ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਪੂਰੀ ਦੁਨੀਆ 'ਚ ਛਾ ਜਾਵੇਗੀ ਭੁੱਖਮਰੀ

ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨੇ ਦੁਨੀਆ ਭਰ 'ਚ ਕਈ ਚਿੰਤਾਵਾਂ ਨੂੰ ਜਨਮ ਦੇ ਦਿੱਤਾ ਹੈ। ਅਜਿਹੀ ਹੀ ਇੱਕ ਚਿੰਤਾ ਭੋਜਨ ਸੰਕਟ ਬਾਰੇ ਹੈ। ਇਹ ਚਿੰਤਾ ਭੋਜਨ ਸੰਕਟ ਨੂੰ ਲੈ ਕੇ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਮਹਾਂਮਾਰੀ ਨੂੰ ਸਹੀ ਤਰੀਕੇ ਨਾਲ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਪੂਰੀ ਦੁਨੀਆ ਭੋਜਨ ਦੇ ਗੰਭੀਰ ਸੰਕਟ ਨਾਲ ਜੂਝ ਸਕਦੀ ਹੈ।
 

ਦੁਨੀਆ ਦੀਆਂ ਤਿੰਨ ਚੋਟੀ ਦੀਆਂ ਸੰਸਥਾਵਾਂ (ਵਰਲਡ ਹੈਲਥ ਆਰਗੇਨਾਈਜ਼ੇਸ਼ਨ, ਵਰਲਡ ਟਰੇਡ ਆਰਗੇਨਾਈਜ਼ੇਸ਼ਨ-ਡਬਲਿਯੂ.ਟੀ.ਓ. ਅਤੇ ਯੂਐਨ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ-ਐਫਏਓ) ਦੇ ਮੁਖੀਆਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਸਾਰੀ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਸਮੱਸਿਆ ਦਾ ਹੱਲ ਛੇਤੀ ਲੱਭਣ ਦੀ ਜ਼ਰੂਰਤ ਹੈ।
 

ਅਨਾਜ ਦਾ ਉਤਪਾਦਨ ਲਗਭਗ ਠੱਪ :
ਵਿਸ਼ਪ ਪੱਧਰ 'ਤੇ ਇਸ ਸਮੇਂ ਉਦਯੋਗ ਧੰਦੇ ਸਮੇਤ ਅਨਾਜ ਦਾ ਉਤਪਾਦਨ ਲਗਭਗ ਠੱਪ ਹੈ। ਕਈ ਦੇਸ਼ ਸੰਕਟਕਾਲੀਨ ਭੋਜਨ ਭੰਡਾਰ ਦੀ ਵਰਤੋਂ ਕਰ ਰਹੇ ਹਨ। ਅੰਤਰਰਾਸ਼ਟਰੀ ਵਪਾਰ ਤੇ ਭੋਜਨ ਸਪਲਾਈ ਵੀ ਪ੍ਰਭਾਵਤ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟ੍ਰੇਡੋਸ ਗੈਬਰੇਸੀਅਸ, ਐਫਏਓ ਦੇ ਮੁਖੀ ਕਿਊ ਡੋਂਗਿਊ ਅਤੇ ਡਬਲਿਯੂਟੀਓ ਦੇ ਡਾਇਰੈਕਟਰ ਜਨਰਲ ਰੋਬਰਤੋ ਏਜ਼ੀਵੇਡੋ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਨਾਜ ਦੀ ਉਪਲੱਬਧਤਾ ਦੀ ਅਨਿਸ਼ਚਿਤਤਾ ਕਾਰਨ ਕਈ ਦੇਸ਼ ਬਰਾਮਦ 'ਤੇ ਪਾਬੰਦੀ ਲਗਾ ਸਕਦੇ ਹਨ। ਇਹ ਗਲੋਬਲ ਮਾਰਕੀਟ ਦੇ ਸੰਤੁਲਨ ਨੂੰ ਪ੍ਰੇਸ਼ਾਨ ਕਰ ਸਕਦਾ ਹੈ।

 

ਤਿੰਨਾਂ ਸੰਗਠਨਾਂ ਦੇ ਮੁਖੀਆਂ ਨੇ ਕਿਹਾ ਹੈ ਕਿ ਛੋਟੇ ਦੇਸ਼ ਜੋ ਕਈ ਹਿੱਸਿਆਂ 'ਚ ਦੂਜੇ ਦੇਸ਼ਾਂ 'ਤੇ ਨਿਰਭਰ ਹਨ, ਉਨ੍ਹਾਂ ਲਈ ਮੁਸ਼ਕਲ ਹਾਲਾਤ ਪੈਦਾ ਹੋਣਗੇ। ਅਜਿਹੀ ਸਥਿਤੀ ਵਿੱਚ ਤਾਲਾਬੰਦੀ ਦੇ ਬਾਵਜੂਦ ਸਪਲਾਈ ਲੜੀ ਨੂੰ ਨਿਰਵਿਘਨ ਰੱਖਣ ਦੀ ਜ਼ਰੂਰਤ ਹੈ। ਸਾਰੇ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਦੂਜੇ ਦੇਸ਼ਾਂ ਦੇ ਹਿੱਤਾਂ ਦੀ ਸੰਭਾਲ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।
 

ਇਨ੍ਹਾਂ ਕਾਰਨਾਂ ਕਰਕੇ ਸੰਕਟ ਰਹੇਗਾ :

 

ਕਈ ਦੇਸ਼ਾਂ 'ਚ ਲੌਕਡਾਉਨ ਨੇ ਖੇਤੀਬਾੜੀ ਕਾਰਜ ਠੱਪ ਕਰ ਦਿੱਤੇ ਹਨ, ਪਰ ਭਾਰਤ 'ਚ ਖੇਤੀਬਾੜੀ ਦੇ ਕੰਮ ਨੂੰ ਵੱਖ ਰੱਖਿਆ ਗਿਆ ਹੈ।


ਲੰਮੇ ਸਮੇਂ ਤਕ ਆਰਡਰ ਰੁਕਣ ਅਤੇ ਆਵਾਜਾਈ ਪਾਬੰਦੀਆਂ ਕਾਰਨ ਕਿਰਤ ਦੀ ਘਾਟ।


ਕਿਸਾਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਖੇਤੀ ਉਤਪਾਦਨ ਪ੍ਰਭਾਵਤ ਹੋ ਰਿਹਾ ਹੈ।


ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਬਾਜ਼ਾਰ ਤਕ ਖਾਦ ਸਮੱਗਰੀ ਦਾ ਪਹੁੰਚਣਾ ਮੁਸ਼ਕਲ।


ਭੋਜਨ ਦੀ ਬਰਬਾਦੀ 'ਤੇ ਨਜ਼ਰ, ਧਰਤੀ 'ਤੇ ਹਰੇਕ ਮਨੁੱਖ ਰੋਜ਼ਾਨਾ 527 ਕੈਲੋਰੀ ਭੋਜਨ ਬਰਬਾਦ ਕਰਦਾ ਹੈ।


ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ ਦੁਨੀਆ 'ਚ ਲਗਭਗ 82 ਕਰੋੜ ਲੋਕਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ।
 

5 ਸਾਲ ਤੋਂ ਘੱਟ ਉਮਰ ਦੇ 45% ਬੱਚਿਆਂ ਲਈ ਕੁਪੋਸ਼ਣ ਜ਼ਿੰਮੇਵਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Warning of World Health Organization WTO and UN Corona will cause food Food crisis in the world