ਅਗਲੀ ਕਹਾਣੀ

ED ਨੇ ਮਿਸ਼ੇਲ ਖਿਲਾਫ਼ ਦਾਇਰ ਕੀਤੀ ਪੂਰਕ ਚਾਰਜਸ਼ੀਟ, 225 ਕਰੋੜ ਲੈਣ ਦਾ ਦੋਸ਼

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਘੁਟਾਲਾ ਮਾਮਲੇ ਚ ਗ੍ਰਿਫ਼ਤਾਰ ਕਥਿਤ ਵਿਚੋਲੇ ਕ੍ਰਿਸ਼ਿਚਯਨ ਮਿਸ਼ੇਨ ਖਿਲਾ਼ਫ ਦਿੱਲੀ ਦੀ ਇਕ ਅਦਾਲਤ ਚ ਵੀਰਵਾਰ ਨੂੰ ਇਕ ਪੂਰਕ ਦੋਸ਼–ਪੱਤਰ ਦਾਇਰ ਕੀਤਾ।

 

ਜਾਣਕਾਰੀ ਮੁਤਾਬਕ ਦੋ ਕੰਪਨੀਆਂ (ਗਲੋਬਲ ਸਰਵਿਸੇਸ ਐਫ਼ ਜ਼ੈਡ ਈ ਅਤੇ ਗਲੋਬਲ ਟ੍ਰੇਡਰਸ) ਅਤੇ ਇਨ੍ਹਾਂ ਦੇ ਨਿਰਦੇਸ਼ਕਾਂ ਚੋਂ ਇਕ ਡੇਵਿਡ ਸਿਮਸ ਖਿਲਾਫ਼ ਵੀ ਦੋਸ਼–ਪੱਤਰ ਦਾਇਰ ਕੀਤਾ ਗਿਆ। ਸਿਮਸ ਅਤੇ ਮਿਸ਼ੇਲ ਦੋਨਾਂ ਹੀ ਦੋ ਕੰਪਨੀਆਂ ਦੇ ਨਿਰਦੇਸ਼ ਹਨ।

 

ਸਪੈਸ਼ਲ ਜਸਟਿਸ ਅਰਵਿੰਦ ਕੁਮਾਰ ਨੇ ਕਿਹਾ ਕਿ ਉਹ 6 ਅਪ੍ਰੈਲ ਨੂੰ ਏਜੰਸੀ ਦੇ ਦੋਸ਼–ਪੱਤਰ ਦਾ ਨੋਟਿਸ ਲੈਣਗੇ। ਦੁਬਈ ਤੋਂ ਹਵਾਲਗੀ ਮਿਲਣ ਮਗਰੋਂ ਪਿਛਲੇ ਸਾਲ 22 ਦਸੰਬਰ ਨੂੰ ਈਡੀ ਨੇ ਮਿਸ਼ੇਲ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਅਤੇ ਕੇਂਦਰੀ ਜਾਂਚ ਬਿਓਰੋ ਹੈਲੀਕਾਪਟਰ ਘੁਟਾਲਾ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਸ਼ੇਲ ਇਸ ਮਾਮਲੇ ਚ ਤਿੰਨ ਕਥਿਤ ਵਿਚੋਲਿਆਂ ਚੋਂ ਇਕ ਹਨ। ਹੋਰਨਾਂ ਵਿਚੋਲੇ ਗੁੱਡੋ ਹਾਸ਼ਕੇ ਅਤੇ ਕਾਰਲੋ ਗੇਰੋਸਾ ਹਨ।

 

ਈਡੀ ਨੇ ਜੂਨ 2016 ਚ ਮਿਸ਼ੇਲ ਖਿਲਾਫ਼ ਦਾਇਰ ਦੋਸ਼–ਪੱਤਰ ਚ ਕਿਹਾ ਸੀ ਕਿ ਉਸ ਨੇ ਅਗਸਤਾ ਵੈਸਟਲੈਂਡ ਤੋਂ ਲਗਭਗ 225 ਕਰੋੜ ਰੁਪਏ ਪ੍ਰਾਪਤ ਹੋਏ ਸਨ। ਸੀਬੀਆਈ ਨੇ ਆਪਣੇ ਦੋਸ਼–ਪੱਤਰ ਚ ਦਾਅਵਾ ਕੀਤਾ ਹੈ ਕਿ ਵੀਵੀਆਈਪੀ ਹੈਲੀਕਾਪਟਰਾਂ ਦੀ ਸਪਲਾਈ ਲਈ 8 ਫ਼ਰਵਰੀ 2010 ਨੂੰ ਕੀਤੇ ਕਰਾਰ ਸੌਦੇ ਨਾਲ ਸਰਕਾਰੀ ਖ਼ਜ਼ਾਨੇ ਨੂੰ ਲਗਭਗ 2,666 ਕਰੋੜ ਰੁਪਏ ਦਾ ਅੰਦਾਜਨ ਨੁਕਸਾਨ ਹੋਇਆ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VVIP Chopper ED supplementary charge sheet against Michel claims 42 mn euro in kickbacks