ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਭਾਰਤ ਸੀਤ ਲਹਿਰ ਦੀ ਚਪੇਟ `ਚ, ਅੰਮ੍ਰਿਤਸਰ ਸਭ ਤੋਂ ਠੰਡਾ

ਉਤਰ ਭਾਰਤ ਸੀਤ ਲਹਿਰ ਦੀ ਚਪੇਟ `ਚ, ਅੰਮ੍ਰਿਤਸਰ ਸਭ ਤੋਂ ਠੰਡਾ

ਲਗਾਤਾਰ ਡਿੱਗਦੇ ਪਾਰੇ `ਚ ਉਤਰ ਭਾਰਤ ਦੇ ਕਈ ਸੂਬੇ ਸੀਤ ਲਹਿਰ ਦੀ ਚਪੇਟ `ਚ ਹਨ। ਉਤਰਾਖੰਡ `ਚ ਸੀਤ ਲਹਿਰ ਨੂੰ ਲੈ ਕੇ ਯੈਲੋ ਅਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਰਾਜਧਾਨੀ ਦਿੱਲੀ `ਚ ਇਕ ਹਫਤੇ ਤੱਕ ਸ਼ੀਤ ਲਹਿਰ ਚਲਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਉਤਰਾਖੰਡ, ਉਤਰੀ ਰਾਜਸਥਾਨ, ਪੱਛਮੀ ਉਤਰ ਪ੍ਰਦੇਸ਼, ਪੂਰਵੀ ਮੱਧ ਪ੍ਰਦੇਸ਼ ਸ਼ੀਤ ਲਹਿਰ ਦੀ ਚਪੇਟ `ਚ ਹੈ।

 

ਮੈਦਾਨੀ ਇਲਾਕਿਆਂ `ਚ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ ਹੈ ਜਿੱਥੇ ਘੱਟੋ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਉਤਰ ਪ੍ਰਦੇਸ਼ `ਚ ਮੁਜਾਫਰਨਗਰ `ਚ ਸਭ ਤੋਂ ਠੰਡਾ ਸ਼ਹਿਰ ਰਿਹਾ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਉਤਰਾਖੰਡ ਅਤੇ ਤਮਿਲਨਾਡੂ `ਚ ਸੰਘਣੇ ਕੋਹਰੇ ਕਾਰਨ ਠੰਡ ਦੀ ਚਪੇਟ `ਚ ਹੈ।

 

ਅੰਮ੍ਰਿਤਸਰ ਅਤੇ ਆਦਮਪੁਰ ਸਭ ਤੋਂ ਠੰਡੇ ਰਹੇ


ਪੰਜਾਬ ਅਤੇ ਹਰਿਆਣਾ `ਚ ਦੋ ਹਫਤੇ ਤੋਂ ਆਮ ਨਾਲੋਂ ਘੱਟ ਚਲ ਰਿਹਾ ਤਾਮਪਾਨ ਮੰਗਲਵਾਰ ਨੂੰ ਹੋਰ ਡਿੱਗ ਗਿਆ। ਮੈਦਾਨੀ ਇਲਾਕਿਆਂ `ਚ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ਅਤੇ ਆਦਮਪੁਰ `ਚ ਰਿਹਾ ਜਿੱਥੇ ਘੱਟੋ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ `ਚ ਇਹ ਇਸ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਸੀ। ਹਰਿਆਣਾ `ਚ ਨਾਰਨੌਲ 2.5 ਡਿਗਰੀ ਸੈਲਸੀਅਸ ਘੱਟੋ ਘੱਟ ਤਾਮਪਾਨ ਦੇ ਨਾਲ ਸੂਬੇ ਦਾ ਸਭ ਤੋਂ ਠੰਡਾ ਥਾਂ ਰਿਹਾ।

 

ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ `ਚ ਅਗਲੇ ਕੁਝ ਦਿਨ ਤੱਕ ਸ਼ੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਰਾਜਸਥਾਨ `ਚ ਘੱਟੋ ਘੱਟ ਤਾਪਮਾਨ `ਚ ਉਤਰਾਅ ਚੜ੍ਹਾਅ ਦੇ ਵਿਚ ਸੂਬੇ ਦੇ ਅਨੇਕਾਂ ਹਿੱਸਿਆਂ `ਚ ਸੰਘਣਾ ਕੋਹਰਾ ਛਾਇਆ ਰਿਹਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Weather Cold wave continues in north India Yellow Alert released in Uttarakhand