ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੀ ਜੀਂਦ ਜ਼ਿਮਨੀ ਚੋਣ '76 ਫੀਸਦੀ ਵੋਟਿੰਗ ਹੋਈ

ਹਰਿਆਣਾ ਦੇ ਜੀਂਦ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਲਈ ਵੋਟਿੰਗ ਅੱਜ 76 ਫੀਸਦੀ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ।  ਅੱਜ ਸਵੇਰ 7 ਵਜੇ ਤੋਂ ਹੀ ਸ਼ੁਰੂ ਹੋ ਗਈ ਸੀ। ਠੰਢ ਪੈਣ ਦੇ ਬਾਵਜੂਦ ਸਥਾਨਕ ਲੋਕ ਬੂਥ ਕੇਂਦਰਾਂ ਉਤੇ ਵੋਟਾਂ ਪਾਉਣ ਲਈ ਭਾਰੀ ਉਤਸ਼ਾਹਤ ਨਾਲ ਪੁੱਜੇ। ਖ਼ਾਸ ਗੱਲ ਇਹ ਹੈ ਕਿ ਜੀਂਦ ਵਿਧਾਨ ਸਭਾ ਦੀ ਇਸ ਜ਼ਿਮਨੀ ਚੋਣ ਰਾਹੀਂ ਪਹਿਲੀ ਵਾਰ ਵੀਵੀਪੀਟੀ ਮਸ਼ੀਨ ਦੀ ਵਰਤੋਂ ਕੀਤੀ ਗਈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਦੱਸਦੇਈਏ ਕਿ ਇਸ ਜ਼ਿਮਨੀ ਚੋਣ ਚ ਦੋ ਔਰਤਾਂ ਸਮੇਤ 21 ਉਮੀਦਵਾਰ ਚੋਣ ਮੈਦਾਨ ਚ ਹਨ। ਇਸ ਵਿਚ ਸੱਤਾਧਾਰੀ ਭਾਜਪਾ ਦੇ ਡਾ. ਕ੍ਰਿਸ਼ਨ ਮਿੱਢਾ, ਕਾਂਗਰਸ ਦੇ ਰਣਦੀਪ ਸਿੰਘ ਸੂਰਜੇਵਾਲਾ ਅਤੇ ਇਲੈਲੋ ਦੇ ਉਮੇਦ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਸਾਂਸਦ ਮੈਂਬਰ ਦੁਸ਼ਯੰਤ ਚੌਟਾਲਾ ਦੇ ਭਰਾ ਦਿੱਗਵਿਜੇ ਸਿੰਘ ਚੌਟਾਲਾ ਵੀ ਚੋਣ ਮੈਦਾਨ ਚ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਜ਼ਿਕਰਯੋਗ ਹੈ ਕਿ ਜੀਂਦ ਵਿਧਾਨ ਸਭਾ ਖੇਤਰ ਚ ਕੁੱਲ 1,71,113 ਵੋਟਰ ਹਨ। ਇਨ੍ਹਾਂ ਚ ਲਗਭਗ 80,000 ਔਰਤਾਂ ਹਨ। ਜੀਂਦ ਵਿਧਾਨ ਸਭਾ ਖੇਤਰ ਚ ਕੁੱਲ 158 ਵੋਟਿੰਗ ਬੂਥ ਬਣਾਏ ਗਏ ਹਨ।

 
 
 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting started in the wake of Jind elections