ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਆਵਾਸ ਯੋਜਨਾ 'ਤੇ ਕੋਰੋਨਾ ਦਾ ਅਸਰ, ਘਰਾਂ ਲਈ ਕਰਨਾ ਪੈ ਸਕਦਾ ਇੰਤਜ਼ਾਰ 

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰਾਂ ਲਈ ਲੱਖਾਂ ਲਾਭਪਾਤਰੀਆਂ ਦਾ ਇੰਤਜ਼ਾਰ ਥੋੜੀ ਲੰਮਾ ਹੋ ਸਕਦਾ ਹੈ। ਕੋਰੋਨਾ ਵਾਇਰਸ ਕਾਰਨ ਹਾਊਸਿੰਗ ਸਕੀਮ ਤਹਿਤ ਕਈ ਸੂਬਿਆਂ ਦੇ ਪ੍ਰਸਤਾਵ 'ਚ ਦੇਰੀ ਹੋਣ ਦੀ ਸੰਭਾਵਨਾ ਹੈ। ਸੂਬਿਆਂ ਵੱਲੋਂ ਆਪਣੇ ਹਿੱਸੇ ਦੀ ਅਦਾਇਗੀ ਨਾ ਕਰਨ ਅਤੇ ਕੇਂਦਰ ਵੱਲੋਂ ਦਿੱਤਾ ਫੰਡ ਨਿਰਮਾਣ ਲਈ ਸਬੰਧਤ ਵਿਭਾਗ ਨੂੰ ਨਾ ਦਿੱਤੇ ਜਾਣ ਦਾ ਮਾਮਲਾ ਵੀ ਕੇਂਦਰ ਦੇ ਧਿਆਨ 'ਚ ਆਇਆ ਹੈ। ਇਸ ਸਮੇਂ ਕੇਂਦਰ ਸਰਕਾਰ ਯੋਜਨਾਵਾਂ ਦਾ ਜਾਇਜ਼ਾ ਲੈਣ ਵਿੱਚ ਰੁੱਝੀ ਹੋਈ ਹੈ। ਯੋਜਨਾਵਾਂ ਨੂੰ ਹੌਲੀ-ਹੌਲੀ ਤੇਜ਼ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
 

ਸੂਤਰਾਂ ਨੇ ਦੱਸਿਆ ਕਿ ਛੱਤੀਸਗੜ੍ਹ, ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਨੇ ਇਸ ਯੋਜਨਾ ਵਿੱਚ ਸੂਬੇ ਦਾ ਹਿੱਸਾ ਨਹੀਂ ਪਾਇਆ ਹੈ। ਕੁਝ ਸੂਬਿਆਂ ਨੇ ਕੇਂਦਰ ਵੱਲੋਂ ਦਿੱਤੇ ਗਏ ਫੰਡਾਂ ਨੂੰ ਹਾਲੇ ਤਕ ਆਵਾਸ ਲਈ ਜਾਰੀ ਨਹੀਂ ਕੀਤਾ ਹੈ। ਇਸ ਨਾਲ ਸੂਬਿਆਂ 'ਚ ਯੋਜਨਾ 'ਤੇ ਅਸਰ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਸੂਬਿਆਂ ਨੂੰ ਆਪਣਾ ਹਿੱਸਾ ਅਦਾ ਕਰਨ ਲਈ ਕਿਹਾ ਗਿਆ ਹੈ।
 

ਕਈ ਯੋਜਨਾਵਾਂ 'ਤੇ ਅਸਰ 
ਰਿਹਾਇਸ਼ੀ ਯੋਜਨਾ ਤੋਂ ਇਲਾਵਾ ਸਰਕਾਰ ਦੀ ਟਾਇਲਟ ਨਿਰਮਾਣ ਯੋਜਨਾ, ਸੜਕ ਨਿਰਮਾਣ ਯੋਜਨਾਵਾਂ ਦੇ ਲੰਬਿਤ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪੋਸ਼ਣ ਤੇ ਟੀਕਾਕਰਨ ਜਿਹੀਆਂ ਮੁਹਿੰਮਾਂ ਵੀ ਕੋਰੋਨਾ ਦੀ ਲਾਗ ਕਾਰਨ ਪ੍ਰਭਾਵਤ ਹੋਈਆਂ ਹਨ।

 

