ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਖੂਫੀਆ ਢੰਗ ਨਾਲ ਲੁਕਾ ਕੇ ਲੈ ਜਾ ਰਹੇ ਸੀ 45 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ

ਦਿੱਲੀ ਏਅਰਪੋਰਟ 'ਤੇ ਇਕ ਯਾਤਰੀ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਦੇ ਫੜਿਆ ਗਿਆ। ਤਸਕਰੀ ਦੀਆਂ ਚਾਲਾਂ ਹੈਰਾਨ ਕਰਨ ਵਾਲੀਆਂ ਸਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਇੱਕ ਯਾਤਰੀ ਕੋਲੋਂ ਪਕਾਏ ਹੋਏ ਮੀਟ, ਮੂੰਗਫਲੀ ਅਤੇ ਬਿਸਕੁਟ ਦੇ ਟੁਕੜਿਆਂ ਵਿੱਚ ਛੁਪੀ 45 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਸੁਰੱਖਿਆ ਬਲਾਂ ਨੂੰ ਮੰਗਲਵਾਰ ਸ਼ਾਮ ਨੂੰ ਕਰੰਸੀ ਦੀ ਤਸਕਰੀ ਦੇ ਇਸ ਨਵੇਂ ਢੰਗ ਬਾਰੇ ਪਤਾ ਲੱਗਿਆ ਜਦੋਂ ਉਨ੍ਹਾਂ ਨੇ ਮੁਰਾਦ ਅਲੀ ਦੀਆਂ ਸ਼ੱਕੀ ਗਤੀਵਿਧੀਆਂ ਦੇ ਅਧਾਰ ਤੇ ਉਸ ਤੋਂ ਪੁੱਛਗਿੱਛ ਕੀਤੀ। ਉਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ -3 ਵਿਖੇ ਦੁਬਈ ਲਈ ਏਅਰ ਇੰਡੀਆ ਦੀ ਉਡਾਣ ਭਰਨ ਵਾਲਾ ਸੀ।

 

ਸੀਆਈਐਸਐਫ ਦੇ ਬੁਲਾਰੇ ਸਹਾਇਕ ਇੰਸਪੈਕਟਰ ਜਨਰਲ ਹੇਮੇਂਦਰ ਸਿੰਘ ਨੇ ਕਿਹਾ, "ਯਾਤਰੀ ਦੇ ਬੈਗ ਦੀ ਪੂਰੀ ਤਰ੍ਹਾਂ ਜਾਂਚ ਕਰਨ ਨਾਲ ਪਕਾਏ ਮੀਟ ਦੇ ਟੁਕੜੇ, ਮੂੰਗਫਲੀ, ਬਿਸਕੁਟ ਪੈਕੇਟ ਅਤੇ ਖਾਣ ਪੀਣ ਦੀਆਂ ਹੋਰ ਚੀਜ਼ਾਂ ਵਿੱਚ ਪਈ ਵਿਦੇਸ਼ੀ ਕਰੰਸੀ ਦੀ ਬਰਾਮਦਗੀ ਹੋਈ।"

 

ਉਨ੍ਹਾਂ ਕਿਹਾ ਕਿ ਤਸਕਰੀ ਦੇ ਇਰਾਦੇ ਨਾਲ ਵਿਦੇਸ਼ੀ ਕਰੰਸੀ ਨੂੰ ਲੁਕਾਉਣ ਦਾ ਇਹ ਇਕ ਵਿਸ਼ੇਸ਼ ਅਤੇ ਵਿਲੱਖਣ ਤਰੀਕਾ ਹੈ। ਜ਼ਬਤ ਕੀਤੀ ਗਈ ਕਰੰਸੀ ਦੀ ਕੀਮਤ ਕਰੀਬ 45 ਲੱਖ ਰੁਪਏ ਹੈ। ਯਾਤਰੀ ਅਤੇ ਕਰੰਸੀ ਨੂੰ ਜਾਂਚ ਲਈ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Was carrying foreign currency of 45 lakh rupees in secret