ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਫ਼ਾ ਮੁਹੰਮਦ ਨੇ ਮੰਗ–ਮੰਗ ਕੇ ਜਮ੍ਹਾ ਕੀਤੇ 6 ਕਰੋੜ 37 ਲੱਖ ਰੁਪਏ

ਵਫ਼ਾ ਮੁਹੰਮਦ ਨੇ ਮੰਗ–ਮੰਗ ਕੇ ਜਮ੍ਹਾ ਕੀਤੇ 6 ਕਰੋੜ 37 ਲੱਖ ਰੁਪਏ

ਕੀ ਕੋਈ ਭੀਖ ਮੰਗ ਕੇ ਕਰੋੜਪਤੀ ਬਣ ਸਕਦਾ ਹੈ। ਤੁਹਾਡਾ ਜਵਾਬ ਯਕੀਨੀ ਤੌਰ ’ਤੇ ‘ਨਾਂਹ’ ’ਚ ਹੋਵੇਗਾ। ਪਰ ਇਸ ਨੂੰ ਲੈਬਨਾਨ ਦੀ ਵਫ਼ਾ ਮੁਹੰਮਦ ਅਵਦ ਨੇ ਸੱਚ ਕਰ ਵਿਖਾਇਆ ਹੈ।

 

 

ਵਫ਼ਾ ਮੁਹੰਮਦ ਨੇ ਲੋਕਾਂ ਤੋਂ ਮੰਗ–ਮੰਗ ਕੇ ਹੀ 6 ਕਰੋੜ 37 ਲੱਖ ਰੁਪਏ ਦੇ ਬਰਾਬਰ ਰਕਮ ਜਮ੍ਹਾ ਕਰ ਲਈ ਹੈ। ਇਹ ਸਾਰੀ ਰਕਮ ਉਸ ਦੇ ਬੈਂਕ ਖਾਤੇ ਵਿੱਚ ਜਮ੍ਹਾ ਹੈ।

 

 

ਵਫ਼ਾ ਬਹੁਤ ਲੰਮੇ ਸਮੇਂ ਤੋਂ ਭੀਖ ਮੰਗ–ਮੰਗ ਕੇ ਹੀ ਗੁਜ਼ਾਰਾ ਕਰਦੀ ਹੈ। ਇਹ ਭੇਤ ਸ਼ਾਇਦ ਹਾਲੇ ਵੀ ਨਾ ਖੁੱਲ੍ਹਦਾ ਪਰ ਉਹ ਜਦੋਂ ਆਪਣਾ ਬੱਚਤ ਖਾਤਾ ਇੱਕ ਬੈਂਕ ਤੋਂ ਕਿਸੇ ਹੋਰ ਬੈਂਕ ਵਿੱਚ ਟ੍ਰਾਂਸਫ਼ਰ ਕਰਨ ਲਈ ਪੁੱਜੀ ਤਾਂ ਲੋਕਾਂ ਨੂੰ ਪਤਾ ਲੱਗਾ।

 

 

ਉਸ ਨੇ ਆਪਣੀ ਰਕਮ ਟ੍ਰਾਂਸਫ਼ਰ ਕਰਨ ਲਈ ਅਰਜ਼ੀ ਦਿੱਤੀ, ਤਾਂ ਬੈਂਕ ਕੋਲ ਇੰਨੀ ਨਕਦੀ ਨਹੀਂ ਸੀ।

 

 

ਵਫ਼ਾ ਮੁਹੰਮਦ ਦੇ ਲਿਖੇ ਦੋ ਚੈੱਕ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਉੱਤੇ 30 ਸਤੰਬਰ, 2019 ਦੀ ਤਰੀਕ ਦਰਜ ਹੈ।

 

 

ਵਫ਼ਾ ਮੁਹੰਮਦ ਸੀਡੋਨ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਹ ਇੱਥੋਂ ਦੇ ਇੱਕ ਪ੍ਰਸਿੱਧੱ ਹਸਪਤਾਲ ਸਾਹਮਣੇ ਦਿਨ ਭਰ ਭੀਖ ਮੰਗਦੀ ਹੈ।

 

 

ਲੋਕ ਉਸ ਨੂੰ ਪਿਛਲੇ 10 ਸਾਲਾਂ ਤੋਂ ਭੀਖ ਮੰਗਦੀ ਨੂੰ ਵੇਖ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wafa Mohd collected Rs 6 Crore 37 Lakh by begging only