ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ ਦਾ ਕਾਰਨਾਮਾ : 400 ਗ੍ਰਾਮ ਦੁੱਧ 'ਚ ਪਾਣੀ ਮਿਲਾ 32 ਬੱਚਿਆਂ ਨੂੰ ਵੰਡਿਆ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਮੀਡ-ਡੇ-ਮੀਲ 'ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 400 ਗ੍ਰਾਮ ਦੁੱਧ 'ਚ ਪਾਣੀ ਮਿਲਾ ਕੇ 32 ਬੱਚਿਆਂ ਨੂੰ ਵੰਡ ਦਿੱਤਾ ਗਿਆ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਸਕੂਲ ਦੇ ਮੁੱਖ ਅਧਿਆਪਕ ਵਿਰੁੱਧ ਕਾਰਵਾਈ ਲਈ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈ।
 

ਜਾਣਕਾਰੀ ਮੁਤਾਬਿਕ ਇਹ ਘਟਨਾ ਮਿਰਜ਼ਾਪੁਰ ਦੇ ਬਰੈਨੀ ਪਿੰਡ ਦੇ ਪ੍ਰੀ ਸੈਕੰਡਰੀ ਸਕੂਲ ਦੀ ਹੈ। ਬੀਤੇ ਬੁੱਧਵਾਰ ਨੂੰ ਵਿੰਧਿਆਚਲ ਡਿਵੀਜ਼ਨ ਦੇ  ਮੰਡਲ ਕੋਆਰਡੀਨੇਟਰ ਐਮਡੀਐਮ ਰਾਕੇਸ਼ ਤਿਵਾਰੀ ਸਕੂਲ ਦੇ ਦੌਰੇ 'ਤੇ ਗਏ ਸਨ। ਜਾਂਚ ਦੌਰਾਨ ਸਕੂਲ 'ਚ ਕੁੱਲ 32 ਵਿਦਿਆਰਥੀ ਮੌਜੂਦ ਸਨ, ਜਦਕਿ ਸਕੂਲ ਮੁਤਾਬਿਕ ਉਨ੍ਹਾਂ ਕੋਲ 68 ਵਿਦਿਆਰਥੀ ਪੜ੍ਹਦੇ ਹਨ। ਜਾਂਚ ਦੌਰਾਨ ਰਸੋਈ 'ਚ 400 ਗ੍ਰਾਮ ਦੁੱਧ ਦਾ ਸਿਰਫ਼ ਇੱਕ ਪੈਕੇਟ ਮਿਲਿਆ। ਪੁੱਛਣ 'ਤੇ ਰਸੋਈਏ ਨੇ ਦੱਸਿਆ ਕਿ 400 ਗ੍ਰਾਮ ਦੁੱਧ ਪਾਣੀ 'ਚ ਹੀ ਪਾਣੀ ਮਿਲਾ ਕੇ 32 ਵਿਦਿਆਰਥੀਆਂ ਨੂੰ ਵੰਡ ਦਿੱਤਾ ਗਿਆ ਹੈ।
 

ਚੁੱਲ੍ਹੇ 'ਤੇ ਪਕਾਈ ਜਾ ਰਹੀ ਖਿਚੜੀ ਵੀ ਸਿਰਫ਼ 1 ਕਿੱਲੋ ਚੌਲ ਨਾਲ ਬਣ ਰਹੀ ਸੀ। ਰਸੋਈਏ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਡਵੀਜ਼ਨਲ ਕੋਆਰਡੀਨੇਟਰ ਨੇ ਇਸ ਬਾਰੇ ਸਹਾਇਕ ਅਧਿਆਪਕ ਪ੍ਰਕਾਸ਼ ਨਾਥ ਪਟੇਲ ਅਤੇ ਰਮੇਸ਼ ਤੋਂ ਪੁੱਛਗਿੱਛ ਕੀਤੀ। ਜਾਣਕਾਰੀ ਸਹੀ ਹੋਣ 'ਤੇ ਉਨ੍ਹਾਂ ਨੇ ਸਕੂਲ ਦੇ ਮੁੱਖ ਅਧਿਆਪਕ ਤੇਜੂ ਨੂੰ ਫ਼ੋਨ ਕਰਕੇ ਝਾੜ ਲਗਾਈ। 
 

ਮਿਰਜ਼ਾਪੁਰ ਦੇ ਬੀਐਸਏ ਵੀਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਬਰੈਨੀ ਪ੍ਰੀ ਸੈਕੰਡਰੀ ਸਕੂਲ ਵਿੱਚ ਦੁੱਧ ਦਾ ਮਾਮਲਾ ਮੇਰੇ ਧਿਆਨ 'ਚ ਆਇਆ ਹੈ। ਇੱਕ ਕਿਲੋ ਚੌਲ ਨਾਲ ਖਿਚੜੀ ਬਣਾਉਣ ਦੀ ਜਾਣਕਾਰੀ ਮੈਨੂੰ ਨਹੀਂ ਸੀ। ਇਸ ਮਾਮਲੇ 'ਚ ਸਕੂਲ ਦੇ ਮੁੱਖ ਅਧਿਆਪਕ ਨਾਲ ਗੱਲ ਕੀਤੀ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:water mixed in 400 grams milk and divided into 32 children in Mirzapur Uttar Pradesh