ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਵਿਧਾਨ ਸਭਾ ਚੋਣਾਂ ਦਾ ਤੀਜਾ ਗੇੜ: 17 ਹਲਕਿਆਂ ’ਚ ਵੋਟਿੰਗ ਜਾਰੀ

ਝਾਰਖੰਡ ਵਿਧਾਨ ਸਭਾ ਚੋਣਾਂ ਦਾ ਤੀਜਾ ਗੇੜ: 17 ਹਲਕਿਆਂ ’ਚ ਵੋਟਿੰਗ ਜਾਰੀ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ ਸਵੇਰੇ 7 ਵਜੇ ਤੋਂ ਸੂਬੇ ਦੀਆਂ 17 ਸੀਟਾਂ ਉੱਤੇ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਇਨ੍ਹਾਂ ਸੀਟਾਂ ਉੱਤੇ 56 ਲੱਖ 18 ਹਜ਼ਾਰ ਵੋਟਰ 309 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰਨਗੇ। ਵੋਟਾਂ ਪਾਉਣ ਦਾ ਇਹ ਜਮਹੂਰੀ ਕਾਰਜ ਰਾਂਚੀ, ਹਟੀਆ, ਕਾਂਕੇ, ਰਾਮਗੜ੍ਹ ਤੇ ਬਰਕੱਠਾ ਹਲਕਿਆਂ ’ਚ ਸ਼ਾਮੀਂ 5:00 ਵਜੇ ਤੱਕ ਚੱਲਣਾ ਹੈ ਪਰ ਬਾਕੀ ਦੇ ਹਲਕਿਆਂ ਵਿੱਚ ਸ਼ਾਮੀਂ ਸਿਰਫ਼ 3 ਵਜੇ ਤੱਕ ਹੀ ਵੋਟਾਂ ਪਾਈਆਂ ਜਾ ਸਕਣਗੀਆਂ।

 

 

ਚੋਣ ਕਮਿਸ਼ਨ ਨੇ ਰਾਂਚੀ, ਹਜ਼ਾਰੀਬਾਗ਼ ਤੇ ਰਾਮਗੜ੍ਹ ਵਿਧਾਨ ਸਭਾ ਹਲਕਿਆਂ ਵਿੱਚ ਬੂਥ ਐਪ ਦੀ ਵਰਤੋਂ ਦਾ ਫ਼ੈਸਲਾ ਲਿਆ ਹੈ। ਇਸ ਰਾਹੀਂ ਵੋਟਰ ਆਪੋ–ਆਪਣੇ ਬੂਥ ਉੱਤੇ ਆਪਣੀ ਵਾਰੀ ਦਾ ਪਹਿਲਾਂ ਟੋਕਨ ਲੈਣਗੇ, ਫਿਰ ਆਪਣੇ ਲਈ ਦਿੱਤੇ ਸਮੇਂ ਉੱਤੇ ਆ ਕੇ ਵੋਟ ਪਾਉਣਗੇ।

 

 

ਵੋਟਾਂ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ। ਵੋਟਿੰਗ ਲਈ ਕੁੱਲ 7,016 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

 

 

ਕੁੱਲ 3,680 ਪੋਲਿੰਗ ਸਟੇਸ਼ਨਾਂ ਨੂੰ ਬੇਹੱਦ ਨਾਜ਼ੁਕ ਤੇ 1,662 ਨੂੰ ਨਾਜ਼ੁਕ ਐਲਾਨਿਆ ਗਿਆ ਹੈ। ਇਨ੍ਹਾਂ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

 

 

ਇਨ੍ਹਾਂ ਚੋਣਾਂ ’ਚ ਬਾਬੂਲਾਲ ਮਰਾਂਡੀ, ਸੀਪੀ ਸਿੰਘ, ਨੀਰਾ ਯਾਦਵ, ਸੁਦੇਸ਼ ਮਹਿਤੋ, ਰਾਜੇਂਦਰ ਸਿੰਘ, ਮਨੋਜ ਯਾਦਵ, ਜੈਪ੍ਰਕਾਸ਼ ਭਾਈ ਪਟੇਲ ਜਿਹੇ ਕੁਝ ਪ੍ਰਮੁੱਖ ਆਗੂਆਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਹੋਣਾ ਹੈ।

 

 

ਅੱਜ ਰਾਂਚੀ, ਹਟੀਆ, ਕਾਂਕੇ, ਸਿੱਲੀ, ਖਿਜਰੀ, ਰਾਮਗੜ੍ਹ, ਮਾਂਡੂ, ਹਜ਼ਾਰੀਬਾਗ਼, ਕੋਡਰਮਾ, ਬਰਕੱਠਾ, ਬਰਹੀ, ਬੜਕਾਗਾਓਂ, ਸਿਮਰੀਆ, ਧਨਵਾਰ, ਗੋਮੀਆ, ਬੇਰਮੋ ਤੇ ਈਚਾਗੜ੍ਹ ਵਿਧਾਨ ਸਭਾ ਹਲਕਿਆਂ ’ਚ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਚੱਲ ਰਹੀ ਹੈ।

 

 

ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਵਿਨੇ ਕੁਮਾਰ ਚੌਬੇ ਨੇ ਰਾਂਚੀ ’ਚ ਦੱਸਿਆ ਕਿ ਵੋਟਰਾਂ ਨੂੰ ਕੋਈ ਡਰਾ–ਧਮਕਾ ਨਾ ਸਕੇ, ਇਸ ਲਈ ਸੁਰੱਖਿਆ ਬਲਾਂ ਨੂੰ ਹਰ ਸਮੇਂ ਚੌਕਸ ਗਸ਼ਤ ’ਤੇ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਨਾਜ਼ੁਕ ਤੇ ਬੇਹੱਦ ਨਾਜ਼ੁਕ ਪੋਲਿੰਗ ਸਟੇਸ਼ਨਾਂ ਉੱਤੇ ਕੇਂਦਰੀ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਹਨ।  2,014 ਪੋਲਿੰਗ ਸਟੇਸ਼ਨਾਂ ਦੀ ਵੈੱਬ–ਕਾਸਟਿੰਗ ਹੋਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting continues for 17 seats in round three of Jharkhand Assembly Elections