ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ 114 ਵਰ੍ਹੇ ਪਹਿਲਾਂ ਸ਼ੁਰੂ ਹੋ ਗਈ ਸੀ ਪ੍ਰਦੂਸ਼ਣ ਵਿਰੁੱਧ ਜੰਗ

ਭਾਰਤ ’ਚ 114 ਵਰ੍ਹੇ ਪਹਿਲਾਂ ਸ਼ੁਰੂ ਹੋ ਗਈ ਸੀ ਪ੍ਰਦੂਸ਼ਣ ਵਿਰੁੱਧ ਜੰਗ

ਭਾਰਤ ’ਚ ਅੱਜ ਹਵਾ ਦਾ ਪ੍ਰਦੂਸ਼ਣ ਗੰਭੀਰ ਸਮੱਸਿਆ ਬਣ ਚੁੱਕਾ ਹੈ ਪਰ ਇਸ ਵਿਰੁੱਧ ਜੰਗ ਦੀ ਸ਼ੁਰੂਆਤ ਭਾਰਤ ਵਿੱਚ 114 ਵਰ੍ਹੇ ਪਹਿਲਾਂ ਸ਼ੁਰੂ ਹੋ ਗਈ ਸੀ। ਭਾਵੇਂ ਇਹ ਅੱਜ ਵੀ ਕਿਸੇ ਮੁਕਾਮ ’ਤੇ ਪੁੱਜ ਨਹੀਂ ਸਕੀ ਹੈ। ਹਵਾ ਦੇ ਪ੍ਰਦੂਸ਼ਣ ਵਿਰੁੱਧ ਪਹਿਲਾ ਕਾਨੂੰਨ ਬੰਗਾਲ ਸਮੋਕ ਨੁਇਸੈਂਸ ਐਕਟ 1905 ’ਚ ਬੰਗਾਲ (ਪੱਛਮੀ ਜਾਂ ਪੂਰਬੀ ਬੰਗਾਲ ਨਹੀਂ ਸਨ) ’ਚ ਬਣਿਆ ਸੀ।

 

 

ਇਸ ਤੋਂ ਬਾਅਦ ਕਈ ਹੋਰ ਸੂਬਿਆਂ ਵਿੱਚ ਕਾਨੂੰਨ ਬਣੇ ਪਰ ਆਜ਼ਾਦ ਭਾਰਤ ’ਚ 1980ਵਿਆਂ ਦੌਰਾਨ ਇਸ ਖ਼ਤਰੇ ਦੀ ਗੰਭੀਰਤਾ ਨੂੰ ਮਹਿਸੂਸ ਕੀਤਾ ਗਿਆ। ਹਵਾ ਦੇ ਪ੍ਰਦੂਸ਼ਣ ’ਤੇ ਹੁਣ ਤੱਕ ਹੋਈਆਂ ਖੋਜਾਂ ਤੇ ਉਸ ਦੇ ਇਤਿਹਾਸ ’ਤੇ ਵਣ ਤੇ ਵਾਤਾਵਰਦ ਮੰਤਰਾਲੇ ਅਤੇ CSIR ਦੀ ਨਾਗਪੁਰ ਸਥਿਤ ਲੈਬਾਰੇਟਰੀ ‘ਨੀਰੀ’ ਨੇ ਬੁੱਧਵਾਰ ਨੂੰ ਇੱਕ ਪੋਰਟਲ ਲਾਂਚ ਕੀਤਾ ਹੈ। ਇਸੇ ਵਿੱਚ ਵਰਨਣ ਕੀਤਾ ਗਿਆ ਹੈ ਕਿ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਅੰਗਰੇਜ਼ਾਂ ਨੇ ਪਹਿਲਾ ਕਾਨੂੰਨ 1905 ’ਚ ਬਣਾਇਆ ਸੀ।

 

 

