ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

23 ਮਈ ਨੂੰ ਪਤਾ ਚੱਲੇਗਾ ਕਿ ਜਨਤਾ ਕੀ ਚਾਹੁੰਦੀ ਹੈ: ਰਾਹੁਲ ਗਾਂਧੀ

23 ਮਈ ਨੂੰ ਪਤਾ ਚੱਲੇਗਾ ਕਿ ਜਨਤਾ ਕੀ ਚਾਹੁੰਦੀ ਹੈ: ਰਾਹੁਲ ਗਾਂਧੀ

ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਦਾ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਪਾਰਟੀ ਆਗੂਆਂ, ਕਾਰਕੁੰਨਾਂ ਦਾ ਸ਼ੁਕਰੀਆ ਅਦਾ ਕੀਤਾ।

 

 

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸੁਆਲ ਕੀਤਾ ਕਿ ਤੁਸੀਂ ਮੇਰੇ ਨਾਲ ਰਾਫ਼ੇਲ ਉੱਤੇ ਸਿੱਧੀ ਬਹਿਸ ਕਿਉਂ ਨਹੀਂ ਕੀਤੀ, ਤੁਸੀਂ ਮੇਰੇ ਸੁਆਲਾਂ ਦਾ ਜੁਆਬ ਕਿਉਂ ਨਹੀਂ ਦਿੱਤਾ।

 

 

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਮੋਦੀ ਜੀ ਦੇ ਮਾਤਾ–ਪਿਤਾ ਦਾ ਆਦਰ ਕਰਦਾ ਹਾਂ। ਉਨ੍ਹਾਂ ਖਿ਼ਲਾਫ਼ ਮੈਂ ਕੁਝ ਨਹੀਂ ਕਹਾਂਗਾ।

 

 

ਇੱਕ ਸੁਆਲ ਦੇ ਜੁਆਬ ਵਿੱਚ ਰਾਹੁਲ ਗਾਂਧੀ ਨੇ ਕਿਹਾ 23 ਮਈ ਨੂੰ ਪਤਾ ਚੱਲ ਜਾਵੇਗਾ ਕਿ ਆਖ਼ਰ ਜਨਤਾ ਕੀ ਚਾਹੁੰਦੀ ਹੈ?

 

 

ਉੱਧਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੋਵਾਂ ਨੇ ਵੀ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਕੇ ਪਿਛਲੇ ਪੰਜ ਵਰਿ੍ਹਆਂ ਦੌਰਾਨ ਮਿਲੇ ਸਹਿਯੋਗ ਲਈ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

 

ਪਿਛਲੇ ਦੋ ਦਿਨਾਂ ਤੋਂ ਕਾਂਗਰਸ ਨੇ ਪ੍ਰੱਗਿਆ ਸਿੰਘ ਠਾਕੁਰ ਦੇ ਮਹਾਤਮਾ ਗਾਂਧੀ ਦੇ ਕਾਤਲ ਬਾਰੇ ਦਿੱਤੇ ਬਿਆਨ ਕਾਰਨ ਭਾਜਪਾ ਨੂੰ ਨਿਸ਼ਾਨੇ ਉੱਤੇ ਲਿਆ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We shall know only on 23rd May what people want Rahul Gandhi