਭਾ ਹਲਕਿਆਂ ਚ ਰਿਕਾਰਡ 64.12 ਫੀਸਦ ਮਤਦਾਨ ਦਰਜ ਕੀਤਾ ਗਿਆ ਹੈ। ਇਕ ਮੰਤਰੀ ਸਮੇਤ ਅੱਧੀ ਦਰਜਨ ਸਾਬਕਾ ਮੰਤਰੀਆਂ ਸਮੇਤ 187 ਉਮੀਦਵਾਰਾਂ ਦੀ ਕਿਸਮਤ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਚ ਸੀਲ ਕਰ ਦਿੱਤਾ ਗਿਆ। ਹੁਣ 23 ਦਸੰਬਰ ਨੂੰ ਵੋਟਾਂ ਦੀ ਗਿਣਤੀ ਨਾਲ ਇਨ੍ਹਾਂ ਨੇਤਾਵਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ ਜਾਵੇਗਾ।

 

ਗੁਲਾਬੀ ਠੰਢ ਦੇ ਵਿਚਕਾਰ ਸ਼ਨੀਵਾਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਸਖਤ ਸੁਰੱਖਿਆ ਵਿਚਕਾਰ ਨਕਸਲਵਾਦੀਆਂ ਦੀ ਇਕ ਨਾ ਚੱਲ ਸਕੀ। ਨਕਸਲਵਾਦੀਆਂ ਨੇ ਗੁਮਲਾ ਦੇ ਘਾਘਰਾ ਚ ਧਮਾਕਾ ਕਰਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਕੋਈ ਨੁਕਸਾਨ ਨਹੀਂ ਹੋਇਆ। ਦੋਵੇਂ ਘਟਨਾਵਾਂ ਨਕਸਲੀਆਂ ਲਈ ਨਿਰਾਸ਼ਾ ਦੀ ਨਿਸ਼ਾਨੀ ਬਣੀਆਂ।

 

ਹਰੇਕ ਖੇਤਰ ਦੇ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੋਟਿੰਗ ਚ ਹਿੱਸਾ ਲਿਆ। ਛੋਟੇ ਮੋਟੇ ਮਾਮਲਿਆਂ ਨੂੰ ਛੱਡ ਕੇ ਈਵੀਐਮ ਚ ਕੋਈ ਖਰਾਬੀ ਦੀ ਸੂਚਨਾ ਨਹੀਂ ਮਿਲੀ।

 

ਡਾਲਟਨਗੰਜ ਵਿਧਾਨ ਸਭਾ ਹਲਕੇ ਦੇ ਚੈਨਪੁਰ ਖੇਤਰ ਚ ਕਾਂਗਰਸ ਉਮੀਦਵਾਰ ਕੇ ਐਨ ਤ੍ਰਿਪਾਠੀ ਅਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਹੋ ਗਈ। ਕਾਂਗਰਸੀ ਉਮੀਦਵਾਰ ਨੇ ਭੀੜ 'ਤੇ ਪਿਸਤੌਲ ਲਹਿਰਾਈ। ਉਥੇ ਹੀ ਭੀੜ ਨੇ ਕੇ ਐਨ ਤ੍ਰਿਪਾਠੀ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਕਾਰ ਨੁਕਸਾਨ ਦਿੱਤੀ।

 

ਪਲਾਮੂ ਡਵੀਜ਼ਨ ਦੇ ਤਿੰਨ ਜ਼ਿਲ੍ਹੇ ਗੜ੍ਹਵਾ ਦੇ ਭਵਨਾਥਪੁਰ, ਗੜ੍ਹਵਾ ਅਸੈਂਬਲੀ, ਡਾਲਟਨਗੰਜ, ਵਿਸ਼ਰਾਮਪੁਰ, ਹੁਸੈਨਬਾਦ, ਛਤਰਪੁਰ ਅਤੇ ਪਾਂਕੀ, ਲਾਤੇਹਾਰ ਜ਼ਿਲੇ ਚ ਮਨਿਕਾ ਅਤੇ ਲਾਤੇਹਾਰ ਨਕਸਲ ਪ੍ਰਭਾਵਤ ਖੇਤਰ ਹਨ।

 

ਇਨ੍ਹਾਂ ਤੋਂ ਇਲਾਵਾ ਚਤਰਾ, ਗੁਮਲਾ ਅਤੇ ਬਿਸ਼ੁਨਪੁਰ ਅਤੇ ਲੋਹਰਦਗਾ ਚ ਵੀ ਵੋਟਰਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕ ਸਵੇਰ ਤੋਂ ਹੀ ਲਾਈਨਾਂ ਚ ਲੱਗ ਗਏ ਸਨ।

 

ਦੱਸ ਦੇਈਏ ਕਿ ਸਾਲ 2014 ਦੀਆਂ ਵਿਧਾਨ ਚੋਣਾਂ ਦੌਰਾਨ ਇਨ੍ਹਾਂ ਤੇਰ੍ਹਾਂ ਸੀਟਾਂ 'ਤੇ 63.27 ਫੀਸਦ ਵੋਟਿੰਗ ਹੋਈ ਸੀ। ਇਸ ਵਾਰ ਇਨ੍ਹਾਂ ਇਲਾਕਿਆਂ ਦੇ ਵੋਟਰਾਂ ਨੇ 64.12 ਫੀਸਦ ਵੋਟ ਪਾ ਕੇ ਰਿਕਾਰਡ ਤੋੜ ਦਿੱਤਾ।

 

ਵੋਟਿੰਗ ਚ ਨੌਜਵਾਨਾਂ, ਔਰਤਾਂ ਤੋਂ ਲੈ ਕੇ ਬਜ਼ੁਰਗ ਵੋਟਰਾਂ ਨੇ ਵੀ ਹਿੱਸਾ ਲਿਆ। ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਦਿਵਿਆਂਗ, ਨੇਤਰਹੀਣ ਲੋਕਾਂ ਨੇ ਲੋਕਤੰਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਕਿਸੇ ਵੀ ਖੇਤਰ ਤੋਂ ਕਿਸੇ ਵੱਡੀ ਘਟਨਾ ਦੀ ਖ਼ਬਰ ਨਹੀਂ ਮਿਲੀ ਹੈ।

 

ਦੱਸਣਯੋਗ ਹੈ ਕਿ ਵੋਟਿੰਗ ਦੇ ਪਹਿਲੇ ਪੜਾਅ ਦੀਆਂ 13 ਸੀਟਾਂ ਝਾਰਖੰਡ ਦੇ ਸਭ ਤੋਂ ਵੱਧ ਨਕਸਲ ਪ੍ਰਭਾਵਿਤ ਖੇਤਰ ਸਨ। ਮੌਜੂਦਾ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਸੀਟਾਂ 'ਤੇ ਸਭ ਤੋਂ ਪਾਰਟੀਆਂ ਦੇ ਆਗੂ ਦਲ ਬਦਲਦੇ ਦੇਖੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Votes rained in the Naxalite stronghold make a record