ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸੀਂ ਫੋਕੇ ਐਲਾਨ ਨਹੀਂ ਕਰਦੇ, ਕੁਝ ਕਰ ਕੇ ਵਿਖਾਉਂਦੇ ਹਾਂ: PM ਮੋਦੀ

ਅਸੀਂ ਫੋਕੇ ਐਲਾਨ ਨਹੀਂ ਕਰਦੇ, ਕੁਝ ਕਰ ਕੇ ਵਿਖਾਉਂਦੇ ਹਾਂ: PM ਮੋਦੀ

17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੋਣਾਂ ਆਉਂਦਿਆਂ ਹੀ ਨਵੀਂਆਂ ਰੇਲਾਂ ਦੇ ਐਲਾਨ ਹੋਣ ਲੱਗਦੇ ਸਨ ਤੇ ਕਿਸਾਨਾਂ ਨੂੰ ਮੁਆਵਜ਼ੇ ਦੇ ਐਲਾਨ ਕੀਤੇ ਜਾਂਦੇ ਸਨ ਪਰ ਅਸੀਂ ਦੇਸ਼ ਨੂੰ ਸਿਆਸਤ ਤੇ ਵਾਅਦਿਆਂ ਦੀ ਥਾਂ ‘ਕਾਰਗੁਜ਼ਾਰੀ ਦੀ ਸਿਆਸਤ’ ਵੱਲ ਲਿਜਾ ਰਹੇ ਹਾਂ।

 

 

ਸ੍ਰੀ ਮੋਦੀ ਨੇ ਕਿਹਾ ਕਿ ਸੰਸਦ ’ਚ ਪਹਿਲਾਂ ਇੰਝਹੀ ਬਹੁਤ ਸਾਰੀਆਂ ਰੇਲ–ਗੱਡੀਆਂ ਦੇ ਐਲਾਨ ਕੀਤੇ ਗਏ ਪਰ ਸ਼ੁਰੂ ਇੱਕ ਵੀ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਉਨ੍ਹਾਂ ਰੇਲ–ਗੱਡੀਆਂ ਦਾ ਕਦੇ ਦਸਤਾਵੇਜ਼ਾਂ ਵਿੱਚ ਕੋਈ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਅਖ਼ਬਾਰ ਦਾ ਕੋਈ ਪੰਨਾ ਖ਼ਾਲੀ ਛੱਡਣ ਵਾਲੇ ਨਹੀਂ ਹਾਂ, ਅਸੀਂ ਨਵਾਂ ਅਧਿਆਇ ਲਿਖਣ ਵਾਲਿਆਂ ’ਚੋਂ ਹਾਂ।

 

 

ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਦੀ ਸਮਰੱਥਾ, ਵਸੀਲਿਆਂ ਤੇ ਦੇਸ਼ ਦੇ ਸੁਫ਼ਨਿਆਂ ਉੱਤੇ ਭਰੋਸਾ ਕਰਨ ਵਾਲੇ ਲੋਕ ਹਾਂ। ਅਸੀਂ ਪੂਰੀ ਈਮਾਨਦਾਰੀ ਤੇ ਲਗਨ ਨਾਲ ਦੇਸ਼ ਵਾਸੀਆਂ ਨੂੰ ਬਿਹਤਰ ਭਵਿੱਖ ਲਈ ਦੇਸ਼ ਵਿੱਚ ਉਪਲਬਧ ਹਰੇਕ ਵਸੀਲੇ ਦਾ ਉਪਯੋਗ ਕਰਨ ਦੇ ਜਤਨ ਕਰ ਰਹੇ ਹਾਂ। ਅੱਜ ਭਾਰਤ ਪੂਰੇ ਆਤਮ–ਵਿਸ਼ਵਾਸ ਨਾਲ ਆਪਣੀ ਅਰਥ–ਵਿਵਸਕਾ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ–ਵਿਵਸਥਾ ਬਣਾਉਣ ’ਚ ਲੱਗਾ ਹੋਇਆ ਹੈ।

 

 

