ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Weather Report: ਨਵੇਂ ਸਾਲ 'ਤੇ ਉਤਰਾਖੰਡ 'ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ

ਨਵੇਂ ਸਾਲ ਦੇ ਪਹਿਲੇ ਦਿਨ ਉਤਰਾਖੰਡ ਦੇ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋ ਜਾਣਗੇ ਪਰ 2 ਜਨਵਰੀ ਤੋਂ ਸੂਬੇ ਵਿੱਚ ਦੋ ਜਾਂ ਤਿੰਨ ਦਿਨ ਮੌਸਮ ਖ਼ਰਾਬ ਰਹੇਗਾ। ਮੌਸਮ ਵਿਭਾਗ ਨੇ 2 ਜਨਵਰੀ ਦੀ ਦੁਪਹਿਰ ਤੋਂ ਸੂਬੇ ਵਿੱਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।

 

ਸਾਲ 2019 ਦੇ ਆਖ਼ਰੀ ਦਿਨ 31 ਦਸੰਬਰ ਦੇ ਸੂਬੇ ਵਿੱਚ ਵਧੇਰੇ ਜਗ੍ਹਾ ਮੌਸਮ ਸਾਫ਼ ਰਿਹਾ। ਮਗਰ 2020 ਦੇ ਪਹਿਲੇ ਦਿਨ ਇੱਕ ਜਨਵਰੀ ਤੋਂ ਬੱਦਲਾਂ ਵਿਚਕਾਰ ਸੂਰਜ ਦੀ ਲੁੱਕਾਛੁੱਪੀ ਸ਼ੁਰੂ ਹੋ ਜਾਵੇਗੀ। 

 

 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਜਨਵਰੀ ਤੋਂ ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣਗੇ।  2 ਅਤੇ 3 ਜਨਵਰੀ ਦੇ ਮੌਸਮ ਵਿਭਾਗ ਦੇ ਸੂਬੇ ਵਿੱਚ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਗੜ੍ਹਵਾਲ ਵਿੱਚ 2 ਜਨਵਰੀ ਨੂੰ ਬਾਰਿਸ਼ ਅਤੇ ਸ਼ਾਮ ਤੋਂ ਬਰਫਬਾਰੀ ਦੀ ਸੰਭਾਵਨਾ  ਹੈ ਜਦਕਿ ਕੁਮਾਉ ਵਿੱਚ 2 ਜਨਵਰੀ ਦੀ ਦੁਪਹਿਰ ਤੋਂ ਹੀ ਬਰਫਬਾਰੀ ਦੀ ਸੰਭਾਵਨਾ ਹੈ।

 

ਮੌਸਮ ਵਿਭਾਗ ਦੇ ਨਿਰਦੇਸ਼ਕ ਬਿਕਰਮ ਸਿੰਘ ਨੇ ਦੱਸਿਆ ਕਿ 2 ਅਤੇ 3 ਜਨਵਰੀ ਨੂੰ 2200 ਮੀਟਰ ਤੋਂ ਵੀ ਵੱਧ ਉੱਚਾਈ ਵਾਲੇ ਇਲਾਕਿਆਂ ਵਿੱਚ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਗੜ੍ਹਵਾਲ ਖੇਤਰ ਵਿੱਚ ਬਰਫਬਾਰੀ ਹਲਕੀ ਰਹੇਗੀ, ਜਦੋਂਕਿ ਕੁਮਾਉ ਵਿਖੇ ਦਰਮਿਆਨੇ ਪੱਧਰ ਦੀ ਹੋਵੇਗੀ। 2 ਜਨਵਰੀ ਦੀ ਸ਼ਾਮ ਤੋਂ ਮਸੂਰੀ, ਚਕਰਾਤਾ, ਧਨੌਲਟੀ, ਸੁਰਕੰਡਾ ਵਿੱਚ 2 ਜਨਵਰੀ ਦੀ ਸ਼ਾਮ ਨੂੰ  ਬਰਫਬਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Weather Report Rain and snowfall likely in Uttarakhand on New Year 2020