ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਪਾਕਿਸਤਾਨੀਆਂ ਨੂੰ ਵੁਹਾਨ ਤੋਂ ਕੱਢਣ 'ਤੇ ਵਿਚਾਰ ਕਰ ਰਿਹੈ ਭਾਰਤ!

ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਭਾਰਤ ਪਾਕਿਸਤਾਨੀ ਵਿਦਿਆਰਥੀਆਂ ਨੂੰ ਕੋਰੋਨੋ ਵਾਇਰਸ ਪ੍ਰਭਾਵਤ ਹੁਬੇਈ ਸੂਬੇ ਤੋਂ ਬਾਹਰ ਕੱਢਣ ਬਾਰੇ ਵਿਚਾਰ ਕਰ ਸਕਦਾ ਹੈ। ਮੰਤਰਾਲੇ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਪਾਕਿਸਤਾਨ ਨੇ ਅਜੇ ਤੱਕ ਅਜਿਹੀ ਕੋਈ ਬੇਨਤੀ ਨਹੀਂ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਵੁਹਾਨ ਸ਼ਹਿਰ ਵਿਚ ਫਸੇ ਸੈਂਕੜੇ ਪਾਕਿਸਤਾਨੀ ਵਿਦਿਆਰਥੀਆਂ ਨੇ ਇਮਰਾਨ ਖਾਨ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਉਹ ਚੀਨ ਦੇ ਬੁਰੀ ਤਰ੍ਹਾਂ ਪ੍ਰਭਾਵਤ ਹੁਬੇਈ ਪ੍ਰਾਂਤ ਤੋਂ ਉਨ੍ਹਾਂ ਨੂੰ ਕੱਢਣ।

 

ਪਾਕਿਸਤਾਨੀ ਵਿਦਿਆਰਥੀਆਂ ਦੁਆਰਾ ਕੀਤੀਆਂ ਗਈਆਂ ਅਪੀਲਾਂ ਬਾਰੇ ਅਤੇ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਉਨ੍ਹਾਂ ਨੂੰ ਕੱਢਣ ਵਿੱਚ ਮਦਦ ਕਰ ਸਕਦਾ ਹੈ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, "ਸਾਨੂੰ ਪਾਕਿਸਤਾਨ ਸਰਕਾਰ ਤੋਂ ਅਜਿਹੀ ਕੋਈ ਬੇਨਤੀ ਨਹੀਂ ਮਿਲੀ ਹੈ। ਪਰ ਜੇ ਉਪਲਬਧ ਸਥਿਤੀ ਨੂੰ ਧਿਆਨ ਰੱਖਦਿਆਂ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਅਸੀਂ ਇਸ ਵੱਲ ਧਿਆਨ ਦੇ ਸਕਦੇ ਹਾਂ।'

 

ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਨਹੀਂ ਕੀਤਾ ਕਿ ਬੇਨਤੀ ਤੇ ਵਿਚਾਰ ਕਰਨ ਲਈ ਜ਼ਰੂਰੀ ਸ਼ਰਤਾਂ ਕੀ ਹੋਣਗੀਆਂ ਭਾਰਤ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੁਹਾਨ ਤੋਂ ਮਾਲਦੀਵ ਦੇ ਸੱਤ ਨਾਗਰਿਕਾਂ ਸਮੇਤ 654 ਲੋਕਾਂ ਨੂੰ ਬਾਹਰ ਕੱਢਿਆ ਹੈ। ਭਾਰਤੀ ਵਿਦਿਆਰਥੀਆਂ ਦੇ ਕੱਢੇ ਜਾਣ 'ਤੇ ਪਾਕਿਸਤਾਨੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕਰਕੇ ਆਪਣੀ ਸਰਕਾਰ ਨੂੰ ਵੀ ਅਜਿਹਾ ਕਰਨ ਲਈ ਕਿਹਾ ਹੈ।

 

ਇਨ੍ਹਾਂ ਚੋਂ ਇਕ ਵੀਡੀਓ ਇਕ ਪਾਕਿਸਤਾਨੀ ਵਿਦਿਆਰਥੀ ਹਵਾਈ ਅੱਡੇ ਜਾਣ ਲਈ ਬੱਸ ਸਵਾਰ ਭਾਰਤੀ ਵਿਦਿਆਰਥੀਆਂ ਨੂੰ ਦੇਖ ਰਿਹਾ ਹੈ ਤੇ ਉਸ ਦਾ ਕਹਿਣਾ ਹੈ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਰਿਹਾ ਹੈ ਤੇ ਪਾਕਿਸਤਾਨ ਸਰਕਾਰ ਕਹਿੰਦੀ ਹੈ, “ਤੁਸੀਂ ਜੀਓ ਜਾਂ ਮਰ ਜਾਓ, ਅਸੀਂ ਉਨ੍ਹਾਂ ਨੂੰ ਮੁਲਕ ਵਾਪਸ ਨਹੀਂ ਲੈ ਜਾ ਸਕਦੇ ਜਾਂ ਸਹੂਲਤਾਂ ਨਹੀਂ ਦੇਵਾਂਗੇ।

 

ਇੱਕ ਵਾਇਰਲ ਵੀਡੀਓ ਉਨ੍ਹਾਂ ਕਿਹਾ, ‘ਤੁਹਾਡੇ ’ਤੇ ਸ਼ਰਮ ਆਉਂਦੀ ਹੈ ਪਾਕਿਸਤਾਨ ਸਰਕਾਰ। ਭਾਰਤ ਤੋਂ ਸਿੱਖੋ ਕਿ ਉਹ ਆਪਣੇ ਲੋਕਾਂ ਦੀ ਕਿਵੇਂ ਸੰਭਾਲ ਕਰਦਾ ਹੈ।'

 

ਪਾਕਿਸਤਾਨ ਦੇ ਚੀਨ 28 ਹਜ਼ਾਰ ਤੋਂ ਵੱਧ ਵਿਦਿਆਰਥੀ ਹਨ, ਜਿਨ੍ਹਾਂ ਚੋਂ 500 ਵੁਹਾਨ ਵਿਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We can look into it resources permitting MEA on evacuating Pakistan students from Wuhan