ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਹਿਸ਼ਤਗਰਦਾਂ ਨਾਲ ਨਿਪਟਣ ਦਾ ਢੰਗ ਹੁਣ ਨਿਵੇਕਲਾ: ਏਅਰ ਚੀਫ਼ ਮਾਰਸ਼ਲ

ਦਹਿਸ਼ਤਗਰਦਾਂ ਨਾਲ ਨਿਪਟਣ ਦਾ ਢੰਗ ਹੁਣ ਨਿਵੇਕਲਾ: ਏਅਰ ਚੀਫ਼ ਮਾਰਸ਼ਲ

ਅੱਜ 87ਵੇਂ ਵਾਯੂ–ਸੈਨਾ ਦਿਵਸ ਮੌਕੇ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਕਿਹਾ ਹੈ ਕਿ ਗੁਆਂਢ ’ਚ ਇਸ ਵੇਲੇ ਮਾਹੌਲ ਕੁਝ ਗੰਭੀਰ ਕਿਸਮ ਦੀ ਚਿੰਤਾ ਵਾਲਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦ ਹਮਲਿਆਂ ਨਾਲ ਨਿਪਟਣ ਦੇ ਤਰੀਕਿਆਂ ਵਿੱਚ ਹੁਣ ਵੱਡੀ ਤਬਦੀਲੀ ਆ ਗਈ ਹੈ।

 

 

ਏਐੱਨਆਈ ਮੁਤਾਬਕ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਗੁਆਂਢੀ ਦੇਸ਼ ਵਿੱਚ ਸੁਰੱਖਿਆ ਦਾ ਮੌਜੂਦਾ ਮਾਹੌਲ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਪੁਲਵਾਮਾ ਹਮਲੇ ਨੇ ਸਭ ਨੂੰ ਇਹ ਯਾਦ ਕਰਵਾ ਦਿੱਤਾ ਸੀ ਕਿ ਦੇਸ਼ ਦੇ ਰੱਖਿਆ ਟਿਕਾਣਿਆਂ ਨੂੰ ਕਿੰਨਾ ਵੱਡਾ ਖ਼ਤਰਾ ਹੈ।

 

 

ਸ੍ਰੀ ਭਦੌਰੀਆ ਨੇ ਪਿਛਲੇ ਮਹੀਨੇ ਹੀ ਭਾਰਤੀ ਹਵਾਈ ਫ਼ੌਜ (ਵਾਯੂ ਸੈਨਾ) ਦੇ 26ਵੇਂ ਮੁਖੀ (ਏਅਰ ਚੀਫ਼ ਮਾਰਸ਼ਲ) ਵਜੋਂ ਅਹੁਦਾ ਸੰਭਾਲਿਆ ਸੀ।

ਦਹਿਸ਼ਤਗਰਦਾਂ ਨਾਲ ਨਿਪਟਣ ਦਾ ਢੰਗ ਹੁਣ ਨਿਵੇਕਲਾ: ਏਅਰ ਚੀਫ਼ ਮਾਰਸ਼ਲ

 

ਬਾਲਾਕੋਟ ਹਮਲੇ ਦਾ ਜ਼ਿਕਰ ਕਰਦਿਆਂ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਹੁਣ ਦਹਿਸ਼ਤਗਰਦ ਹਮਲਿਆਂ ਨਾਲ ਨਿਪਟਣ ਦੀ ਨੀਤੀ ਵਿੱਚ ਵੱਡੀ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲੀਡਰਸ਼ਿਪ ਨੇ ਸੰਕਲਪ ਲਿਆ ਹੈ ਕਿ ਦਹਿਸ਼ਤਗਰਦੀ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਨੂੰ ਸਜ਼ਾਵਾਂ ਜ਼ਰੂਰ ਦੇਣੀਆਂ ਹਨ।

 

 

ਚੇਤੇ ਰਹੇ ਕਿ ਇਸੇ ਵਰ੍ਹੇ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਇੱਕ ਆਤਮਘਾਤੀ ਬੰਬਾਰ ਨੇ ਸੀਆਰਪੀਐੱਫ਼ ਦੇ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੀ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਇਸ ਘਿਨਾਉਣੀ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ।

 

 

ਇਸੇ ਘਟਨਾ ਦਾ ਬਦਲਾ ਲੈਣ ਲਈ ਭਾਰਤੀ ਹਵਾਈ ਫ਼ੌਜ ਨੇ 26 ਫ਼ਰਵਰੀ ਨੂੰ ਪਾਕਿਸਤਾਨੀ ਸ਼ਹਿਰ ਬਾਲਾਕੋਟ ਸਥਿਤ ਜੈਸ਼ ਦੇ ਅੱਤਵਾਦੀ ਟਿਕਾਣੇ ਉੱਤੇ ਹਵਾਈ ਹਮਲਾ ਕਰ ਦਿੱਤਾ ਸੀ।

 

 

ਅੱਜ ਹਵਾਈ ਫ਼ੌਜ ਦੇ ਸਥਾਪਨਾ ਦਿਵਸ ਮੌਕੇ ਇੱਕ ਏਅਰ–ਸ਼ੋਅ ਵੀ ਹੋਣ ਜਾ ਰਿਹਾ ਹੈ; ਜਿਸ ਵਿੱਚ ਟਾਈਗਰ ਮੋਥ ਜਿਹੇ ਹਵਾਈ ਜਹਾਜ਼ ਅਤੇ ਡਕੋਟਾ ਟ੍ਰਾਂਸਪੋਰਟ ਹਵਾਈ ਜਹਾਜ਼ ਵੀ ਭਾਗ ਲੈਣਗੇ।

ਦਹਿਸ਼ਤਗਰਦਾਂ ਨਾਲ ਨਿਪਟਣ ਦਾ ਢੰਗ ਹੁਣ ਨਿਵੇਕਲਾ: ਏਅਰ ਚੀਫ਼ ਮਾਰਸ਼ਲ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We eliminate terrorists with a novel way says Air Chief Marshal