ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਹੱਡ-ਚੀਰਵੀਂ ਠੰਢ ਨੇ 119 ਸਾਲ ਪੁਰਾਣਾ ਰਿਕਾਰਡ ਤੋੜਿਆ 

ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ਹੱਡ–ਚੀਰਵੀਂ ਠੰਢ ਇਸ ਵੇਲੇ ਪੂਰੇ ਜ਼ੋਰਾਂ ’ਤੇ ਹੈ। ਪਿਛਲੇ 17 ਦਿਨਾਂ ਤੋਂ ਲਗਾਤਾਰ ਸ਼ੀਤ ਲਹਿਰ ਦੀ ਮਾਰ ਝੱਲ ਰਹੇ ਲੋਕਾਂ ਦਾ ਬੁਰਾ ਹਾਲ ਹੈ। ਮੌਸਮ ਵਿਭਾਗ ਮੁਤਾਬਿਕ ਦਿੱਲੀ 'ਚ ਸੋਮਵਾਰ ਦਾ ਦਿਨ 119 ਸਾਲਾਂ 'ਚ ਸਭ ਤੋਂ ਠੰਢਾ ਦਿਨ ਰਿਹਾ। ਰਾਜਧਾਨੀ ਦਿੱਲੀ 'ਚ ਸੋਮਵਾਰ ਦਿਨ ਦਾ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 
ਸਵੇਰ ਸਮੇਂ ਲੋਧੀ ਰੋਡ 'ਤੇ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਰਿਹਾ, ਜਦਕਿ ਆਯਾ ਨਗਰ 'ਚ 2.5 ਡਿਗਰੀ, ਸਫਦਰਗੰਜ 'ਚ 2.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਤੋਂ ਹੀ ਸੰਘਣੇ ਕੋਹਰੇ ਕਾਰਨ ਦਿੱਲੀ ਅਤੇ ਐਨਸੀਆਰ 'ਚ ਵਿਜ਼ੀਬਿਲਟੀ ਸਿਫਰ ਰਹੀ। ਪੂਰੇ ਦਿਨ ਵੱਧ ਤੋਂ ਵੱਧ ਤਾਪਮਾਨ ਕਾਫੀ ਘੱਟ ਹੋਣ ਕਾਰਨ ਐਮਰਜੈਂਸੀ ਦੀ ਸਥਿਤੀ ਬਣੀ ਰਹੀ। ਸ਼ੀਤ ਲਹਿਰ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਵੀ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। 


 

ਮੌਸਮ ਵਿਭਾਗ ਨੇ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਲਈ 'ਕੋਡ ਰੈਡ' ਚਿਤਾਵਨੀ ਜਾਰੀ ਕੀਤੀ ਹੈ। ਸੰਘਰੇ ਕੋਹਰੇ ਕਾਰਨ ਸਵੇਰ ਤੋਂ ਹੀ ਗੱਡੀਆਂ ਦੀ ਰਫਤਾਰ ਕਾਫੀ ਹੌਲੀ ਰਹੀ। ਇਸ ਦਾ ਸੱਭ ਤੋਂ ਵੱਧ ਅਸਰ ਜਹਾਜ਼ ਅਤੇ ਟਰੇਨ ਸੇਵਾਵਾਂ 'ਤੇ ਪਿਆ। 530 ਉਡਾਨਾਂ ਦੇਰੀ ਨਾਲ ਰਵਾਨਾਂ ਹੋਈਆਂ ਅਤੇ 20 ਜਹਾਜ਼ਾਂ ਦੇ ਰੂਟ ਬਦਲੇ ਗਏ। 
 

ਮੌਸਮ ਵਿਭਾਗ ਮੁਤਾਬਿਕ ਰਾਜਧਾਨੀ ਦਿੱਲੀ 'ਚ 1 ਤੋਂ 3 ਜਨਵਰੀ ਤਰ ਰਾਤ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 2 ਜਨਵਰੀ ਨੂੰ ਗੜ੍ਹੇ ਵੀ ਪੈ ਸਕਦੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Weather Update Delhi likely to record the most coldest day today in last 119 years