ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੂੰ ਕਿਸੇ ਮੋਦੀ ਜਾਂ ਅਮਿਤ ਸ਼ਾਹ ਦੇ ਆਸ਼ੀਰਵਾਦ ਦੀ ਲੋੜ ਨਹੀਂ: ਸ਼ਿਵ ਸੈਨਾ

ਸਾਨੂੰ ਕਿਸੇ ਮੋਦੀ ਜਾਂ ਅਮਿਤ ਸ਼ਾਹ ਦੇ ਆਸ਼ੀਰਵਾਦ ਦੀ ਲੋੜ ਨਹੀਂ: ਸ਼ਿਵ ਸੈਨਾ

ਰਾਸ਼ਟਰਪਤੀ ਰਾਜ ਵੱਲ ਵਧਦੇ ਜਾ ਰਹੇ ਮਹਾਰਾਸ਼ਟਰ ਲਈ ਅੱਜ ਸ਼ੁੱਕਰਵਾਰ ਦਾ ਦਿਨ ਬਹੁਤ ਅਹਿਮ ਰਿਹਾ। ਐੱਨਡੀਏ ਦੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਸ਼ਿਵ–ਸੈਨਾ ਨੇ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਦੇ ਦਿੱਤਾ ਹੈ। ਅੱਜ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਅਸਤੀਫ਼ਾ ਸੌਂਪ ਦਿੱਤਾ। ਹੁਣ ਉਹ ਕਾਰਜਕਾਰੀ ਮੁੱਖ ਮੰਤਰੀ ਹਨ।

 

 

ਸ੍ਰੀ ਫੜਨਵੀਸ ਨੇ ਅਸਤੀਫ਼ਾ ਦੇਣ ਤੋਂ ਬਾਅਦ ਮਹਾਰਾਸ਼ਟਰ ਦੇ ਅਜਿਹੇ ਹਾਲਾਤ ਲਈ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੂੰ ਜ਼ਿੰਮੇਵਾਰ ਠਹਿਰਾਇਆ।

 

 

ਉੱਧਰ ਸ਼ਿਵ ਸੈਨਾ ਆਗੂ ਸ੍ਰੀ ਊਧਵ ਠਾਕਰੇ ਨੇ ਅੱਜ ਕਿਹਾ ਹੈ ਕਿ ਭਾਜਪਾ ਇਕੱਲੀ ਮਹਾਰਾਸ਼ਟਰ ਦੇ ਵਿਕਾਸ ਵਿੱਚ ਨਹੀਂ ਸੀ, ਸਗੋਂ ਉਹ ਵੀ ਬਰਾਬਰ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ ਨੇ ਕਦੇ ਵੀ ਵਿਕਾਸ ਵਿੱਚ ਕਦੇ ਕੋਈ ਅੜਿੱਕਾ ਨਹੀਂ ਡਾਹਿਆ।

 

 

ਸ੍ਰੀ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦੇ ਆਸ਼ੀਰਵਾਦ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ – ‘ਦੇਵੇਂਦਰ ਫੜਨਵੀਸ ਮੇਰੇ ਦੋਸਤ ਸਨ; ਇਸ ਲਈ ਪਿਛਲੀ ਵਾਰ ਅਸੀਂ ਉਨ੍ਹਾਂ ਨੂੰ ਸਰਕਾਰ ਬਣਾਉਣ ਵਿੱਚ ਸਹਿਯੋਗ ਦਿੱਤਾ ਸੀ ਪਰ ਅੱਜ ਜੋ ਉਨ੍ਹਾਂ ਨੇ ਬਿਆਨ ਦਿੱਤਾ ਹੈ, ਉਸ ਤੋਂ ਧੱਕਾ ਲੱਗਾ ਹੈ।’

 

 

