ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਵਿਧਾਨ ਸਭਾ ਚੋਣਾਂ ਦੇ 5ਵੇਂ ਤੇ ਆਖ਼ਰੀ ਗੇੜ ਲਈ ਵੋਟਾਂ ਪਾਉਣ ਦਾ ਕੰਮ ਜਾਰੀ

ਝਾਰਖੰਡ ਵਿਧਾਨ ਸਭਾ ਚੋਣਾਂ ਦੇ 5ਵੇਂ ਤੇ ਆਖ਼ਰੀ ਗੇੜ ਲਈ ਵੋਟਾਂ ਪਾਉਣ ਦਾ ਕੰਮ ਜਾਰੀ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਤੇ ਆਖ਼ਰੀ ਗੇੜ ਦੌਰਾਨ ਸੰਥਾਲ ਖੇਤਰ ਦੀਆਂ 16 ਸੀਟਾਂ ਲਈ ਅੱਜ ਸ਼ੁੱਕਰਵਾਰ ਨੂੰ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਚੱਲ ਰਹੀ ਹੈ। ਇਸ ਗੇੜ ਦੌਰਾਨ ਅੱਜ ਵੋਟਰ 237 ਉਮੀਦਵਾਰਾਂ ਦਾ ਸਿਆਸੀ ਭਵਿੱਖ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ’ਚ ਕੈਦ ਕਰ ਦੇਣਗੇ। ਇਸ ਖੇਤਰ ਨੂੰ ਝਾਰਖੰਡ ਮੁਕਤੀ ਮੋਰਚਾ ਦਾ ਗੜ੍ਹ ਮੰਨਿਆ ਜਾਂਦਾ ਹੈ।

 

 

ਇਸ ਗੇੜ ਵਿੱਚ 40,05,287 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਜਿਹੜੀਆਂ 16 ਸੀਟਾਂ ਉੱਤੇ ਅੱਜ ਸ਼ੁੱਕਰਵਾਰ ਨੂੰ ਵੋਟਾਂ ਪੈ ਰਹੀਆਂ ਹਨ; ਉਨ੍ਹਾਂ ਵਿੱਚੋਂ ਸੱਤ ਸੀਟਾਂ ਅਨੁਸੂਚਿਤ ਕਬੀਲਿਆਂ ਲਈ ਸੁਰੱਖਿਅਤ ਹਨ।

 

 

ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਵਿੱਚੋਂ 6 ਝਾਰਖੰਡ ਮੁਕਤੀ ਮੋਰਚਾ ਨੇ ਅਤੇ ਪੰਜ ਭਾਜਪਾ ਨੇ ਜਿੱਤੀਆਂ ਸਨ। ਝਾਰਖੰਡ ਦੇ ਮੁੱਖਾ ਚੋਣ ਅਧਿਕਾਰੀ ਵਿਨੇ ਕੁਮਾਰ ਚੌਬੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਭ ਸੀਟਾਂ ’ਤੇ ਵੋਟਾਂ ਪਾਉਣ ਦਾ ਕੰਮ ਅਮਨ ਤੇ ਚੈਨ ਨਾਲ ਚੱਲ ਰਿਹਾ ਹੈ।

 

 

ਸ੍ਰੀ ਚੌਬੇ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਸੀਟਾਂ ਲਈ ਕੁੱਲ 5,389 ਪੋਲਿੰਗ ਸਟੇਸ਼ਨ ਬਣਾਏ ਗਏ ਹਨ; ਜਿਨ੍ਹਾਂ ਵਿੱਚੋਂ ਸ਼਼ਹਿਰੀ ਖੇਤਰ ਵਿੱਚ 269 ਤੇ ਦਿਹਾਤੀ ਖੇਤਰ ਰਵਿੱਚ 5,120 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ। ਇਸ ਗੇੜ ਵਿੱਚ 20,49,92 ਮਰਦ, 19,55336 ਔਰਤਾਂ ਤੇ 30 ਤੀਜੇ ਲਿੰਗ ਦੇ ਵੋਟਰ ਹਨ।

 

 

ਅੱਜ 5ਵੇਂ ਗੇੜ ਲਈ ਜਿਹੜੀਆਂ 16 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ; ਉਹ 6 ਜ਼ਿਲ੍ਹਿਆਂ ’ਚ ਸਥਿਤ ਹਨ। ਇਨ੍ਹਾਂ ਵਿੱਚ ਸਾਹਿਬਗੰਜ ਜ਼ਿਲ੍ਹੇ ’ਚ ਰਾਜਮਹੱਲ, ਬੋਰੀਆ ਤੇ ਬਰਹੇਟ, ਪਾਕੁੜ ਜ਼ਿਲ੍ਹੇ ਵਿੱਚ ਲਿੱਟੀਪਾੜਾ, ਪਾਕੁੜ ਤੇ ਮਹੇਸ਼ਪੁਰ, ਜਾਮਤਾੜਾ ਜ਼ਿਲ੍ਹੇ ਵਿੰਚ ਨਾਲਾ ਤੇ ਜਾਮਤਾੜਾ, ਦੁਮਕਾ ਜ਼ਿਲ੍ਹੇ ਵਿੱਚ ਸ਼ਿਕਾਰੀਪਾੜਾ, ਦੁਮਕਾ, ਜਾਮਾ ਤੇ ਜਰਮੁੰਡੀ, ਦੇਵਘਰ ਜ਼ਿਲ੍ਹੇ ਵਿੱਚ ਸਾਰਠ ਤੇ ਗੋਡਾ ਜ਼ਿਲ੍ਹੇ ’ਚ ਪੋਡਈਆਘਾਟ, ਗੋਡਾ ਤੇ ਮਹਿਗਾਮਾ ਵਿਧਾਨ ਸਭਾ ਸੀਟਾਂ ਸ਼ਾਮਲ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting process continues for 5th and last phase of Jharkhand Assembly Polls