ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰੇ ਪਿਓ ਅਤੇ ਦਾਦੀ ਦੇ ਕਾਤਲਾਂ ਨੂੰ ਅਸੀਂ ਮੁਆਫ ਕੀਤਾ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਜਰਮਨੀ ਚ ਕਿਹਾ ਕਿ ਭਾਰਤੀ ਹੋਣ ਦਾ ਮਤਲਬ ਹੀ ਗੈਰਹਿੰਸਕ ਹੈ। ਉਨ੍ਹਾਂ ਕਿਹਾ ਕਿ ਮੈਂ ਖੁੱਦ ਹਿੰਸਾ ਦੇ ਦੌਰ ਤੋਂ ਲੰਘਿਆ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਅੱਤਵਾਦੀਆਂ ਨੇ ਮੇਰੇ ਪਿਓ ਅਤੇ ਦਾਦੀ ਦਾ ਕਤਲ ਕਰ ਦਿੱਤਾ ਪਰ ਇਸ ਤੋਂ ਅੱਗੇ ਵੱਧਣ ਦਾ ਇੱਕ ਹੀ ਰਸਤਾ ਮੁਆਫੀ ਦੇਣਾ ਹੈ। ਜਰਮਨੀ ਦੇ ਹੈਮਬਰਗ ਚ ਬਕਿਰਸ ਸਮਰ ਸਕੂਲ ਦੇ ਕੈਂਪਨਜੇਲ ਥਿਯੇਰ ਚ ਇੱਕ ਸਵਾਲ ਦੇ ਜਵਾਬ ਚ ਰਾਹੁਲ ਨੇ ਇਹ ਗੱਲਾਂ ਕੀਤੀਆਂ।

 

ਰਾਹੁਲ ਗਾਂਧੀ ਨੇ ਕਿਹਾ ਕਿ ਜਦ ਮੇਰੇ ਪਿਤਾ ਨੂੰ ਮਾਰਨ ਵਾਲੇ ਅੱਤਵਾਦੀ ਦੀ ਮੌਤ ਹੋਈ ਤਾਂ ਮੈਂ ਖੁਸ਼ ਨਹੀਂ ਹੋਇਆ। ਕਿਉਂਕਿ ਮੈਂ ਖੁੱਦ ਨੂੰ ਉਸਦੇ ਬੱਚਿਆਂ ਚ ਦੇਖਿਆ। ਮੈਂ ਹਿੰਸਾ ਨੂੰ ਝੱਲਿਆ ਹੈ ਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਸ ਨਾਲ ਨਜਿੱਠਣ ਦਾ ਇੱਕੋ ਇੱਕ ਤਰੀਕਾ ਹੈ ਮੁਆਫ ਕਰਨਾ ਅਤੇ ਮੁਆਫ ਕਰਨ ਲਈ ਤੁਹਾਨੂੰ ਇਹ ਸਮਝਾਉਣਾ ਹੋਵੇਗਾ ਕਿ ਇਹ ਹਿੰਸਾ ਕਿੱਥੋਂ ਆ ਰਹੀ ਹੈ।

 

ਜਿ਼ਕਰਯੋਗ ਹੈ ਕਿ ਜਰਮਨੀ ਦੀ ਚਾਰ ਦਿਨਾਂ ਯਾਤਰਾ ਤੇ ਹੈਮਬਰਗ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਮੰਤਰੀ ਅਤੇ ਸਾਂਸਦ ਨੀਲਸ ਏਨੈਨ ਨਾਲ ਮੁਲਾਕਾਤ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We forgive our father and grandmother killers: Rahul Gandhi