ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸੀਂ ਲੜਨ–ਮਰਨ ਨੂੰ ਤਿਆਰ, ਭਾਜਪਾ ਸਾਨੂੰ ਧਮਕਾਵੇ ਨਾ: ਸੰਜੇ ਰਾਉਤ

ਅਸੀਂ ਲੜਨ–ਮਰਨ ਨੂੰ ਤਿਆਰ, ਭਾਜਪਾ ਸਾਨੂੰ ਧਮਕਾਵੇ ਨਾ: ਸੰਜੇ ਰਾਉਤ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਅੱਜ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਡਰਾਉਣ ਜਾਂ ਧਮਕਾਉਣ ਦੀ ਕੋਸ਼ਿਸ਼ ਨਾ ਕਰੇ ਤੇ ਸ਼ਿਵ ਸੈਨਾ ਨੂੰ ਆਪਣਾ ਸਿਆਸੀ ਰਾਹ ਚੁਣਨ ਦੇਵੇ। ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਲੜਨ ਤੇ ਮਰਨ ਲਈ ਤਿਅਰ ਹਾਂ ਪਰ ਧਮਕੀ ਜਾਂ ਜ਼ਬਰਦਸਤੀ ਦੀ ਰਣਨੀਤੀ ਨੂੰ ਬਰਦਾਸ਼ਤ ਨਹੀਂ ਕਰਾਂਗੇ।

 

 

ਸ੍ਰੀ ਰਾਉਤ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਾਲੀਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੰਦ ਦਰਵਾਜ਼ਿਆਂ ਪਿਛਲੀ ਸੱਤਾ ਦੀ ਵੰਡ ਦੇ ਫ਼ਾਰਮੂਲੇ ’ਤੇ ਕੀਤੀਆਂ ਟਿੱਪਣੀਆਂ ਦਾ ਜ਼ਿਕਰ ਕਰ ਰਹੇ ਸਨ। ਸ੍ਰੀ ਰਾਉਤ ਨੇ ਕਿਹਾ ਕਿ ਉਨ੍ਹਾਂ ਸੁਣਿਆ ਹੇ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਦੇਵੇਂਦਰ ਫੜਨਵੀਸ ਹੀ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵੀ ਵਾਰ–ਵਾਰ ਦੁਹਰਾ ਰਹੀ ਹੈ ਕਿ ਉਨ੍ਹਾਂ ਦਾ ਹੀ ਮੁੱਖ ਮੰਤਰੀ ਬਣੇਗਾ।

 

 

ਉੱਧਰ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਨਾਲ ਹੀ ਫ਼ੌਜ ਨੂੰ 50–50 ਦੀ ਸੱਤਾ–ਭਾਈਵਾਲੀ ਮਿਲਣ ਦੀ ਗੱਲ ਹੋਈ ਸੀ। ਭਾਵੇਂ ਸ਼ਾਹ ਤੇ ਫੜਨਵੀਸ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਤੇ ਸ੍ਰੀ ਠਾਕਰੇ ਨੂੰ ਝੂਠਾ ਦੱਸ ਕੇ ਉਨ੍ਹਾਂ ਉੱਤੇ ਭਾਜਪਾ ਨਾਲ ਗੱਠਜੋੜ ਖ਼ਤਮ ਕਰਨ ਦਾ ਦੋਸ਼ ਲਾ ਦਿੱਤਾ।

 

 

ਸ੍ਰੀ ਰਾਉਤ ਨੇ ਕਿਹਾ ਕਿ ਤੁਸੀਂ ਬੰਦ ਦਰਵਾਜ਼ੇ ਪਿੱਛੇ ਕੀਤੇ ਗਏ ਫ਼ੈਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ? ਚੋਣ ਨਤੀਜਾ ਆਉਣ ਤੱਕ ਭਾਈਵਾਲੀ ਤੋਂ ਮਨ੍ਹਾ ਕਰਨ ਲਈ ਤੁਸੀਂ ਹੁਣ ਤੱਕ ਚੁੱਪ ਕਿਉਂ ਰਹੇ?

 

 

ਸ੍ਰੀ ਰਾਉਤ ਨੇ ਅੱਗੇ ਕਿਹਾ ਕਿ ਭਾਜਪਾ ਸਦਾ ਬੰਦ ਦਰਵਾਜ਼ਿਆਂ ਪਿੱਛੇ ਲਏ ਫ਼ੈਸਲੇ ਜਨਤਾ ਸਾਹਵੇਂ ਲਿਆਉਣ ਤੋਂ ਮਨ੍ਹਾ ਕਰਦੀ ਹੈ ਪਰ ਜੇ ਉਨ੍ਹਾਂ ਆਪਣੇ ਸ਼ਬਦ ਤੇ ਵਾਅਦੇ ਪੂਰੇ ਕੀਤੇ ਹੁੰਦੇ, ਤਾਂ ਇਹ ਮਾਮਲਾ ਕਦੇ ਵੀ ਖੁੱਲ੍ਹ ਕੇ ਸਾਹਮਣੇ ਨਾ ਆਉਂਦਾ।

 

 

ਸੋਮਵਾਰ ਨੂੰ ਐਂਜੀਓ–ਪਲਾਸਟੀ ਕਰਵਾਉਣ ਤੋਂ ਬਾਅਦ ਸ੍ਰੀ ਰਾਉਤ ਨੇ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We are ready to fight and die BJP should not intimidate us Sanjay Raut