ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਖਵਾਂਕਰਨ ਖ਼ਤਮ ਕਰਨ ਦਾ ਭਾਜਪਾ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਣ ਦੇਵਾਂਗੇ: ਰਾਹੁਲ ਗਾਂਧੀ

ਰਾਖਵਾਂਕਰਨ ਖ਼ਤਮ ਕਰਨ ਦਾ ਭਾਜਪਾ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਣ ਦੇਵਾਂਗੇ: ਰਾਹੁਲ ਗਾਂਧੀ

ਤਰੱਕੀ ਭਾਵ ‘ਪ੍ਰੋਮੋਸ਼ਨ’ ’ਚ ਰਾਖਵੇਂਕਰਨ ਦੇ ਮਾਮਲੇ ’ਚ ਆਏ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (BJP – ਭਾਜਪਾ) ਅਤੇ ਆਰਐੱਸਐੱਸ (RSS) ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਕਿਹਾ ਹੈ ਕਿ ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਜਿੰਨੇ ਮਰਜ਼ੀ ਸੁਫ਼ਨੇ ਵੇਖ ਲੈਣ, ਅਸੀਂ ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵਾਂਗੇ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਸੰਵਿਧਾਨ ’ਤੇ ਲਗਾਤਾਰ ਹਮਲਾ ਕਰ ਰਹੀ ਹੈ। ਸੰਸਦ ’ਚ ਸਾਨੂੰ ਬੋਲਣ ਨਹੀਂ ਦੇ ਰਹੇ ਤੇ ਨਿਆਂਪਾਲਿਕਾ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ।

 

 

ਚੇਤੇ ਰਹੇ ਕਿ ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਹੈ ਕਿ ਪ੍ਰੋਮੋਸ਼ਨ ’ਚ ਰਾਖਵਾਂਕਰਨ ਨਾ ਤਾਂ ਮੌਲਿਕ ਅਧਿਕਾਰ ਹੈ, ਨਾ ਹੀ ਰਾਜ ਸਰਕਾਰਾਂ ਇਸ ਨੂੰ ਲਾਗੂ ਕਰਨ ਲਈ ਪਾਬੰਦ ਹਨ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਦੋਵੇਂ ਹੀ ਰਾਖਵੇਂਕਰਨ ਦੇ ਸਖ਼ਤ ਖਿ਼ਲਾਫ਼ ਹਨ। ਉਨ੍ਹਾਂ ਦੇ ਡੀਐੱਨਏ ’ਚ ਹੀ ਰਾਖਵਾਂਕਰਨ ਚੁਭਦਾ ਦਿਸਦਾ ਹੈ। ‘ਮੈਂ ਹਿੰਦੁਸਤਾਨ ਦੀ ਜਨਤਾ ਨੂੰ ਆਖ ਰਿਹਾ ਹਾਂ, ਖ਼ਾਸ ਤੌਰ ’ਤੇ ਦਲਿਤ, ਐੱਸਸੀ/ਐੱਸਟੀ ਸਮਾਜ ਦੇ ਲੋਕਾਂ ਨੂੰ, ਮੋਦੀ ਜੀ ਸੁਫ਼ਨਾ ਵੇਖਣ ਜਾਂ ਮੋਹਨ ਭਾਗਵਤ ਜੀ ਸੁਫ਼ਨਾ ਵੇਖਣ – ਅਸੀਂ ਰਾਖਵਾਂਕਰਨ ਕਦੇ ਖ਼ਤਮ ਨਹੀਂ ਹੋਣ ਦੇਵਾਂਗੇ।’

 

 

ਅੱਜ ਹੀ ਦੇਸ਼ ਦੀ ਸਰਬਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਰਾਹਤ ਪ੍ਰਦਾਨ ਕਰਦਿਆਂ SC/ST ਐਕਟ ਦੀ ਸੋਧ ਦੀ ਸੰਵਿਧਾਨਿਕਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਦੇ ਇਸੇ ਫ਼ੈਸਲੇ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਭਾਜਪਾ ’ਤੇ ਸਿਆਸੀ ਨਿਸ਼ਾਨਾ ਲਾਇਆ ਹੈ।

 

 

ਅੱਜ ਸੁਪਰੀਮ ਕੋਰਟ ਨੇ SC/ST ਸੋਧ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ। ਹੁਣ SC/ST ਸੋਧ ਕਾਨੂੰਨ ਅਧੀਨ ਦਰਜ ਹੋਣ ਵਾਲੀ ਸ਼ਿਕਾਇਤ ਉੱਤੇ ਤੁਰੰਤ ਐੱਫ਼ਆਈਆਰ  ਦਰਜ ਹੋਵੇਗੀ ਤੇ ਗ੍ਰਿਫ਼ਤਾਰੀ ਵੀ ਹੋਵੇਗੀ। ਦੂਜੀ ਧਿਰ ਨੂੰ ਥੋੜ੍ਹੀ ਰਾਹਤ ਇਹ ਦਿੱਤੀ ਗਈ ਹੈ ਕਿ ਇਸ ਮਾਮਲੇ ’ਚ ਅਗਾਊਂ ਜ਼ਮਾਨਤ ਵੀ ਮਨਜ਼ੂਰ ਕੀਤੀ/ਕਰਵਾਈ ਜਾ ਸਕੇਗੀ।

 

 

ਮਾਰਚ 2018 ’ਚ ਅਦਾਲਤ ਨੇ SC-ST ਕਾਨੂੰਨ ਦੀ ਦੁਰਵਰਤੋਂ ਦੇ ਮੱਦੇਨਜ਼ਰ ਇਸ ਬਾਰੇ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਲੈ ਕੇ ਐੱਫ਼ਆਈਆਰ ਤੇ ਗ੍ਰਿਫ਼ਤਾਰੀ ਦੀ ਵਿਵਸਥਾ ’ਤੇ ਰੋਕ ਲਾ ਦਿੱਤੀ ਸੀ।

 

 

ਇਸ ਤੋਂ ਬਾਅਦ ਸੰਸਦ ’ਚ ਅਦਾਲਤ ਦੇ ਹੁਕਮ ਨੂੰ ਪਲਟਣ ਲਈ ਕਾਨੂੰਨ ’ਚ ਸੋਧ ਕੀਤੀ ਗਈ ਸੀ। ਸੋਧੇ ਕਾਨੂੰਨ ਦੀ ਵੈਧਤਾ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ ਸੀ।

 

 

ਉੱਧਰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੂਬਾ ਸਰਕਾਰਾਂ ਨਿਯੁਕਤੀਆਂ ’ਚ ਰਾਖਵਾਂਕਰਨ ਦੇਣ ਲਈ ਪਾਬੰਦ ਨਹੀਂ ਹਨ ਤੇ ਤਰੱਕੀਆਂ ਵਿੱਚ ਰਾਖਵੇਂਕਰਨ ਦਾ ਦਾਅਵਾ ਕਰਨ ਦਾ ਕੋਈ ਮੂਲ ਅਧਿਕਾਰ ਨਹੀਂ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We shall not allow to happen Dream of BJP to abolish Reservation to be true says Rahul Gandhi