ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੇਤਾਵਨੀ: ਭਾਰਤ 'ਚ ਕਹਿਰ ਮਚਾ ਸਕਦਾ ਹੈ ਵੱਡਾ ਭੂਚਾਲ !

ਚੇਤਾਵਨੀ: ਭਾਰਤ 'ਚ ਕਹਿਰ ਮਚਾ ਸਕਦਾ ਹੈ ਵੱਡਾ ਭੂਚਾਲ !

ਭੂਗੋਲਿਕ ਫੇਰਬਦਲ ਅਤੇ ਇਸ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਦੇਸ਼ ਦੇ ਚਾਰ ਵੱਡੇ ਅਦਾਰਿਆਂ ਨੇ ਇੱਕ ਸ਼ੋਧ ਚ ਦਾਅਵਾ ਕੀਤਾ ਹੈ ਕਿ ਭਵਿੱਖ 'ਚ ਆਉਣ ਵਾਲੇ ਵੱਡੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 8 ਤੋਂ ਵੱਧ ਵੀ ਸਕਦੀ ਹੈ ਜਿਸ ਕਾਰਨ ਉਸ ਸਮੇਂ ਜਾਨਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਇਹ ਸ਼ੋਧ ਦੇਹਰਾਦੂਨ ਸਥਿੱਤ ਵਾਡੀਆ ਇੰਸਟੀਟਿਊਟ ਆਫ਼ ਹਿਮਾਲਿਅਨ ਜਿ਼ਓਲਾਜੀ, ਨੈਸ਼ਨਲ ਜਿਓਲਾਜੀਕਲ ਰਿਸਰਚ ਇੰਸਟੀਟਿਊਟ ਹੈਦਰਾਬਾਦ, ਨੈਸ਼ਨਲ ਸੈਂਟਰ ਫ਼ਾਰ ਅਰਥ ਸੀਸਮਿਕ ਸਟਡੀਜ਼ ਕੇਰਲ ਅਤੇ ਆਈਆਈਟੀ ਖੜਗਪੁਰ ਨੇ ਕੀਤਾ ਹੈ। 

 

ਵਾਡੀਆ ਸੰਸਥਾ ਦੇ ਉੱਚ ਵਿਗਿਆਨੀ ਅਤੇ ਜਿਓਫ਼ੀਜ਼ੀਕਸ ਦੇ ਮੁਖੀ ਡਾ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਸ ਸ਼ੋਧ ਨੂੰ ਪੂਰਾ ਕਰਨ ਲਈ ਵਿਗਿਆਨੀਆਂ ਨੇ ਸਾਲ 2004 ਤੋਂ 2013 ਵਿਚਾਲੇ ਕੁੱਲ 423 ਭੂਚਾਲਾਂ ਤੇ ਸ਼ੋਧ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ 1905 ਤੋਂ ਹੁਣ ਤੱਕ ਇੰਡੀਅਨ ਪਲੇਟ ਅਤੇ ਯੂਰੇਸ਼ੀਅਨ ਪਲੇਟ ਦੇ ਟਕਰਾਉਣ ਦੇ ਟਕਰਾਉਣ ਤੇ ਰਗੜ ਤੋਂ ਪੈਦਾ ਹੋਈ ਕੁੱਲ ਊਰਜਾ ਚੋਂ ਭੂਚਾਲ ਦੁਆਰਾ ਸਿਰਫ ਤਿੰਨ ਤੋਂ ਪੰਜ ਫੀਸਦ ਊਰਜਾ ਹੀ ਨਿਕਲੀ ਹੈ। ਇਸਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਚ 8 ਤੋਂ ਵੱਧ ਤੀਬਰਤਾ ਵਾਲਾ ਭੂਚਾਲ ਆਉਣ ਦੀ ਖ਼ਦਸ਼ਾ ਹੈ। 

 

ਦੱਸਦਇਏ ਕਿ ਸਾਲ 1905 ਚ ਕਾਂਗੜਾ ਚ ਆਏ ਭੂਚਾਲ ਦੀ ਤੀਬਰਤਾ ਵੀ 7.8 ਮਾਪੀ ਗਈ ਸੀ ਜਿਸ ਨਾਲ ਜਾਨਮਾਲ ਦੀ ਵੱਡੀ ਤਬਾਹੀ ਹੋਈ ਸੀ। ਫਿਰ ਸਾਲ 2015 ਚ ਹਿਮਾਲਾ ਦੇਸ਼ ਨੇਪਾਲ ਚ 7.8 ਦੀ ਤੀਬਰਤਾ ਵਾਲਾ ਭੂਚਾਲ ਲੋਕਾਂ ਦੇ ਦਿਲਾਂ ਚ ਅੱਜ ਵੀ ਤਾਜ਼ਾ ਹੈ। 