2022 ਤਕ ਮਕਾਨ ਦੇਣ ਦਾ ਟੀਚਾ 
2022 ਤਕ 2 ਕਰੋੜ 95 ਲੱਖ ਮਕਾਨ ਬਣਾਉਣ ਦਾ ਟੀਚਾ ਹੈ। ਇਨ੍ਹਾਂ ਵਿੱਚੋਂ 2 ਕਰੋੜ 21 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਤਕ 1 ਕਰੋੜ 4 ਲੱਖ ਘਰ ਬਣਾਏ ਜਾ ਚੁੱਕੇ ਹਨ। ਇਸ ਸਾਲ 79 ਲੱਖ ਘਰਾਂ ਨੂੰ ਮਨਜ਼ੂਰੀ ਦੇਣ ਦਾ ਟੀਚਾ ਸੀ। ਸੂਤਰਾਂ ਨੇ ਕਿਹਾ ਕਿ ਟੀਚਾ ਘੱਟ ਨਹੀਂ ਕੀਤਾ ਜਾਵੇਗਾ। ਟੀਚੇ ਨੂੰ ਪੂਰੀ ਤਾਕਤ ਨਾਲ ਪੂਰਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ, ਪਰ ਸਮੇਂ ਸਿਰ ਪੂਰਾ ਕਰਨਾ ਚੁਣੌਤੀਪੂਰਨ ਹੈ। ਇਸ ਲਈ ਵਿਸ਼ੇਸ਼ ਉਪਰਾਲੇ ਕਰਨੇ ਪੈਣਗੇ। ਕੇਂਦਰ ਅਤੇ ਸੂਬਿਆਂ ਨੂੰ ਮਿਲ ਕੇ ਰਣਨੀਤੀ ਤਿਆਰ ਕਰਨੀ ਹੋਵੇਗੀ। ਹਾਊਸਿੰਗ ਸਕੀਮ ਮੋਦੀ ਸਰਕਾਰ ਦੀਆਂ ਵਿਸ਼ੇਸ਼ ਯੋਜਨਾਵਾਂ ਵਿੱਚੋਂ ਇੱਕ ਹੈ। ਪਹਿਲੇ ਕਾਰਜਕਾਲ ਦੌਰਾਨ ਇਸ 'ਤੇ ਬਹੁਤ ਧਿਆਨ ਦਿੱਤਾ ਗਿਆ ਸੀ। ਕਈ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਨੇ ਵੀ ਵੱਡੀ ਗਿਣਤੀ ਵਿੱਚ ਘਰ ਬਣਾਏ ਸਨ।

 

ਜਾਣੋ ਕੀ ਹੈ ਆਵਾਸ ਯੋਜਨਾ 
ਇਹ ਯੋਜਨਾ ਚਾਰ ਤਰ੍ਹਾਂ ਦੇ ਆਮਦਨ ਵਰਗ ਦੇ ਲੋਕਾਂ ਲਈ ਹੈ। ਇਹ ਹੈ ਆਰਥਿਕ ਰੂਪ ਨਾਲ ਕਮਜ਼ੋਰ ਵਰਗ, ਔਸਤ ਤੋਂ ਘਟ ਆਮਦਨ ਵਰਗ, ਮੱਧ ਆਮਦਨ ਵਰਗ। ਇਨ੍ਹਾਂ ਵਰਗਾਂ 'ਚੋਂ ਕਿਸੇ ਦੇ ਲਈ ਜੇਕਰ ਤੁਸੀਂ ਯੋਗ ਹੋ ਤਾਂ ਯੋਜਨਾ ਦੇ ਅੰਤਰਗਤ ਅਰਜ਼ੀ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਯੋਜਨਾ 'ਚ ਅਰਜ਼ੀ ਲਈ ਕੀ ਪ੍ਰਕਿਰਿਆ ਹੈ। 

 