ਸ੍ਰੀ ਊਧਵ ਠਾਕਰੇ ਨੇ ਅੱਗੇ ਕਿਹਾ ਕਿ ਉਨ੍ਹਾਂ ਭਾਜਪਾ ਨੂੰ ਕਦੇ ਵਿਰੋਧੀ ਜਾਂ ਦੁਸ਼ਮਣ ਧਿਰ ਨਹੀਂ ਮੰਨਿਆ ਪਰ ਉਨ੍ਹਾਂ ਨੂੰ ਝੂਠ ਬੋਲਣਾ ਛੱਡਣਾ ਹੋਵੇਗਾ। ‘ਅਸੀਂ ਮੋਦੀ ਜੀ ਉੱਤੇ ਕਦੇ ਕੋਈ ਟੀਕਾ–ਟਿੱਪਣੀ ਨਹੀਂ ਕਦੀ। ਮੋਦੀ ਨੇ ਦੋ ਵਾਰ ਮੈਨੂੰ ਛੋਟਾ ਭਰਾ ਆਖਿਆ ਹੈ।’

 

 

ਸ੍ਰੀ ਠਾਕਰੇ ਨੇ ਕਿਹਾ ਕਿ ਭਾਜਪਾ ਨੂੰ ਸੱਤਾ ਸਥਾਪਨਾ ਦਾ ਦਾਅਵਾ ਕਰਨਾ ਚਾਹੀਦਾ ਹੈ, ਨਹੀਂ ਤਾਂ ਹਰੇਕ ਪਾਰਟੀ ਸਾਹਵੇਂ ਸਾਰੇ ਵਿਕਲਪ ਖੁੱਲ੍ਹੇ ਹਨ। ਮਹਾਰਾਸ਼ਟਰ ਦੀ ਜਨਤਾ ਨੇ ਠਾਕਰੇ ਪਰਿਵਾਰ ਤੇ ਸ਼ਿਵ ਸੈਨਾ ਉੱਤੇ ਜਿੰਨਾ ਭਰੋਸਾ ਕੀਤਾ ਹੈ ਪਰ ਜੇ ਉਹ ਬੋਲਦੇ ਰਹਿਣਗੇ ਕਿ ਮੈਂ ਝੂਠਾ ਹਾਂ, ਤਾਂ ਮੈਂ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗਾ।

 

 

ਦਰਅਸਲ, ਸ੍ਰੀ ਠਾਕਰੇ ਉਸ ਗੱਲ ਤੋਂ ਖਿਝ ਗਏ, ਅੱਜ ਜਦੋਂ ਪ੍ਰੈੱਸ ਕਾਨਫ਼ਰੰਸ ਵਿੱਚ ਸ੍ਰੀ ਫੜਨਵੀਸ ਨੇ ਕਿਹਾ ਕਿ ਭਾਜਪਾ ਨੇ ਕਦੇ ਵੀ ਸ਼ਿਵ ਸੈਨਾ ਨੂੰ 50:50 ਦੇ ਫ਼ਾਰਮੂਲੇ ਦੀ ਗੱਲ ਨਹੀਂ ਕੀਤੀ। ਸ੍ਰੀ ਠਾਕਰੇ ਪਹਿਲੇ ਹੀ ਦਿਨ ਤੋਂ ਇਹ ਆਖ ਰਹੇ ਹਨ ਕਿ ਸ੍ਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਐਤਕੀਂ 50:50 ਦਾ ਫ਼ਾਰਮੂਲਾ ਲਾਗੂ ਹੋਵੇਗਾ; ਜਿਸ ਦਾ ਸਿੱਧਾ ਮਤਲਬ ਇਹੋ ਹੈ ਕਿ ਪਹਿਲੇ ਢਾਈ ਵਰ੍ਹੇ ਭਾਜਪਾ ਦਾ ਮੁੱਖ ਮੰਤਰੀ ਰਹੇਗਾ ਤੇ ਅਗਲੇ ਢਾਈ ਸਾਲ ਸ਼ਿਵ ਸੈਨਾ ਦਾ। ਪਰ ਹੁਣ ਭਾਜਪਾ ਆਖ ਰਹੀ ਹੈ ਕਿ ਅਜਿਹੇ ਕਿਸੇ ਸਮਝੌਤੇ ਬਾਰੇ ਕਦੇ ਕੋਈ ਗੱਲ ਨਹੀਂ ਹੋਈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We do not need blessings of Modi or Amit Shah Shiv Sena