ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ’ਚ ਦੂਜੇ ਗੇੜ ਦੀ ਵੋਟਿੰਗ ਖਤਮ, ਪਈਆਂ 64.39 ਫੀਸਦ ਵੋਟਾਂ

ਝਾਰਖੰਡ ਚ ਦੂਜੇ ਪੜਾਅ ਦੀਆਂ 20 ਵਿਧਾਨ ਸਭਾ ਸੀਟਾਂ ਚੋਂ 18 ਸੀਟਾਂ ਤੇ ਵੋਟਿੰਗ ਅੱਜ ਸ਼ਾਮ 6 ਵਜੇ ਖ਼ਤਮ ਹੋ ਗਈ ਤੇ ਇਸ ਦੌਰਾਨ ਕੁੱਲ 64.39 ਫੀਸਦ ਵੋਟਰਾਂ ਨੇ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕੀਤਾ।

 

ਦੂਜੇ ਪੜਾਅ ਦੀਆਂ 20 ਚੋਂ 18 ਸੀਟਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ, ਜਦੋਂਕਿ ਸ਼ਾਮ 5 ਵਜੇ ਤੱਕ ਜਮਸ਼ੇਦਪੁਰ ਪੂਰਬੀ ਅਤੇ ਜਮਸ਼ੇਦਪੁਰ ਵੈਸਟ ਵਚ ਵੋਟਾਂ ਪੈਣੀਆਂ ਹਨ। ਸ਼ਾਮ 3 ਵਜੇ ਤੱਕ ਜਮਸ਼ੇਦਪੁਰ ਪੂਰਬ ਨੇ 46.41 ਫੀਸਦ ਤੇ ਜਮਸ਼ੇਦਪੁਰ ਵੈਸਟ ਚ 43.22 ਫੀਸਦ ਵੋਟਰਾਂ ਨੇ ਵੋਟਾਂ ਪਾਈਆਂ।

 

ਗੁਮਲਾ ਜ਼ਿਲ੍ਹੇ ਦੇ ਸਿਸਈ ਵਿਧਾਨ ਸਭਾ ਹਲਕੇ ਚ ਕੁਦਰਾ ਪੰਚਾਇਤ ਦੇ ਬਘਨੀ ਪਿੰਡ ਚ ਪੋਲਿੰਗ ਸਟੇਸ਼ਨ ਨੰਬਰ 36 ਵਿਖੇ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਪਿੰਡ ਵਾਸੀਆਂ ਚ ਝੜਪ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਜਵਾਨ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਸੂਬੇ ਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਦੀ ਖਬਰ ਨਹੀਂ ਮਿਲੀ ਹੈ।

 

ਦੱਸਣਯੋਗ ਹੈ ਕਿ ਦੂਜੇ ਪੜਾਅ ਦੀਆਂ 20 ਵਿਧਾਨ ਸਭਾ ਸੀਟਾਂ ਲਈ ਚੋਣ ਦੌੜ ਚ 260 ਉਮੀਦਵਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting ends in 18 seats in Jharkhand