ਆਮਦਨ ਸੀਮਾ
ਜੇਕਰ ਤੁਸੀਂ ਮੱਧ ਵਰਗ ਤੋਂ ਆਉਂਦੇ ਹਾਂ ਤੁਹਾਡੀ ਸਲਾਨਾ ਆਮਦਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਅਰਜ਼ੀ ਕਰਨ ਲਈ 12 ਲੱਖ ਰੁਪਏ ਹੋਣੀ ਚਾਹੀਦੀ। ਜੇਕਰ ਤੁਸੀਂ ਐੱਮ.ਆਈ.ਜੀ. ਆਮਦਨ ਵਰਗ ਤੋਂ ਹੋ ਤਾਂ ਤੁਹਾਡੀ ਸਾਲਾਨਾ ਆਮਦਨ 12 ਲੱਖ ਤੋਂ 18 ਲੱਖ ਰੁਪਏ ਦੇ ਮੱਧ 'ਚ ਹੋਣੀ ਚਾਹੀਦੀ। ਉੱਧਰ ਆਰਥਿਕ ਰੂਪ ਨਾਲ ਕਮਜ਼ੋਰ ਵਰਗੇ (ਈ.ਡਬਲਿਊ.ਐੱਸ) ਲਈ ਸਾਲਾਨਾ ਆਮਦਨ 3 ਲੱਖ ਰੁਪਏ ਤੈਅ ਕੀਤੀ ਗਈ ਹੈ ਅਤੇ ਔਸਤ ਤੋਂ ਘਟ ਆਮਦਨ ਵਰਗ (ਐੱਲ.ਆਈ.ਜੀ.) ਲਈ ਸਾਲਾਨਾ ਆਮਦਨ 3 ਤੋਂ 6 ਲੱਖ ਦੇ ਵਿਚਕਾਰ ਤੈਅ ਹੈ।

 

ਉਮਰ ਸੀਮਾ
ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਦੀ ਉਮਰ 21 ਤੋਂ 55 ਸਾਲ ਦੇ ਵਿਚਕਾਰ ਹੋਣੀ ਜ਼ਰੂਰੀ ਹੈ। ਜੇਕਰ ਬਿਨੈਕਾਰ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਤਾਂ ਉਸ ਦੇ ਪ੍ਰਮੁੱਖ ਕਾਨੂੰਨੀ ਵਾਰਿਸ਼ ਨੂੰ ਲੋਨ 'ਚ ਸ਼ਾਮਲ ਕੀਤਾ ਜਾਂਦਾ ਹੈ।

 

ਇਸ ਤਰ੍ਹਾਂ ਭਰੋ ਫਾਰਮ
ਯੋਜਨਾ 'ਚ ਬਿਨੈਕਾਰ ਕਰਨ ਲਈ ਵਿਅਕਤੀ ਨੂੰ ਐਨ.ਬੀ.ਐਫ.ਸੀ. 'ਚ ਜਾਂ ਆਪਣੇ ਬੈਂਕ 'ਚ ਹੋਮ ਲੋਨ ਲਈ ਅਰਜ਼ੀ ਦੇਣੀ ਹੁੰਦੀ ਹੈ। ਇਸ ਦੀ ਅਰਜ਼ੀ ਫਾਰਮ 'ਚ ਬਿਨੈਕਾਰ ਨੂੰ ਆਪਣੀ ਆਮਦਨ, ਹੋਰ ਲੋਨ, ਨਿਵੇਸ਼ ਅਤੇ ਪ੍ਰਾਪਰਟੀ ਡਿਟੇਲਸ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਇਸ ਲੋਨ ਐਪਲੀਕੇਸ਼ਨ 'ਚ ਜ਼ਰੂਰੀ ਦਸਤਾਵੇਜ਼ਾਂ ਵਰਗੇ ਆਮਦਨ ਪ੍ਰਮਾਣ ਪੱਤਰ, ਕੇ.ਵਾਈ.ਸੀ. ਦਸਤਾਵੇਜ਼ਾਂ ਅਤੇ ਪ੍ਰਾਪਰਟੀ ਨਾਲ ਜੁੜੇ ਦਸਤਾਵੇਜ਼ਾਂ ਦੇ ਨਾਲ ਹੀ ਸਬਸਿਡੀ ਐਪਲੀਕੇਸ਼ਨ ਫਾਰਮ ਵੀ ਅਰਜ਼ੀ ਦੇ ਨਾਲ ਸੰਲਗਨ ਕਰਨਾ ਹੁੰਦਾ ਹੈ। 

 

