ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਵਾਹ 'ਤੇ ਦਬਾਅ ਬਣਾਉਣ ਦੇ ਦੋਸ਼ਾਂ ਬਾਰੇ ਡੇਰਾ ਸੱਚਾ ਸੌਦਾ ਨੇ ਦਿੱਤੀ ਸਫਾਈ

ਗ਼ਵਾਹ 'ਤੇ ਦਬਾਅ ਬਣਾਉਣ ਦੇ ਦੋਸ਼ਾਂ ਬਾਰੇ ਡੇਰਾ ਸੱਚਾ ਸੌਦਾ ਨੇ ਦਿੱਤੀ ਸਫਾਈ

ਡੇਰਾ ਸੱਚਾ ਸੌਦਾ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਡੇਰਾ ਤਾਂ ਮਾਨਵ ਭਲਾਈ ਦੇ ਕੰਮ ਕਰਨ ਲਈ ਮਸ਼ਹੂਰ ਇੱਕ ਸੰਸਥਾ ਹੈ ਤੇ ਡੇਰੇ ਨੂੰ ਬਦਨਾਮ ਕਰਨ ਲਈ ਸ਼ਾਜਿਸ਼ਕਰਤਾ ਲਗਾਤਾਰ ਝੂਠੇ ਮੁਕੱਦਮੇ ਤੇ ਸ਼ਿਕਾਇਤਾਂ ਕਰ ਰਹੇ ਹਨ।

 

ਡੇਰੇ ਨੇ ਇਹ ਨੋਟ ਇਸ ਲਈ ਜਾਰੀ ਕੀਤਾ ਹੈ ਕਿਉਂ ਕਿ ਇੱਕ ਸਾਬਕਾ ਡੇਰਾ ਸਮਰਥਕ ਨੇ ਪੁਲਿਸ ਕੋਲ ਕੇਸ ਦਰਜ ਕਰਾਇਆ ਹੈ ਕਿ ਉਸ ਉੱਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਡੇਰਾ ਸਮਰਥਕਾਂ ਨੂੰ ਨਪੁੰਸਕ ਬਣਾਉਣ ਦਾ ਕੇਸ ਵਾਪਸ ਲੈ ਲਵੇ। ਨਾਲ ਹੀ ਦੋਸ਼ ਲੱਗੇ ਹਨ ਕਿ ਡੇਰਾ ਦਬਾਅ ਬਣਾ ਰਿਹਾ ਹੈ ਕਿ ਉਹ ਰਾਮ ਰਹੀਮ ਦੇ ਹੱਕ ਵਿੱਚ ਗਵਾਹੀ ਵੀ ਦਿੱਤੀ ਜਾਵੇ।

 

ਡੇਰੇ ਦਾ ਕਹਿਣਾ ਹੈ ਕਿ ਉਹ ਸਾਰੇ ਦੇਸ਼ ਉਨ੍ਹਾਂ ਦੇ ਪੱਖ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਹਨ ਤੇ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਆਪਣੀ ਬੇਗੁਨਾਹੀ ਮਾਨਯੋਗ ਅਦਾਲਤ 'ਚ ਸਾਬਤ ਕਰਾਂਗੇ। ਡੇਰਾ ਸੱਚਾ ਸੌਦਾ ਸਿਰਸਾ ਦਾ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਵਿੱਚ ਕੋਈ ਭਰੋਸਾ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:we beleive in justice will not use any wrong method claimed dera sirsa