ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਵਾਰ ਨੂੰ ਮੁੜ ਸੁਹਾਵਣਾ ਹੋ ਸਕਦੈ ਪੰਜਾਬ ਸਮੇਤ ਉੱਤਰੀ ਭਾਰਤ ’ਚ ਮੌਸਮ

ਐਤਵਾਰ ਨੂੰ ਮੁੜ ਸੁਹਾਵਣਾ ਹੋ ਸਕਦੈ ਪੰਜਾਬ ਸਮੇਤ ਉੱਤਰੀ ਭਾਰਤ ’ਚ ਮੌਸਮ

ਪੰਜਾਬ ਸਮੇਤ ਉੱਤਰੀ ਭਾਰਤ ਦੇ ਬਹੁਤੇ ਇਲਾਕਿਆਂ ਵਿੱਚ ਝੱਖੜ ਝੁੱਲਣ ਤੇ ਇੱਕ–ਦੋ ਦਿਨ ਲਗਾਤਾਰ ਮੀਂਹ ਪੈਣ ਦੀ ਰਾਹਤ ਤੋਂ ਬਾਅਦ ਗਰਮੀ ਇੱਕ ਵਾਰ ਫਿਰ ਵਧ ਗਈ ਹੈ।

 

 

ਮੌਸਮ ਵਿਭਾਗ ਅਨੁਸਾਰ 23 ਜੂਨ ਐਤਵਾਰ ਨੂੰ ਜੰਮੂ–ਕਸ਼ਮੀਰ ਵਾਲੇ ਪਾਸੇ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ਤੇ ਦਿੱਲੀ ਵਿੱਚ ਝੱਖੜ ਝੁੱਲਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇੰਝ ਐਤਵਾਰ ਨੂੰ ਮੌਸਮ ਮੁੜ ਸੁਹਾਵਣਾ ਹੋ ਸਕਦਾ ਹੈ।

 

 

ਅੱਜ ਤੇਜ਼ ਧੁੱਪ ਨਿੱਕਲੀ, ਤਾਪਮਾਨ ਕਾਫ਼ੀ ਵਧ ਗਿਆ। ਅਗਲੇ ਹਫ਼ਤੇ ਫਿਰ ਕੁਝ ਰਾਹਤ ਮਿਲ ਸਕਦੀ ਹੈ।

 

 

ਗਰਮੀ ਬਹੁਤ ਜ਼ਿਆਦਾ ਵਧਣ ਕਾਰਨ ਲਗਭਗ ਪੂਰੇ ਦੇਸ਼ ਵਿੱਚ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਹੋਰ ਅਨੁਮਾਨ ਮੁਤਾਬਕ ਜੇ ਏਸੀ ਅਤੇ ਕੂਲਰਾਂ ਦੀ ਮੰਗ ਇੰਝ ਹੀ ਵਧਦੀ ਰਹੀ, ਤਾਂ ਅਗਲੇ ਕੁਝ ਸਾਲਾਂ ਵਿੱਚ ਬਿਜਲੀ ਦੀ ਮੰਗ ਵੀ ਕਈ ਗੁਣਾ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਡੇਢ ਟਨ ਦਾ ਏਸੀ ਚਲਾਉਣ ਵਾਲੇ ਖਪਤਕਾਰ ਦਾ ਬਿਲ ਪੰਜਾਬ ਵਿੱਚ ਔਸਤਨ 7 ਤੋਂ 8 ਹਜ਼ਾਰ ਰੁਪਏ ਦੇ ਵਿਚਕਾਰ ਆਉਂਦਾ ਰਿਹਾ ਹੈ। ਦਿੱਲੀ ਵਿੱਚ ਇੰਨੀ ਹੀ ਸਮਰੱਥਾ ਵਾਲਾ ਏਸੀ ਚਲਾਉਣ ਨਾਲ ਬਿਜਲੀ–ਬਿਲ 5,000 ਰੁਪਏ ਆ ਰਿਹਾ ਹੈ। ਦਿੱਲੀ ਵਿੱਚ ਬਿਜਲੀ ਸਮੁੱਚੇ ਦੇਸ਼ ਦੇ ਮੁਕਾਬਲੇ ਸਸਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Weather may be pleasant on Sunday in North India including Punjab