ਇਸ ਗੱਲ ਦਾ ਰੱਖੋ ਧਿਆਨ
ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਤੁਸੀਂ ਉਸ ਸਥਿਤੀ 'ਚ ਨਹੀਂ ਲੈ ਸਕਦੇ ਜਦੋਂ ਤੁਹਾਡੇ ਜਾਂ ਤੁਹਾਡੇ ਪਰਿਵਾਰ 'ਚੋਂ ਕਿਸੇ ਦੇ ਕੋਲ ਭਾਰਤ 'ਚ ਕੋਈ ਪੱਕਾ ਮਕਾਨ ਹੋਵੇ। ਜੇਕਰ ਅਜਿਹਾ ਪਾਇਆ ਗਿਆ ਤਾਂ ਤੁਹਾਡੀ ਅਰਜ਼ੀ ਨੂੰ ਅਵੈਧ ਕਰਾਰ ਦੇ ਦਿੱਤਾ ਜਾਵੇਗਾ।

 

ਆਨਲਾਈਨ ਭਰੋ ਸਬਸਿਡੀ ਸਕੀਮ ਅਰਜ਼ੀ
ਪ੍ਰਧਾਨ ਮੰਤਰੀ ਸਬਸਿਡੀ ਆਵਾਸ ਯੋਜਨਾ ਜਾਂ ਅਰਜ਼ੀ ਫਾਰਮ ਭਰਨ ਲਈ ਤੁਹਾਨੂੰ  ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਥੇ ਤੁਸੀਂ ਆਪਣੀ ਵਿਅਕਤੀਗਤ ਜਾਣਕਾਰੀ ਵੈਰੀਫਾਈ ਕਰ ਫਾਰਮ ਭਰ ਦਿਓ। ਇੱਥੇ ਅਰਜ਼ੀ ਦਾ ਨਾਂ, ਆਮਦਨ, ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਪਤਾ ਕਾਨਟੈਕਟ ਨੰਬਰ, ਪਰਿਵਾਰ ਦੇ ਮੁਖੀਆ ਦੀ ਉਮਰ, ਧਰਮ, ਜਾਤੀ ਆਦਿ ਦੀ ਜਾਣਕਾਰੀ ਦੇਣੀ ਹੋਵੇਗੀ। 

 

ਇਸ ਤਰ੍ਹਾਂ ਮਿਲੇਗਾ ਸਬਸਿਡੀ ਦਾ ਲਾਭ
ਜੇਕਰ ਤੁਹਾਡੀ ਅਰਜ਼ੀ ਯੋਗ ਹੋਵੇਗੀ ਤਾਂ ਉਸ ਨੂੰ ਪਹਿਲਾਂ ਸੈਂਟਰਲ ਨੋਡਲ ਏਜੰਸੀ ਨੂੰ ਭੇਜਿਆ ਜਾਵੇਗਾ। ਉੱਥੋ ਮਨਜ਼ੂਰੀ ਮਿਲਣ ਦੇ ਬਾਅਦ ਏਜੰਸੀ ਵਲੋਂ ਸਬਸਿਡੀ ਦੀ ਰਕਮ ਕਰਜ਼ ਦੇਣ ਵਾਲੇ ਬੈਂਕ ਨੂੰ ਦੇ ਦਿੱਤੀ ਜਾਵੇਗੀ। ਉਸ ਦੇ ਬਾਅਦ ਇਹ ਰਾਸ਼ੀ ਲੋਨ ਵਾਲੇ ਖਾਤੇ 'ਚ ਆ ਜਾਵੇਗੀ। ਮੰਨ ਲਓ ਜੇਕਰ ਤੁਹਾਡੀ ਸਾਲਾਨਾ ਆਮਦਨ 7 ਲੱਖ ਰੁਪਏ ਹੈ ਅਤੇ ਲੋਨ ਦੀ ਰਾਸ਼ੀ 9 ਲੱਖ ਹੈ ਤਾਂ ਤੁਹਾਨੂੰ 2.35 ਲੱਖ ਰੁਪਏ ਸਬਸਿਡੀ ਦੇ ਰੂਪ 'ਚ ਮਿਲਣਗੇ, ਬਾਕੀ ਦੀ ਜੋ ਰਾਸ਼ੀ ਹੋਵੇਗੀ ਉਹ ਤੁਹਾਨੂੰ ਤੈਅ ਵਿਆਜ ਦਰ ਦੇ ਹਿਸਾਬ ਨਾਲ ਮਾਸਿਕ ਕਿਸ਼ਤਾਂ ਦੇ ਨਾਲ ਚੁਕਾਉਣੀ ਹੋਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wait for house under pradhanmantri awas yojna may get late due to coronavirus