ਮੱਧ ਗੁਜਰਾਤ ਦੇ ਨਰਮਦਾ ਜ਼ਿਲ੍ਹੇ ’ਚ ਕੇਵੜੀਆ ਨੇੜੇ ਸਥਾਪਤ ਸਰਦਾਰ ਵੱਲਭਭਾਈ ਪਟੇਲ ਦੀ 182 ਮੀਟਰ ਉੱਚੀ ਵਿਸ਼ਾਲ ਮੂਰਤੀ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਦੀ ਪਹਿਲੀ ਬਰਸਾਤ ’ਚ ਹੀ ਪਾਣੀ ਚੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ।
ਲਗਭਗ 3,000 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਮੂਰਤੀ, ਜਿਸ ਨੂੰ (ਸਟੈਚੂ ਆਫ਼ ਯੂਨਿਟੀ) ਦਾ ਨਾਂਅ ਵੀ ਦਿੱਤਾ ਗਿਆ ਹੈ, ਨੂੰ ਪਿਛਲੇ ਵਰ੍ਹੇ 31 ਅਕਤੂਬਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।
ਤਦ ਤੋਂ ਬਾਅਦ ਨਰਮਦਾ ਜ਼ਿਲ੍ਹੇ ਦੀ ਗਰੁੜੇਸ਼ਵਰ ਤਹਿਸੀਲ ਵਿੱਚ ਕੋਈ ਮੀਂਹ ਵੀ ਨਹੀਂ ਪਿਆ। ਇਸ ਮੂਰਤੀ ਵਾਲੀ ਥਾਂ ’ਤੇ ਪਿਛਲੇ 24 ਘੰਟਿਆਂ ਵਿੱਚ ਸਿਰਫ਼ 11 ਮਿਲੀਮੀਟਰ ਤੇ ਹੁਣ ਤੱਕ ਦੇ ਵਰਖਾ ਪੱਧਰ ਦਾ ਸਿਰਫ਼ ਸੱਤ ਤੋਂ ਅੱਠ ਫ਼ੀ ਸਦੀ ਵਰਖਾ ਹੀ ਦਰਜ ਹੋਈ ਹੈ।
ਅੱਜ ਸਵੇਰ ਤੋਂ ਦੁਪਹਿਰ ਤੱਕ ਇੱਥੇ 100 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਇਸ ਮੂਰਤੀ ਦੀ ਛਾਤੀ ਵਿੱਚ ਦਿਲ ਵਾਲੀ ਥਾਂ ਉੱਤੇ 153 ਕਿਲੋਮੀਟਰ ਦੀ ਉਚਾਈ ਉੱਤੇ ਦੂਰ–ਦੁਰਾਡੇ ਦੇ ਸੋਹਣੇ ਦ੍ਰਿਸ਼ ਵੇਖਣ ਲਈ ਇੱਕ ਗੈਲਰੀ ਬਣੀ ਹੋਈ ਹੈ; ਜਿੱਥੋਂ ਇੱਕ ਵਾਰੀ ਵਿੱਚ 200 ਵਿਅਕਤੀ ਖੜ੍ਹੇ ਹੋ ਕੇ ਆਨੰਦ ਮਾਣ ਸਕਦੇ ਹਨ।
ਇਸ ਗੈਲਰੀ ਵਿੱਚ ਵੀ ਬਰਸਾਤੀ ਪਾਣੀ ਭਰ ਗਿਆ ਹੈ। ਅੱਜ ਉੱਥੇ ਪੁੱਜੇ ਸੈਲਾਨੀਆਂ ਨੇ ਸ਼ਿਕਾਇਤ ਕੀਤੀ ਕਿ ਕਈ ਥਾਵਾਂ ਤੋਂ ਪਾਣੀ ਚੋ ਰਿਹਾ ਹੈ।
ਇਸ ਮੂਰਤੀ ਦੇ ਨਿਰਮਾਣ ਤੇ ਰੱਖ–ਰਖਾਅ ਦਾ ਕੰਮ ਲਾਰਸਨ ਐਂਡ ਟੁਬਰੋ ਕੰਪਨੀ ਕੋਲ ਹੈ। ਨਰਮਾ ਜ਼ਿਲ੍ਹੇ ਦੇ ਕੁਲੈਕਟਰ (DC) ਸ੍ਰੀ ਆਈਕੇ ਪਟੇਲ ਨੇ ਪ੍ਰਵਾਨ ਕੀਤਾ ਕਿ ਮੂਰਤੀ ਦੇ ਕੁਝ ਹਿੱਸਿਆਂ ਵਿੱਚ ਪਾਣੀ ਚੋਣ ਦੀ ਸਮੱਸਿਆ ਹੈ। ਉਸ ਦਾ ਹੱਲ ਲੱਭਿਆ ਜਾ ਰਿਹਾ ਹੈ।