ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Mumbai Rains: ਮੁੰਬਈ 'ਚ ਭਾਰੀ ਮੀਂਹ ਨਾਲ ਜਲ ਥਲ, ਤੇਜ਼ ਮੀਂਹ ਪੈਣ ਦੀ ਚੇਤਾਵਨੀ 

ਸ਼ੁੱਕਰਵਾਰ ਨੂੰ ਭਾਰੀ ਮੀਂਹ ਨਾਲ ਹੀ ਮਹਾਰਾਸ਼ਟਰ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ। ਸ਼ੁੱਕਰਵਾਰ ਦੀ ਸਵੇਰ ਨੂੰ ਮੁੰਬਈ ਵਿੱਚ ਭਾਰੀ ਮੀਂਹ ਪਿਆ। ਸਵੇਰੇ ਸਵੇਰੇ ਪਏ ਮੀਂਹ ਨਾਲ ਸ਼ਹਿਰ ਦਾ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਹੋ ਗਿਆ।

 

ਮੁੰਬਈ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਕਿ ਸੜਕਾਂ 'ਤੇ ਪਾਣੀ ਭਰਨ ਦੀ ਸਥਿਤੀ ਬਣ ਗਈ।  ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਸੜਕਾਂ ਉੱਤੇ ਟ੍ਰੈਫਿਕ ਜਾਮ ਵੇਖਣ ਨੂੰ ਮਿਲਿਆ ਅਤੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। 

 

 

 

 

ਮਹਾਰਾਸ਼ਟਰ ਦੇ ਪਾਲਘਰ ਵਿੱਚ ਵੀ ਮੀਂਹ ਪਿਆ ਅਤੇ ਅਗਲੇ ਚਾਰ ਘੰਟਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਮੀਂਹ ਨੂੰ ਲੈ ਕੇ ਜਿਸ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਉਸ ਨਾਲ ਮੁੰਬਈ ਦੀ ਤੇਜ਼ ਰਫ਼ਤਾਰ ਰੁਕ ਵੀ ਸਕਦੀ ਹੈ।
 

 

 

 

 

 

ਨਿਊਜ਼ ਏਜੰਸੀ ਏਐਨਆਈ ਅਨੁਸਾਰ, ਮੁੰਬਈ ਅਤੇ ਨੇੜਲੇ ਇਲਾਕਿਆਂ ਵਿੱਚ ਅੱਜ ਸਵੇਰੇ ਭਾਰੀ ਮੀਂਹ ਪਿਆ। ਮੀਂਹ ਕਾਰਨ ਮੁੰਬਈ ਦਾ ਤਾਪਮਾਨ ਵੀ ਹੇਠਾਂ ਆ ਗਿਆ। ਉਥੇ,  ਆਈ.ਐਮ.ਡੀ. ਅਰਥਾਤ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਗਰੇਟਰ ਮੁੰਬਈ, ਥਾਣੇ ਅਤੇ ਪਾਲਘਰ ਵਿੱਚ ਅਗਲੇ ਚਾਰ ਘੰਟਿਆਂ ਵਿੱਚ ਬਹੁਤ ਭਾਰੀ ਮੀਂਹ ਪਵੇਗਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wather Update Mumbai receives heavy rainfall Rain in Maharashtra IMD