 

ਡਾ. ਸੁਸ਼ੀਲ ਕੁਮਾਰ ਦੱਸਦੇ ਹਨ ਕਿ ਉੱਤਰ ਪੱਛਮੀ ਹਿਮਾਲਾ ਖੇਤਰ ਚ ਇੰਡੀਅਨ ਪਲੇਟ ਉੱਤਰ ਦਿਸ਼ਾ ਵੱਲ ਖਿਸਕ ਰਹੀ ਹੈ ਅਤੇ ਯੂਰੇਸ਼ੀਅਨ ਪਲੇਟ ਥੱਲੇ ਦਬਾਅ ਪੈਦਾ ਕਰ ਰਹੀ ਹੈ, ਸਿੱਟੇ ਵਜੋਂ ਇਸ ਖੇਤਰ ਚ ਵਾਧੂ ਫਾਲਟ ਸਿਸਟਮ ਬਣ ਗਏ ਹਨ। ਜਿਸ ਚ ਮੇਨ ਸੈਂਟਰਲ ਥਰੱਸ਼ਟ (ਐਮਸੀਟੀ), ਮੇਨ ਬਾਊਂਡਰੀ ਥਰੱਸਟ (ਐਮਬੀਟੀ) ਅਤੇ ਹਿਮਾਲਿਅਨ ਫ਼ਰੰਟਲ ਥਰੱਸਟ (ਐਚਐਫਟੀ) ਮੁੱਖ ਹਨ। ਆਪਣੇ ਸ਼ੋਧ ਨੂੰ ਪੱਕਾ ਕਰਨ ਲਈ ਵਾਡੀਆ ਸੰਸਥਾ ਨੇ ਹਿਮਾਲਿਆ ਚ ਵੱਖੋ ਵੱਖ ਥਾਵਾਂ ਤੇ 12 ਬ੍ਰਾਡਬੈਂਡ ਸੀਸਮਿਕ ਸਟੇਸ਼ਨ ਲਗਵਾਏ ਅਤੇ ਕਈ ਸਾਲਾਂ ਮਗਰੋਂ ਇਨ੍ਹਾਂ ਸਟੇਸ਼ਨਾਂ ਤੇ ਰਿਕਾਰਡ ਵੱਖ-ਵੱਖ ਪ੍ਰਕਾਰ ਦੇ ਭੂਚਾਲਾਂ ਦਾ ਵਿਸ਼ਲੇਸ਼ਣ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਦੱਸਣਾ ਮੁਸ਼ਕਿਲ ਹੈ ਕਿ ਭਵਿੱਖ ਚ ਵੱਡਾ ਭੂਚਾਲ ਕਦੋਂ ਅਤੇ ਕਿੱਥੇ ਆਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭੂਚਾਲ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਮਕਾਨ ਉਸਾਰੀ ਵੇਲੇ ਭੂਚਾਲਰੋਧੀ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। 

 

ਡਾ. ਸੁਸ਼ੀਲ ਨੇ ਦੱਸਿਆ ਕਿ ਉਨ੍ਹਾਂ ਨੇ ਉਤਰਾਖੰਡ ਸਰਕਾਰ ਨਾਲ ਭੂਚਾਲ ਦੀਆਂ ਤਿਆਰੀਆਂ ਸਬੰਧੀ ਹਾਲ ਹੀ ਕੀਤੀ ਗਈ ਇੱਕ ਮੀਟਿੰਗ ਦੌਰਾਨ ਸਲਾਹ ਦਿੱਤੀ ਸੀ ਕਿ ਹਰੇਕ ਪਿੰਡ ਚ ਇੱਕ ਭੂਚਾਲਰੋਧੀ ਇਮਾਰਤ ਬਣਵਾ ਦਿੱਤੀ ਜਾਵੇ, ਜਿਸ ਵਿਚ ਖਾਣ-ਪੀਣ ਦਾ ਜ਼ਰੂਰੀ ਸਮਾਨ ਹਮੇਸ਼ਾ ਮੌਜੂਦ ਰਹੇ ਜਿਸ ਨੂੰ ਲੋੜ ਪੈਣ ਤੇ ਸਥਾਨਕ ਲੋਕ ਵਰਤ ਸਕਣ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Warning: India can hit a big earthquake