ਇਹ ਟੀਚਾ ਅਰਥ–ਵਿਵਸਥਾ ਦੇ ਨਾਲ–ਨਾਲ 130 ਕਰੋੜ ਭਾਰਤੀਆਂ ਦੀ ਔਸਤ ਆਮਦਨ, ਉਨ੍ਹਾਂ ਦੀ ਰਹਿਣੀ–ਬਿਹਿਣੀ ਤੇ ਉਨ੍ਹਾਂ ਦੇ ਬਿਹਤਰ ਭਵਿੱਖ ਨਾਲ ਜੁੜਿਆ ਹੋਇਆ ਹੈ। ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਜਿਵੇਂ ਸੰਪਾਦਕ ਅਖ਼ਬਾਰ ਦਾ ਹਰ ਪੰਨਾ ਵਧੀਆ ਤੋਂ ਵਧੀਆ ਬਣਾਉਣ ਲਈ ਆਪਣਾ ਜੀਅ–ਜਾਨ ਲਾ ਦਿੰਦੇ ਹਨ, ਉਸੇ ਤਰ੍ਹਾਂ ਅਸੀਂ ਵੀ ਦੇਸ਼ ਦੇ ਹਰੇਕ ਵਰਗ ਤੇ ਖਿ਼ੱਤੇ ਨੂੰ ਬਿਹਤਰ ਬਣਾ ਰਹੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਇੱਥੇ ਸਰਕਾਰਾਂ ਨੇ ਦੇਸ਼ ਦੇ ਕੁਝ ਹਿੱਸਿਆਂ ਨੂੰ ਖ਼ਾਲੀ ਛੱਡ ਦਿੱਤਾ ਸੀ। ਪਰ ਜਿਵੇਂ ਸੰਪਾਦਕ ਆਪਣੇ ਅਖ਼ਬਾਰ ਦਾ ਕੋਈ ਪੰਨਾ ਖ਼ਾਲੀ ਨਹੀਂ ਛੱਡਦੇ, ਇਸੇ ਲਈ ਅਸੀਂ ਵੀ ਉਨ੍ਹਾਂ ਖ਼ਾਲੀ ਥਾਵਾਂ ਨੂੰ ਹੁਣ ਭਰ ਰਹੇ ਹਾਂ। ਉਹ ਜ਼ਿਲ੍ਹੇ ਜਿਹੜੇ ਸਭ ਤੋਂ ਵੱਧ ਪੱਛੜੇ ਹੋਏ ਸਨ, ਉੱਥੇ ਔਰਤਾਂ ਤੇ ਨਵ–ਜਨਮਿਆਂ ਦੀ ਮੌਤ, ਕੁਪੋਸ਼ਣ ਤੇ ਸੜਕ–ਪਾਣੀ ਦਾ ਸੰਕਟ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੀ।

 

 

ਪਹਿਲਾਂ ਦੀਆਂ ਸਰਕਾਰਾਂ ਨੇ ਤਾਂ ਇਨ੍ਹਾਂ ਜ਼ਿਲ੍ਹਿਆਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਸੀ। ਅੱਜ ਅਸੀਂ ਬਿਹਤਰ ਕੱਲ੍ਹ ਦੀ ਗੱਲ ਕਰ ਰਹੇ ਹਾਂ। ਪਰ ਇਨ੍ਹਾਂ ਜ਼ਿਲ੍ਹਿਆ ਵਿੱਚ ਦੇਸ਼ ਦੇ 15 ਕਰੋੜ ਬਹੁਤ ਜ਼ਿਆਦਾ ਗ਼ਰੀਬ ਲੋਕ ਰਹਿੰਦੇ ਹਨ। ਕੀ ਬਿਹਤਰ ਕੱਲ੍ਹ ਲਈ ਇਨ੍ਹਾਂ ਦੇ ਸੁਫ਼ਨਿਆਂ ਦੇ ਕੋਈ ਅਰਥ ਨਹੀਂ ਰੱਖਦੇ। ਕੀ ਇਨ੍ਹਾਂ ਲੋਕਾਂ ਨੂੰ ਬਿਹਤਰ ਕੱਲ੍ਹ ਦਾ ਸੁਫ਼ਨਾ ਵੇਖਣ ਦਾ ਕੋਈ ਅਧਿਕਾਰ ਨਹੀਂ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We are establishing tradition of Politics of Performance says PM Modi