ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਸ਼ਨ ਕੋਈ ਵੀ ਮਨਾ ਸਕਦਾ ਹੈ, ਸਰਕਾਰ ਭਾਜਪਾ ਹੀ ਬਣਾਏਗੀ : ਰਘੁਵਰ ਦਾਸ

ਝਾਰਖੰਡ ਚੋਣ ਨਤੀਤੇ 2019 ਦੇ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ-ਜੇਐਮਐਮ ਗਠਜੋੜ ਬਹੁਮੱਤ ਤਕ ਪਹੁੰਚ ਗਿਆ ਹੈ, ਜਦਕਿ ਭਾਜਪਾ ਬਹੁਮੱਤ ਤੋਂ ਕਾਫੀ ਪਿੱਛੇ ਹੈ। ਹੁਣ ਤਕ ਮਿਲੇ ਰੁਝਾਨਾਂ 'ਚ ਕਾਂਗਰਸ-ਜੇਐਮਐਮ-ਰਾਜਦ ਗਠਜੋੜ ਨੂੰ ਬਹੁਮਤ ਮਿਲਣ ਦੇ ਸਪਸ਼ਟ ਸੰਕੇਤ ਤੋਂ ਬਾਅਦ ਦਿੱਲੀ ਸਥਿਤ ਕਾਂਗਰਸ ਹੈਡਕੁਆਰਟਰ 'ਚ ਪਾਰਟੀ ਕਾਰਕੁਨਾਂ ਨੇ ਜੰਮ ਕੇ ਆਤਿਸ਼ਬਾਜ਼ੀ ਕੀਤੀ। 
 

ਰੁਝਾਨਾਂ ਤੋਂ ਸਾਫ ਹੈ ਕਿ ਹੁਣ ਕਾਂਗਰਸ-ਜੇਐਮਐਮ ਗਠਜੋੜ ਨੂੰ ਬਹੁਮਤ ਮਿਲ ਰਿਹਾ ਹੈ ਅਤੇ ਜੇਐਮਐਮ ਦੇ ਹੇਮੰਤ ਸੋਰੇਨ ਮੁੱਖ ਮੰਤਰੀ ਬਣ ਸਕਦੇ ਹਨ। ਰੁਝਾਨਾਂ ਮੁਤਾਬਿਕ ਭਾਜਪਾ ਨੇ ਸੱਤਾ ਗੁਆ ਦਿੱਤਾ ਹੈ ਅਤੇ ਉਸ ਨੂੰ ਲਗਭਗ 10 ਸੀਟਾਂ ਦਾ ਨੁਕਸਾਨ ਹੁੰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਚੋਣ ਨਤੀਜਿਆਂ ਦੇ ਰੁਝਾਨ 'ਤੇ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਕਿਹਾ ਕਿ ਹਾਲੇ ਨਤੀਜੇ ਸਪਸ਼ਟ ਨਹੀਂ ਹਨ ਪਰ ਜਸ਼ਨ ਤਾਂ ਕੋਈ ਵੀ ਮਨਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀ ਚੋਣ ਜਿੱਤ ਰਹੇ ਹਾਂ ਅਤੇ ਭਾਜਪਾ ਦੀ ਅਗਵਾਈ 'ਚ ਸਰਕਾਰ ਬਣਨੀ ਤੈਅ ਹੈ।
 

ਮੁੱਖ ਮੰਤਰੀ ਨੇ ਕਿਹਾ, "ਨਤੀਜੇ ਆਉਣ 'ਤੇ ਹੀ ਸਮੀਖਿਆ ਕਰ ਸਕਦੇ ਹਾਂ। ਅਸੀ ਜਿੱਤ ਰਹੇ ਹਾਂ ਅਤੇ ਸਰਕਾਰ ਵੀ ਭਾਜਪਾ ਦੀ ਅਗਵਾਈ 'ਚ ਬਣਾਵਾਂਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We will form government Jharkhand CM Raghubar Das