ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਦੀ ਰਾਮਗੜ੍ਹ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਰਾਮਗੜ੍ਹ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਲਈ ਅੱਜ ਸਵੇਰ 8 ਵਜੇ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਰਾਮਗੜ੍ਹ ਚ ਵੋਟਾਂ ਪਾਉਣ ਲਈ 278 ਵੋਟਿੰਗ ਬੂਥ ਬਣਾਏ ਗਏ ਹਨ। ਹਾਲਾਂਕਿ ਰਾਜਸਥਾਨ ਗਰਮੀ ਲਈ ਬੇਹੱਦ ਮਸ਼ਹੂਰ ਹੈ ਪਰ ਇਸ ਵੇਲੇ ਪੂਰੇ ਦੇਸ਼ ਚ ਹੀ ਪੈ ਰਹੀ ਜ਼ਬਰਦਸਤ ਠੰਢ ਦੇ ਚੱਲਦਿਆਂ ਰਾਮਗੜ੍ਹ ਵਿਧਾਨ ਸਭਾ ਖੇਤਰ ਦੇ ਲੋਕ ਠੰਢ ਦੇ ਅਸਰ ਬਾਵਜੂਦ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਚ ਵੋਟਾਂ ਪਾਉਣ ਲਈ ਸਰਗਰਮ ਨਜ਼ਰ ਆ ਰਹੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਜਾਣਕਾਰੀ ਮੁਤਾਬਕ ਰਾਮਗੜ੍ਹ ਖੇਤਰ ਚ 2 ਔਰਤਾਂ ਸਮੇਤ 20 ਉਮੀਦਵਾਰ ਚੋਣ ਮੈਦਾਨ ਚ ਨਿਤਰੇ ਹਨ। ਇਸ ਖੇਤਰ ਚ 2 ਲੱਖ 35 ਹਜ਼ਾਰ 625 ਵੋਟਰ ਹਨ । ਇਸ ਚ ਔਰਤਾਂ ਦੀ ਗਿਣਤੀ 1,10,497 ਅਤੇ ਮਰਦਾਂ ਦੀ ਗਿਣਤੀ 1,46,613 ਮਰਦ ਵੋਟਰ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਜੀਂਦ ਵਿਧਾਨ ਸਭਾ ਦੀ ਇਸ ਜ਼ਿਮਣੀ ਚੋਣ ਰਾਹੀਂ ਪਹਿਲੀ ਵਾਰ ਵੀਵੀਪੀਟੀ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ। 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਦੇਈਏ ਕਿ 7 ਦਸੰਬਰ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਰਾਮਗੜ੍ਹ ਸੀਟ ਦੇ ਬਸਪਾ ਉਮੀਦਵਾਰ ਲਕਸ਼ਮਣ ਸਿੰਘ ਦੇ ਦਿਹਾਂਤ ਕਾਰਨ ਇਸ ਸੀਟ ਤੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting for Rajasthans Ramgarh bye election