ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਈ ਥਾਵਾਂ `ਤੇ ਬੱਦਲਾਂ ਕਾਰਨ ਨਹੀਂ ਦਿਖਿਆ ਚੰਦ ਗ੍ਰਹਿਣ, ਅਗਲਾ ਗ੍ਰਹਿਣ 2025 `ਚ

ਬੱਦਲਾਂ ਕਾਰਨ ਨਹੀਂ ਦਿਖਿਆ ਚੰਦ ਗ੍ਰਹਿਣ

ਜੇਕਰ ਆਪ 27 ਜੁਲਾਈ ਦੇ ਚੰਦ ਗ੍ਰਹਿਣ ਦਾ ਅਦਭੁਤ ਨਜ਼ਾਰਾ ਦੇਖਣ ਤੋਂ ਰਹਿ ਗਏ, ਤਾਂ ਹੁਣ ਇਸ ਤਰ੍ਹਾਂ ਦਾ ਅਗਲਾ ਚੰਦ ਗ੍ਰਹਿਣ ਦੇਖਣ ਲਈ ਲੰਬੀ ਉਡੀਕ ਕਰਨੀ ਪਵੇਗੀ। ਸ਼ੁੱਕਰਵਾਰ ਦੀ ਰਾਤ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿਚ ਆਸਮਾਨ `ਤੇ ਛਾਏ ਬੱਦਲਾਂ ਨੇ ਅਜਿਹਾ ਡੇਰਾ ਲਾ ਰੱਖਿਆ ਸੀ, ਕਿ ਨਾ ਬਲੱਡ ਮੂਨ ਦਿਖਿਆ ਅਤੇ ਨਾ ਹੀ ਚੰਦ ਗ੍ਰਹਿਣ ਦਾ ਅਦਭੁਤ ਨਜ਼ਾਰਾ।


ਹੁਣ ਜੋ ਮੌਕਾਂ ਨਿਕਲ ਗਿਆ, ਤਾਂ ਨਿਕਲ ਗਿਆ। ਭਾਰਤ ਵਿਚ ਲੋਕਾਂ ਨੂੰ ਚੰਦ ਗ੍ਰਹਿਣ ਦਾ ਨਜ਼ਾਰਾ ਦੇਖਣ ਦਾ ਅਗਲਾ ਮੌਕਾ 2025 ਤੋਂ ਪਹਿਲਾਂ ਨਹੀਂ ਮਿਲੇਗਾ। ਅਮਰੀਕੀ ਸਪੇਸ ਏਜੰਸੀ ਨਾਸਾ ਮੁਤਾਬਕ ਅਗਲਾ ਚੰਦ ਗ੍ਰਹਿਣ 7 ਸਤੰਬਰ 2025 ਨੂੰ ਲੱਗੇਗਾ, ਜੋ ਪੂਰੇ ਭਾਰਤ ਵਿਚ ਨਜ਼ਰ ਆਵੇਗਾ। ਹਾਲਾਂਕਿ ਇਸ ਤੋਂ ਬਾਅਦ 26 ਜੂਨ 2029 ਵਿਚ ਹੋਣ ਵਾਲਾ ਪੂਰਣ ਚੰਦ ਗ੍ਰਹਿਣ ਭਾਰਤ `ਚ ਨਹੀਂ ਦਿਖਾਈ ਦੇਵੇਗਾ। 

 

ਭਾਰਤ ਵਿਚ ਲੰਬੇ ਸਮੇਂ ਵਾਲਾ ਅਗਲਾ ਚੰਦ ਗ੍ਰਹਿਣ 31 ਦਸੰਬਰ 2028 ਨੂੰ ਦਿਖਾਈ ਦੇਵੇਗਾ। ਇਹ 1 ਘੰਟਾ 11 ਮਿੰਟ ਦਾ ਹੋਵੇਗਾ। ਇਹ ਚੰਦ ਗ੍ਰਹਿਣ ਸ਼ੁੱਕਰਵਾਰ ਦੇ ਗ੍ਰਹਿਣ ਦੇ 10 ਸਾਲ ਬਾਅਦ ਹੋਵੇਗਾ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wait till 2025 for next total lunar eclipse visible in India