ਅਗਲੀ ਕਹਾਣੀ

VVIP ਹੈਲੀਕਾਪਟਰ ਕੇਸ: ED ਕਰੇਗਾ ਹੁਣ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ

ਕ੍ਰਿਸ਼ਚੀਅਨ ਮਿਸ਼ੇਲ

ਦਿੱਲੀ ਦੀ ਇੱਕ ਅਦਾਲਤ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੂੰ ਅਗਸਤਾ ਵੈਸਟਲੈਂਡ ਹੈਲੀਕਾਪਟਰ ਮਾਮਲੇ ਵਿੱਚ ਗ੍ਰਿਫ਼ਤਾਰ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਤੋਂ ਤਿਹਾੜ ਜੇਲ੍ਹ ਵਿੱਚ ਪੁੱਛਗਿੱਛ ਕਰਨ ਦੀ ਅੱਜ ਪ੍ਰਵਾਨਗੀ ਦੇ ਦਿੱਤੀ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਪਟੀਸ਼ਨ ਉੱਤੇ ਜੇਲ੍ਹ ਦੇ ਅੰਦਰ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ।

 

 

ਅਦਾਲਤ ਨੇ ਸੋਮਵਾਰ ਨੂੰ ਤਿਹਾੜ ਜੇਲ੍ਹ ਅਧਿਕਾਰੀਆਂ ਨੂੰ ਏਜੰਸੀ ਦੀ ਬੇਨਤੀ ਉੱਤੇ ਜਵਾਬ ਦੇਣ ਦੀ ਹਦਾਇਤ ਜਾਰੀ ਕੀਤੀ ਸੀ ਤੇ ਮਿਸ਼ੇਲ ਨੂੰ ਮੰਗਲਵਾਰ ਨੂੰ ਪੇਸ਼ ਕਰਨ ਲਈ ਪੇਸ਼ੀ ਵਾਰੰਟ ਵੀ ਜਾਰੀ ਕੀਤਾ ਸੀ। ਮਿਸ਼ੇਲ ਦੇ ਵਕੀਲ ਨੇ ਜੇਲ੍ਹ ਅੰਦਰ ਉਸ ਨੂੰ ਮਾਨਸਿਕ ਤੌਰ ਉੱਤੇ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਸਨ, ਜਿਸ ਉੱਤੇ ਅਦਾਲਤ ਨੇ ਪੇਸ਼ੀ ਵਾਰੰਟ ਜਾਰੀ ਕੀਤਾ ਸੀ।

 

 

ਹਵਾਲਗੀ ਸੰਧੀ ਰਾਹੀਂ ਦੁਬਈ ਤੋਂ ਲਿਆਂਦੇ ਜਾਣ ਤੋਂ ਬਾਅਦ ਡਾਇਰੈਕਟੋਰੇਟ ਨੇ ਉਸ ਨੂੰ ਪਿਛਲੇ ਵਰ੍ਹੇ 22 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਮਿਸ਼ੇਲ ਨੂੰ ਸਖ਼ਤ ਸੁਰੱਖਿਆ ਵਾਲੀ ਕੋਠੜੀ ਵਿੱਚ ਵੱਖ ਰੱਖੇ ਜਾਣ ਨੂੰ ਸਹੀ ਠਹਿਰਾਉਣ ਵਿੱਚ ਨਾਕਾਮ ਰਹਿਣ ਉੱਤੇ ਅਧਿਕਾਰੀਆਂ ਨੂੰ ਝਾੜ ਪਾਉਂਦਿਆਂ ਕਿਹਾ ਸੀ ਕਿ ਜੇ ਉਚਿਤ ਜਵਾਬ ਨਾ ਮਿਲਿਆ, ਤਾਂ ਉਹ ਉਸ ਦੀ ਜਾਂਚ ਸ਼ੁਰੂ ਕਰੇਗੀ।

 

 

ਮਿਸ਼ੇਲ ਉਨ੍ਹਾਂ ਤਿੰਨ ਕਥਿਤ ਵਿਚੋਲਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਖਿ਼ਲਾਫ਼ ਘੁਟਾਲੇ ਦੀ ਜਾਂਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਤੇ ਕੇਂਦਰੀ ਜਾਂਚ ਬਿਊਰੋ ਕਰ ਰਹੇ ਹਨ। ਹੋਰ ਵਿਚੋਲਿਆਂ ਵਿੱਚ ਗੁਇਦੋ ਹਾਸ਼ਕੇ ਤੇ ਕਾਰਲੋ ਗੋਰੋਸਾ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VVIP Helecopter Case ED will enquire from Christian Mishelle