ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕਾਂਗਰਸ ਨੇ ਪਾਕਿ ISI ਨਾਲ ਮਿਲ ਕੇ ‘ਭਗਵਾ ਅੱਤਵਾਦ’ ਦੀ ਗੱਲ ਫੈਲਾਈ: ਭਾਜਪਾ

ਕੀ ਕਾਂਗਰਸ ਨੇ ਪਾਕਿ ISI ਨਾਲ ਮਿਲ ਕੇ ‘ਭਗਵਾ ਅੱਤਵਾਦ’ ਦੀ ਗੱਲ ਫੈਲਾਈ: ਭਾਜਪਾ

ਭਾਰਤੀ ਜਨਤਾ ਪਾਰਟੀ ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਕੇਸ਼ ਮਾਰੀਆ ਦੀ ਨਵੀਂ ਕਿਤਾਬ ’ਚ ਕੀਤੇ ਦਾਅਵੇ ਨੂੰ ਲੈ ਕੇ ਕਾਂਗਰਸ ’ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਇਸ ਤੋਂ ਸੁਆਲ ਪੈਦਾ ਹੁੰਦਾ ਹੈ ਕਿ ‘ਕੀ ‘ਭਗਵਾ ਅੱਤਵਾਦ’ ਦੀ ਧਾਰਨਾ ਫੈਲਾਉਣ ਦੀ ਸਾਜ਼ਿਸ਼ ਕਾਂਗਰਸ ਪਾਰਟੀ ਅਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਦੀ ਸਾਂਝੀ ਯੋਜਨਾ ਸੀ।’

 

 

ਰਾਕੇਸ਼ ਮਾਰੀਆ ਨੇ ਆਪਣੀ ਕਿਤਾਬ ’ਚ ਦਾਅਵਾ ਕੀਤਾ ਹੈ ਕਿ ਲਸ਼ਕਰ–ਏ–ਤੋਇਬਾ ਨੇ 26/11 ਦੇ ਅੱਤਵਾਦੀ ਹਮਲੇ ਨੂੰ ਹਿੰਦੂ ਅੱਤਵਾਦ ਵਜੋਂ ਪੇਸ਼ ਕਰਨ ਦੀ ਯੋਜਨਾ ਬਣਾਈ ਸੀ।

 

 

ਸਾਬਕਾ ਪੁਲਿਸ ਕਮਿਸ਼ਨਰ ਦੀ ਪੁਸਤਕ ‘ਲੈੱਟ ਮੀ ਸੇ ਇਟ ਨਾਓ’ (ਹੁਣ ਮੈਨੂੰ ਇਹ ਗੱਲ ਆਖਣ ਦੇਵੋ) ਸੋਮਵਾਰ ਨੂੰ ਰਿਲੀਜ਼ ਹੋਈ ਸੀ। ਰਾਕੇਸ਼ ਮਾਰੀਆ ਨੇ 26/11 ਦੇ ਅੱਤਵਾਦੀ ਹਮਲੇ ਦੀ ਜਾਂਚ ਕੀਤੀ ਸੀ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਜਮਲ ਕਸਾਬ ਨੂੰ ਬੈਂਗਲੁਰੂ ਦੇ ਸਮੀਰ ਚੌਧਰੀ ਦੇ ਤੌਰ ’ਤੇ ਮਰਨਾ ਸੀ।

 

 

ਭਾਜਪਾ ਦੇ ਬੁਲਾਰੇ ਜੀਵੀਐੱਲ ਨਰਸਿਮਹਾ ਰਾਓ ਨੇ ਮਾਰੀਆ ਦੇ ਦਾਅਵੇ ਦੇ ਆਧਾਰ ’ਤੇ ਕਾਂਗਰਸ ਉੱਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਇਸਲਾਮਿਕ ਅੱਤਵਾਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਪਰਾਧੀਆਂ ਨੇ ਆਪਣੀ ਸ਼ਨਾਖ਼ਤ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਜਤਨ ਕੀਤਾ।

 

 

ਉਨ੍ਹਾਂ ਕਿਹਾ ਕਿ ਇਹ ਗੰਭੀਰ ਸੁਆਲ ਉਠਾਉਂਦਾ ਕਿ ਕੀ ‘ਭਗਵਾ ਅੱਤਵਾਦ’ ਦੀ ਧਾਰਨਾ ਦੀ ਸਾਜ਼ਿਸ਼ ਕਾਂਗਰਸ ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਸਾਂਝੀ ਯੋਜਨਾ ਸੀ। ‘ਲਗਭਗ ਉਸੇ ਸਮੇਂ ਯੂਪੀਏ ਨੇ ਭਗਵਾ ਅੱਤਵਾਦ ਦੀ ਗੱਲ ਆਖੀ ਤੇ ਰਾਹੁਲ ਗਾਂਧੀ ਨੇ ਅਮਰੀਕੀ ਕੂਟਨੀਤਕਾਂ ਨੂੰ ਕਿਹਾ ਕਿ ਇਹ ਭਾਰਤ ’ਚ ਪੈਦਾ ਹੋਏ ਇਸਲਾਮਿਕ ਅੱਤਵਾਦ ਦੇ ਮੁਕਾਬਲੇ ਵੱਡਾ ਖ਼ਤਰਾ ਹੈ।’

 

 

ਉਨ੍ਹਾਂ ਕਾਂਗਰਸ ਤੋਂ ਜਵਾਬ ਮੰਗਦਿਆਂ ਕਿਹਾ ਕਿ ਪਾਰਟੀ ਨੂੰ ਇਸ ਉੱਤੇ ਸਫ਼ਾਈ ਦੇਣੀ ਚਾਹੀਦੀ ਹੈ ਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਆਈਐੱਸਆਈ ਕਾਂਗਰਸ ਦੀ ਲੀਡਰਸ਼ਿਪ ਵਾਲੇ ਯੂਪੀਏ ਦਾ ਵਿਸਤ੍ਰਿਤ ਹਿੱਸਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Was Congress involved with Pak ISI to propagate Saffron Extremism concept Asks BJP