ਦਿੱਲੀ ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸੇ ਕਾਰਨ ਰੇਲਵੇ ਨੇ ਪੁਰਾਣੇ ਯਮੁਨਾ ਪੁੱਲ (ਲੋਹੇ ਦੇ ਪੁੱਲ) ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ 27 ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 7 ਹੋਰਨਾਂ ਰੇਲਾਂ ਦੇ ਆਵਾਜਾਈ ਮਾਰਗ ਚ ਫੇਰਬਦਲ ਕਰ ਦਿੱਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ ਅੱਧੀ ਰਾਤ ਮਗਰੋਂ ਯਮੁਨਾ ਪੁੱਲ ਤੇ ਰੇਲਵੇ ਟ੍ਰੈਫ੍ਰਿਕ ਨੂੰ ਬੰਦ ਕਰ ਦਿੱਤਾ ਗਿਆ ਸੀ। ਅੇਤਵਾਰ ਨੁੰ ਪਾਣੀ ਦਾ ਪੱਧਰ ਵੱਧਣ ਕਾਰਨ ਥੱਲੜੇ ਇਲਾਕੇ ਚ ਰਹਿ ਰਹੇ ਲਗਭਗ 3000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਿਨ੍ਹਾਂ ਲਈ ਅਸੀਂ 550 ਰੈਨ ਬਸੇਰੇ ਵੀ ਲਗਵਾਏ ਸਨ। ਇਨ੍ਹਾਂ ਲੋਕਾਂ ਲਈ ਅਸੀਂ ਖਾਣ ਪੀਣ ਤੋਂ ਇਲਾਵਾ ਟੁਆਇਲਟਾਂ, ਬਿਜਲੀ ਆਦਿ ਦਾ ਵੀ ਪ੍ਰਬੰਧ ਕੀਤਾ ਹੈ।
ਜਿ਼ਕਰਯੋਗ ਹੈ ਕਿ ਸ਼ਾਮ 5 ਵਜੇ ਪਾਣੀ ਦਾ ਪੱਧਰ 205.5 ਮੀਟਰ ਤੱਕ ਵੱਧ ਗਿਆ ਸੀ। ਪਿਛਲੀ ਵਾਰ 2013 ਚ ਪਾਣੀ ਦਾ ਪੱਧਰ 207.3 ਮੀਟਰ ਤੱਕ ਪੁੱਜ ਗਿਆ ਸੀ। ਉਸੇ ਸਾਲ ਹਰਿਆਣਾ ਨੇ ਇੱਕ ਹੀ ਦਿਨ ਚ 8 ਲੱਖ ਕਿਊਸਕ ਪਾਣੀ ਛੱਡਿਆ ਸੀ। ਇਸੇ ਸਾਲ ਹਾਲੇ ਤੱਕ ਹਰਿਆਣਾ 6 ਕਿਊਸਕ ਪਾਣੀ ਛੱਡ ਚੁੱਕਾ ਹੈ।