ਇਸ ਬੰਗਾਲ ਸਮੋਕ ਨੁਇਸੈਂਸ ਕਾਨੂੰਨ ਵਿੱਚ ਭੱਠੀਆਂ ਆਦਿ ਤੋਂ ਇੱਕ ਹੱਦ ਤੋਂ ਵੱਧ ਹਵਾ ਦਾ ਪ੍ਰਦੂਸ਼ਣ ਹੋਣ ’ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਰੱਖਿਆ ਗਿਆ ਸੀ। ਦੂਜੀ ਵਾਰ ਇਹ ਗ਼ਲਤੀ ਕਰਨ ’ਤੇ ਜੁਰਮਾਨੇ ਦੀ ਰਕਮ ਪੰਜ ਹਜ਼ਾਰ ਰੁਪਏ ਰੱਖੀ ਗਈ ਸੀ। ਤਦ ਦੇ ਹਿਸਾਬ ਨਾਲ ਇਹ ਸਖ਼ਤ ਕਾਨੂੰਨ ਸੀ।  1980 ਅਤੇ 1990 ਦੇ ਦਹਾਕਿਆਂ ਵਿੱਚ ਵੀ ਕਈ ਹੋਰ ਕਾਨੂੰਨ ਬਣੇੇ।

 

 

ਵਣ–ਸੁਰੱਖਿਆ ਕਾਨੂੰਨ ਵੀ ਆਜ਼ਾਦੀ ਤੋ਼ ਪਹਿਲਾਂ ਹੀ ਬਣਿਆ ਸੀ। ਨੀਰੀ ਦੇ ਇਸ ਪੋਰਟਲ ਇੰਡੀਆ ਏਅਰ ’ਚ 3300 ਅਧਿਐਨ, 1550 ਲੇਖ, 700 ਰਿਪੋਰਟਾਂ ਤੇ 9 ਕਾਨੂੰਨੀ ਮਾਮਲਿਆਂ ਦਾ ਵੇਰਵਾ ਹੈ। ਖੋਜਕਾਰਾਂ ਲਈ ਇਹ ਪੋਰਟਲ ਬਹੁਤ ਅਹਿਮ ਸਿੱਧ ਹੋਵੇਗਾ।

 

 

ਨੀਰੀ ਦੇ ਡਾਇਰੇਕਟਰ ਡਾ. ਰਾਕੇਸ਼ ਕੁਮਾਰ ਦੱਸਦੇ ਹਨ ਕਿ ਹਵਾ ਦੇ ਪ੍ਰਦੂਸ਼ਣ ਨੂੰ ਲੈ ਕੇ ਜਿੰਨੇ ਸਖ਼ਤ ਕਾਨੂੰਨ ਆਜ਼ਾਦੀ ਤੋਂ ਪਹਿਲਾਂ ਬਣੇ, ਓਨੇ ਬਾਅਦ ’ਚ ਨਹੀਂ ਬਣੇ। 1913 ’ਚ ਬੌਂਬੇ ਸਮੋਕ ਕਾਨੂੰਨ ਬਣਿਆ। ਕਈ ਖੋਜਾਂ ਵੀ ਹੋਈਆਂ। ਭੋਰ ਕਮੇਟੀ ਨੇ ਵੀ ਇਸ ਮੁੱਦੇ ’ਤੇ ਖੋਜਾਂ ਕੀਤੀਆਂ।

 

 

1963 ’ਚ ਗੁਜਰਾਤ ਸਮੋਕ ਨੁਇਸੈਂਸ ਕਾਨੂੰਨ ਬਣਾਇਆ ਗਿਆ, ਜੋ ਅਹਿਮਦਾਬਾਦ ਤੇ ਉਸ ਦੇ ਆਲੇ–ਦੁਆਲੇ ਦੇ ਇਲਾਕਿਆਂ ’ਚ ਲਾਗੂ ਹੋਇਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:War against Pollution initiated 114 years ago in India