ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐਸਐਨਐਲ ਦੇ 80 ਹਜ਼ਾਰ ਮੁਲਾਜ਼ਮ ਲੈ ਸਕਦੇ ਨੇ ਵੀਆਰਐਸ

ਸਰਕਾਰ ਦੇ ਰਾਹਤ ਪੈਕੇਜ ਮਿਲਣ ਦੇ ਕੁਝ ਦਿਨਾਂ ਦੇ ਅੰਦਰ ਸੰਘਰਸ਼ ਨਾਲ ਜੁਝ ਰਹੀ ਜਨਤਕ ਖੇਤਰ ਦੀ ਕੰਪਨੀ ਬੀਐਸਐਨਐਲ ਨੇ ਆਪਣੇ ਕਰਮਚਾਰੀਆਂ ਲਈ ਇੱਕ ਵੀਆਰਐਸ ਸਕੀਮ ਪੇਸ਼ ਕੀਤੀ ਹੈ।

 

ਬੀਐਸਐਨਐਲ ਨੂੰ ਉਮੀਦ ਹੈ ਕਿ ਲਗਭਗ 70 ਤੋਂ 80 ਹਜ਼ਾਰ ਕਰਮਚਾਰੀ ਇਸ ਦਾ ਲਾਭ ਲੈ ਸਕਦੇ ਹਨ ਤੇ ਇਸ ਨਾਲ ਕੰਪਨੀ ਨੂੰ ਤਨਖਾਹ ਚ ਤਕਰੀਬਨ 7 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਏਗੀ।

 

ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀ ਕੇ ਪੁਰਵਾਰ ਨੇ ਕਿਹਾ ਕਿ ਵੀਆਰਐਸ ਸਕੀਮ 4 ਨਵੰਬਰ ਤੋਂ 3 ਦਸੰਬਰ ਤੱਕ ਚੱਲੇਗੀ। ਬੀਐਸਐਨਐਲ ਦੀਆਂ ਸਾਰੀਆਂ ਇਕਾਈਆਂ ਨੂੰ ਆਪਣੇ ਕਰਮਚਾਰੀਆਂ ਨੂੰ ਵੀਆਰਐਸ ਸਹੂਲਤ ਬਾਰੇ ਜਾਣਕਾਰੀ ਦੇਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੀਐਸਐਨਐਲ ਦੇ ਕੁੱਲ 1.5 ਲੱਖ ਕਰਮਚਾਰੀਆਂ ਵਿਚੋਂ ਇਕ ਲੱਖ ਦੇ ਕਰੀਬ ਕਰਮਚਾਰੀ ਵੀਆਰਐਸ ਲਈ ਯੋਗ ਹਨ।

 

ਪੁਰਵਾਰ ਨੇ ਕਿਹਾ ਕਿ ਸਰਕਾਰ ਅਤੇ ਬੀਐਸਐਨਐਲ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਇਹ ਸਭ ਤੋਂ ਵਧੀਆ ਵੀਆਰਐਸ ਸਹੂਲਤ ਹੈ ਜਿਸ ਨੂੰ ਕਰਮਚਾਰੀਆਂ ਦੁਆਰਾ ਸਕਾਰਾਤਮਕ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ।

 

ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਹੀ ਬੀਐਸਐਨਐਲ ਅਤੇ ਐਮਟੀਐਨਐਲ ਨੂੰ 69 ਹਜ਼ਾਰ ਕਰੋੜ ਰੁਪਏ ਦਾ ਰਿਵਾਈਵਲ ਪੈਕੇਜ ਦਿੱਤਾ ਸੀ। ਐਮਟੀਐਨਐਲ ਨੇ ਵੀ ਆਪਣੇ ਕਰਮਚਾਰੀਆਂ ਲਈ ਵੀਆਰਐਸ ਸਕੀਮ ਪੇਸ਼ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VRS can take 80 thousand employees of BSNL