ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਗਰਮੀ ਕਾਰਨ ਮਾੜਾ ਹਾਲ, ਸਕੂਲਾਂ ’ਚ ਛੁੱਟੀਆਂ ਵਧਾਈਆਂ

ਦਿੱਲੀ ਚ ਐਤਵਾਰ ਨੂੰ ਸਵੇਰ ਗਰਮੀ ਕਾਫੀ ਵੱਧ ਗਈ ਤੇ ਘੱਟੋ ਘੱਟ ਤਾਪਮਾਨ ਸਾਧਾਰਨ ਤੋਂ 4 ਡਿਗਰੀ ਵੱਧ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਿਸ ਨੂੰ ਦੇਖਦਿਆਂ ਦਿੱਲੀ ਦੇ ਸਕੂਲਾਂ ਚ 8ਵੀਂ ਤਕ ਬੱਚਿਆਂ ਦੀ ਛੁੱਟੀਆਂ ਇਕ ਹਫ਼ਤੇ ਲਈ ਵਧਾ ਦਿੱਤੀਆਂ ਗਈਆਂ ਹਨ।

 

ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਸਿਆ ਹੈ ਕਿ ਦਿੱਲੀ ਚ ਗਰਮੀ ਮੌਸਮ ਨੂੰ ਦੇਖਦਿਆਂ 8ਵੀਂ ਤਕ ਦੇ ਸਕੂਲਾਂ ਦੇ ਸਮੇਂ ਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ 8ਵੀਂ ਤਕ ਦੇ ਬੱਚਿਆਂ ਦੇ ਸਕੂਲ ਹੁਣ 8 ਜੁਲਾਈ ਨੂੰ ਖੁੱਲ੍ਹਣਗੇ ਜਦਕਿ ਬਾਕੀ ਜਮਾਤਾਂ ਲਈ ਸਕੂਲ ਉਸੇ ਸਮੇਂ ਤੇ ਖੁੱਲ੍ਹਣਗੇ।

 

ਦੱਸਣਯੋਗ ਹੈ ਕਿ ਸ਼ਨਿੱਚਰਵਾਰ ਨੂੰ ਦਿੱਲੀ ਚ ਵੱਧ ਤੋਂ ਵੱਧ ਤਾਪਮਾਨ ਦੇ ਲਗਭਗ 41 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਲੜੀਵਾਰ 45.1 ਅਤੇ 27.2 ਡਿਗਰੀ ਸੈਲੀਸੀਅਸ ਦਰਜ ਕੀਤਾ ਗਿਆ ਸੀ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:warm westerly wind blowing in delhi vacations for 8th class students increased to a week